ਅੱਖਾਂ 'ਚੋਂ ਨਿਕਲਦਾ ਹੈ ਪਾਣੀ, ਤਾਂ ਘਰੇਲੂ ਤਰੀਕਿਆਂ ਨਾਲ ਇੰਝ ਪਾਓ ਮੁਸੀਬਤ ਤੋਂ ਛੁਟਕਾਰਾ 

By  Joshi August 17th 2018 10:06 PM -- Updated: August 17th 2018 10:08 PM

ਅੱਖਾਂ 'ਚੋਂ ਨਿਕਲਦਾ ਹੈ ਪਾਣੀ, ਤਾਂ ਘਰੇਲੂ ਤਰੀਕਿਆਂ ਨਾਲ ਇੰਝ ਪਾਓ ਮੁਸੀਬਤ ਤੋਂ ਛੁਟਕਾਰਾ

ਜੇਕਰ ਤੁਹਾਡੀਆਂ ਅੱਖਾਂ 'ਚ ਵੀ ਪਾਣੀ ਆਉਂਦਾ ਹੈ ਤਾਂ ਕੁਝ ਘਰੇਲੂ ਨੁਸਖਿਆਂ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਛਟਕਾਰਾ ਮਿਲ ਸਕਦਾ ਹੈ।

ਅੱਕਾਂ 'ਚ ਪਾਣੀ ਆਉਣ ਕਾਰਨ ਘੱਟ ਰੌਸ਼ਨੀ, ਨਜ਼ਰ ਕਮਜ਼ੋਰ ਜਾਂ ਅੱਖਾਂ 'ਚ ਸੋਜ ਰਹਿਣ ਜਹੀਆਂ ਬੀਮਾਰੀਆਂ ਹੋ ਸਕਦੀਆਂ ਹਨ। ਕਈ ਵਾਰ ਸਰੀਰਕ ਕਮਜ਼ੋਰੀ ਵੀ ਇਸਦਾ ਕਾਰਨ ਹੁੰਦਾ ਹੈ।

ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਹੇਠ ਲਿਖੇ ਕੁਝ ਬਿਹਤਰ ਨੁਸਖੇ ਆਪਣਾ ਸਕਦੇ ਹੋ :

ਨਾਰੀਅਲ ਦੇ ਤੇਲ ਦੀ ਮਾਲਿਸ਼ ਨਾਲ ਅੱਖਾਂ ਦੁਆਲੇ ਕਾਲੇ ਘੇਰੇ ਠੀਕ ਹੁੰਦੇ ਹਨ।

ਅੱਖਾਂ 'ਚ ਖਾਰਿਸ਼ ਤੇ ਜਲਨ ਹੋਣ ਕਾਰਨ ਪਾਣੀ ਨਿਕਲਣ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਨਮਕ ਵਾਲੇ ਪਾਣੀ ਨਾਲ ਇਲਾਜ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਸਿਕਾਈ ਕਰਨ ਨਾਲ ਅੱਖਾਂ 'ਚ ਜਲਣ ਦੂਰ ਹੁੰਦੀ ਹੈ।

ਇਸ ਤੋਂ ਇਲਾਵਾ ਚਾਹ ਦੀਆਂ ਪੱਤੀਆਂ ਵੀ ਕਾਫੀ ਫਾਇਦੇਮੰਦ ਇਲਾਜ ਹੈ।

ਅੱਖਾਂ 'ਚ ਧੂਲ-ਮਿੱਟੀ ਜਾਣ ਨਾਲ ਸਾਫ ਪਾਣੀ 'ਚ ਕੱਪੜਾ ਗਿੱਲਾ ਕਰਕੇ ਕਰਨ ਨਾਲ ਐਲਰਜੀ ਹੋਣ ਦਾ ਖਤਰਾ ਘੱਟਦਾ ਹੈ।

—PTC News

Related Post