Tomato price hike: ਮਹਿੰਗਾਈ ਨੇ ਵਿਗਾੜਿਆ ਆਮ ਲੋਕਾਂ ਦਾ ਬਜਟ; ਟਮਾਟਰ ਨੇ ਕਢਾਏ ਹੰਝੂ, ਇੱਥੇ ਜਾਣੋ ਨਵੀਂਆਂ ਕੀਮਤਾਂ
Tomato price hike: ਦੇਸ਼ ਭਰ 'ਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਜਿਸਦਾ ਆਮ ਲੋਕਾਂ ਦੀਆਂ ਜੇਬਾਂ ‘ਤੇ ਕਾਫੀ ਅਸਰ ਪੈ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਦਿੱਲੀ-ਐੱਨਸੀਆਰ 'ਚ ਇਸ ਦੇ ਰੇਟ 150 ਰੁਪਏ ਪ੍ਰਤੀ ਕਿਲੋ ਤੱਕ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਿਸ ਕਾਰਨ ਆਮ ਲੋਕ ਬੇਹੱਦ ਪਰੇਸ਼ਾਨ ਹੋ ਰਹੇ ਹਨ।
ਹੁਣ 140 ਰੁੁਪਏ ਕਿੱਲੋ ਟਮਾਟਰ
ਦੱਸ ਦਈਏ ਕਿ ਜ਼ਿਆਦਾ ਮੀਂਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਅਤੇ ਸਬਜ਼ੀਆਂ ਦੇ ਭਾਅ ਦਿਨੋਂ ਦਿਨ ਅਸਮਾਨ ਨੂੰ ਛੂਹ ਰਹੇ ਹਨ। ਇਸ ਦੌਰਾਨ ਟਮਾਟਰਾਂ ਦੀਆਂ ਕੀਮਤਾਂ ਬਹੁਤ ਤੇਜ਼ੀ ਨਾਲ ਵਧ ਰਹੀਆਂ ਹਨ। ਇਸ ਸਮੇਂ ਦਿੱਲੀ-ਐਨਸੀਆਰ ਵਿੱਚ ਟਮਾਟਰ ਦੀ ਕੀਮਤ 140 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਈ ਹੈ। ਜ਼ਿਆਦਾ ਬਾਰਸ਼ ਕਾਰਨ ਦਿੱਲੀ 'ਚ ਟਮਾਟਰਾਂ ਦੇ ਉਤਪਾਦਨ ਕੇਂਦਰਾਂ ਤੋਂ ਸਪਲਾਈ ਨਹੀਂ ਹੋ ਰਹੀ ਹੈ।
ਮੀਂਹ ਬਣਿਆ ਕਾਰਨ
ਮੀਂਹ ਕਾਰਨ ਗੁਆਂਢੀ ਸੂਬੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਟਮਾਟਰ ਦੀ ਸਪਲਾਈ ਤੇਜ਼ੀ ਨਾਲ ਬੰਦ ਹੋ ਗਈ ਹੈ। ਪਹਾੜੀ ਰਾਜ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਵਾਢੀ ਅਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਸ ਤੋਂ ਇਲਾਵਾ ਵਪਾਰੀਆਂ ਨੂੰ ਮਹਾਰਾਸ਼ਟਰ ਅਤੇ ਕਰਨਾਟਕ ਦੇ ਉਤਪਾਦਕ ਕੇਂਦਰਾਂ ਤੋਂ ਟਮਾਟਰ ਦੀ ਲੋੜੀਂਦੀ ਸਪਲਾਈ ਨਹੀਂ ਮਿਲ ਰਹੀ, ਜਿਸ ਕਾਰਨ ਮੀਂਹ ਪੈਣ ਕਾਰਨ ਕੀਮਤਾਂ ਵਧ ਰਹੀਆਂ ਹਨ।
ਇਹ ਵੀ ਪੜ੍ਹੋ: ਗੈਸ ਸਿਲੰਡਰ ਹੋਇਆ ਮਹਿੰਗਾ; ਤੇਲ ਕੰਪਨੀਆਂ ਨੇ ਵਧਾਈ ਕੀਮਤ
- PTC NEWS