ਐਮ.ਐਸ.ਧੋਨੀ ਹੋਏ 36 ਸਾਲ ਦੇ

By  Joshi July 7th 2017 02:01 PM -- Updated: July 7th 2017 02:25 PM

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਮਹਿੰਦਰ ਸਿੰਘ ਧੋਨੀ ਦਾ ਅੱਜ ਜਨਮਦਿਨ ਹੈ। ਅੱਜ ਉਹ 36 ਸਾਲ ਦੇ ਹੋ ਗਏ ਹਨ। 7 ਜੁਲਾਈ, 1981 'ਚ ਰਾਂਚੀ 'ਚ ਪਾਨ ਸਿੰਘ ਧੋਨੀ ਦੇ ਘਰ ਪੈਦਾ ਹੋਏ ਐਮ.ਐਸ.ਧੋਨੀ, ਆਪਣੇ ਮਾਂ-ਬਾਪ ਦੀ ਤੀਸਰੀ ਔਲਾਦ ਹਨ।M S Dhoni PTCਧੋਨੀ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦੌਰ 'ਚ ਬੈਡਮਿੰਟਨ ਅਤੇ ਫੁੱਟਬਾਲ ਖੇਡਣ ਦੇ ਸ਼ੌਕੀਨ ਸਨ। ਫਿਰ ਉਹਨਾਂ ਦੇ ਅਧਿਆਪਕ ਨੇ ਕ੍ਰਿਕਟ ਟੀਮ 'ਚ ਸ਼ਾਮਿਲ ਹੋਣ ਲਈ ਕਿਹਾ। ਇਸ ਤੋਂ ਬਾਅਦ ਆਪਣੇ ਵਧੀਆ ਖੇਡ ਪ੍ਰਦਰਸ਼ਨ ਕਾਰਨ ਧੋਨੀ ਲਗਾਤਾਰ ਸਫਲਤਾ ਦੀਆਂ ਪੌੜੀਆਂ ਚੜਦੇ ਗਏ ਸਨ।m s dhoni cricket news

2004 ਵਿੱਚ ਇੰਟਰਨੈਸ਼ਨਲ ਕ੍ਰਿਕਟ 'ਚ ਆਪਣੀ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਨੇ ਤਕਰੀਬਨ ਇੱਕ ਦਹਾਕੇ ਤੱਕ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ। Cricket M S Dhoni

ਆਪਣੇ ਨਿਮਰ ਅਤੇ ਸਹਿਣਸ਼ੀਲ ਸੁਭਾਅ ਕਾਰਨ ਮਹਿੰਦਰ ਸਿੰਘ ਧੋਨੀ ਨੂੰ "ਕੈਪਟਨ ਕੂਲ" ਦੇ ਨਾਮ ਨਾਲ ਜਾਣਿਆ ਜਾਂਦਾ ਹੈ।

—PTC News

Related Post