Mon, Dec 22, 2025
Whatsapp

Black Salt Benefits: ਕਾਲਾ ਨਮਕ ਭਾਰ ਘਟਾਉਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਨੂੰ ਵੀ ਕਰਦਾ ਹੈ ਕੰਟਰੋਲ, ਜਾਣੋ ਹੋਰ ਕੀ ਹਨ ਫਾਇਦੇ

ਫੱਲਾਂ, ਸਲਾਦ, ਰਾਇਤਾ, ਸ਼ਿਕੰਜੀ ਚ ਸੁਆਦ ਲਿਆਉਣ ਲਈ ਤੁਸੀਂ ਕਾਲੇ ਨਮਕ ਦੀ ਵਰਤੋਂ ਕਈ ਵਾਰ ਕੀਤੀ ਹੋਵੇਗੀ ਪਰ ਕੀ ਤੁਸੀਂ ਜਾਣਦੇ ਹੋ ਕਿ ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਕਾਲਾ ਨਮਕ ਤੁਹਾਨੂੰ ਕਈ ਸਿਹਤ ਲਾਭ ਵੀ ਦਿੰਦਾ ਹੈ।

Reported by:  PTC News Desk  Edited by:  Aarti -- July 17th 2023 03:43 PM -- Updated: July 17th 2023 03:57 PM
Black Salt Benefits: ਕਾਲਾ ਨਮਕ ਭਾਰ ਘਟਾਉਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਨੂੰ ਵੀ ਕਰਦਾ ਹੈ ਕੰਟਰੋਲ, ਜਾਣੋ ਹੋਰ ਕੀ ਹਨ ਫਾਇਦੇ

Black Salt Benefits: ਕਾਲਾ ਨਮਕ ਭਾਰ ਘਟਾਉਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਨੂੰ ਵੀ ਕਰਦਾ ਹੈ ਕੰਟਰੋਲ, ਜਾਣੋ ਹੋਰ ਕੀ ਹਨ ਫਾਇਦੇ

Black Salt Benefits: ਫੱਲਾਂ, ਸਲਾਦ, ਰਾਇਤਾ, ਸ਼ਿਕੰਜੀ ਚ ਸੁਆਦ ਲਿਆਉਣ ਲਈ ਤੁਸੀਂ ਕਾਲੇ ਨਮਕ ਦੀ ਵਰਤੋਂ ਕਈ ਵਾਰ ਕੀਤੀ ਹੋਵੇਗੀ ਪਰ ਕੀ ਤੁਸੀਂ ਜਾਣਦੇ ਹੋ ਕਿ ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਕਾਲਾ ਨਮਕ ਤੁਹਾਨੂੰ ਕਈ ਸਿਹਤ ਲਾਭ ਵੀ ਦਿੰਦਾ ਹੈ। ਕਾਲੇ ਨਮਕ ਵਿੱਚ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਵਰਗੇ ਪੌਸ਼ਟਿਕ ਤੱਤਾਂ ਦੇ ਨਾਲ-ਨਾਲ ਕਈ ਐਂਟੀਆਕਸੀਡੈਂਟ ਗੁਣ ਵੀ ਹੁੰਦੇ ਹਨ, ਜੋ ਭਾਰ ਘਟਾਉਣ ਦੇ ਨਾਲ-ਨਾਲ ਤੁਹਾਡੇ ਪੇਟ ਦੀ ਸਿਹਤ ਨੂੰ ਬਣਾਏ ਰੱਖਣ ਵਿੱਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਸਿਹਤ ਲਈ ਕਾਲਾ ਨਮਕ ਖਾਣ ਦੇ ਕਿਹੜੇ-ਕਿਹੜੇ ਫਾਇਦੇ ਹਨ।

ਐਸਿਡਿਟੀ ਲਈ ਫਾਇਦੇਮੰਦ : 


ਕਾਲੇ ਨਮਕ ਦਾ ਸੇਵਨ ਕਰਨ ਨਾਲ ਵਿਅਕਤੀ ਨੂੰ ਐਸੀਡਿਟੀ, ਗੈਸ ਅਤੇ ਬਲੋਟਿੰਗ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇੰਨਾ ਹੀ ਨਹੀਂ ਇਸ ਦਾ ਨਿਯਮਤ ਸੇਵਨ ਲੀਵਰ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।

ਮਾਸਪੇਸ਼ੀ ਦੇ ਕੜਵੱਲ ਨੂੰ ਘਟਾਉਣ ਲਈ ਫਾਇਦੇਮੰਦ : 

ਕਾਲੇ ਨਮਕ 'ਚ ਮੌਜੂਦ ਪੋਟਾਸ਼ੀਅਮ ਮਾਸਪੇਸ਼ੀਆਂ ਦੇ ਖਿਚਾਅ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਹਾਲਾਂਕਿ, ਡਾਕਟਰ ਇਸਨੂੰ ਘੱਟ ਮਾਤਰਾ ਵਿੱਚ ਹੀ ਸੇਵਨ ਕਰਨ ਦੀ ਸਲਾਹ ਦਿੰਦੇ ਹਨ।

ਬਲੱਡ ਪ੍ਰੈਸ਼ਰ ਲਈ ਫਾਇਦੇਮੰਦ : 

ਕਾਲੇ ਨਮਕ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ 'ਚ ਮੌਜੂਦ ਸੋਡੀਅਮ ਕਲੋਰਾਈਡ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਕੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਕਾਲੇ ਨਮਕ 'ਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ। ਜੇਕਰ ਇਸ ਦਾ ਸੇਵਨ ਸੀਮਤ ਮਾਤਰਾ 'ਚ ਕੀਤਾ ਜਾਵੇ ਤਾਂ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।

ਭਾਰ ਘਟਾਉਣਾ ਲਈ ਫਾਇਦੇਮੰਦ : 

ਤੁਸੀਂ ਆਪਣੇ ਵਧੇ ਹੋਏ ਭਾਰ ਤੋਂ ਛੁਟਕਾਰਾ ਪਾਉਣ ਲਈ ਕਾਲੇ ਨਮਕ ਦੀ ਮਦਦ ਵੀ ਲੈ ਸਕਦੇ ਹੋ। ਕਾਲੇ ਨਮਕ ਵਿੱਚ ਮੌਜੂਦ ਮੋਟਾਪਾ ਵਿਰੋਧੀ ਗੁਣ ਮੋਟਾਪੇ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।

ਸ਼ੂਗਰ ਲਈ ਫਾਇਦੇਮੰਦ : 

ਕਾਲਾ ਨਮਕ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਮੰਨਿਆ ਗਿਆ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਅਕਸਰ ਘੱਟ ਮਾਤਰਾ ਵਿੱਚ ਖੰਡ ਅਤੇ ਨਮਕ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਾਲੇ ਨਮਕ ਵਿੱਚ ਆਮ ਨਮਕ ਨਾਲੋਂ ਘੱਟ ਸੋਡੀਅਮ ਹੁੰਦਾ ਹੈ, ਜੋ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ।

ਡਿਸਕਲੇਮਰ : 

ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

-ਲੇਖਕ ਸਚਿਨ ਜਿੰਦਲ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ:Mango Leaves Hair Mask: ਵਾਲ ਝੜਨ ਤੋਂ ਰੋਕਣ ਲਈ ਫਾਇਦੇਮੰਦ ਹੋ ਸਕਦਾ ਇਹ ਮਾਸਕ

- PTC NEWS

Top News view more...

Latest News view more...

PTC NETWORK
PTC NETWORK