ਨਸ਼ੇ ਦੀ ਹਾਲਤ ਵਿੱਚ ਕਾਰ ਸਵਾਰ ਨੇ ਮਾਰੀ ਰੇਹੜੀ ‘ਚ ਟੱਕਰ, 11 ਲੋਕ ਜ਼ਖਮੀ

drink and drive accident happened in jalalabad

ਜਲਾਲਾਬਾਦ ਦੇ ਸ਼ਹਿਰ ਵਿੱਚ ਬਾਹਮਨੀ ਸੜਕ ਤੇ ਇੱਕ ਕਾਰ ਸਵਾਰ ਨੇ ਰੇਹੜੀ ਨੂੰ ਟੱਕਰ ਮਾਰ ਦਿੱਤੀ , ਜਿਸ ਦੇ ਚਲਦੇ ਕੋਲ ਖੜੇ 11 ਦੇ ਕਰੀਬ ਲੋਕ ਜ਼ਖਮੀ ਹੋ ਗਏ । ਦਰਅਸਲ ਕਾਰ ਸਵਾਰ ਨਸ਼ੇ ਦੀ ਹਾਲਤ  ਵਿੱਚ ਸੀ । ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਦਕਿ ਇੰਨਾਂ ‘ਚੋਂ ਕੁਝ ਦੀ ਹਾਲਤ ਗੰਭੀਰ ਹੋਣ ਕਾਰਨ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ।

ਮਿਲੀ ਜਾਣਕਾਰੀ ਅਨੁਸਾਰ, ਕਾਰ ਚਾਲਕ ਦੇ ਨਸ਼ੇ ‘ਚ ਹੋਣ ਕਾਰਨ ਉਸਨੇ ਕਾਰ ਸੜਕ ਦੇ ਕਿਨਾਰੇ ਲੱਗੀ ਇੱਕ ਰੇਹੜੀ ਵਿੱਚ ਮਾਰ ਦਿੱਤੀ ,ਜਿਸਨੇ ਆਸ ਪਾਸ ਖਲੋਤੇ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ।

ਦੱਸ ਦੇਈਏ ਕਿ ਲਾਗੇ ਖੜੇ ਲੋਕਾਂ ਵੱਲੋਂ ਜ਼ਖਮੀਆਂ ਨੂੰ ਆਪਣੇ ਵਾਹਨਾਂ ਵਿੱਚ ਹਸਪਤਾਲ ਪਹੁੰਚਾਇਆ ਗਿਆ । ਪੁਲਿਸ ਵੱਲੋਂ ਕਾਰ ਸਵਾਰ ਨੂੰ ਕਾਬੂ ਕਰ ਲਿਆ ਜਦਕਿ ਉਸ ਦੇ ਸਾਥੀ ਭੱਜਣ ਵਿੱਚ ਸਫਲ ਹੋ ਗਏ।