ਮਾਂ ਦੀ ਮਮਤਾ ਹੋਈ ਸ਼ਰਮਸਾਰ, ਦੁੱਧ ਚੁੰਘਦੇ ਬੱਚੇ ਨੂੰ ਛੱਡ ਪ੍ਰੇਮੀ ਨਾਲ ਭੱਜੀ ਵਿਆਹੀ ਔਰਤ

By  Shanker Badra October 29th 2020 11:47 AM

ਮਾਂ ਦੀ ਮਮਤਾ ਹੋਈ ਸ਼ਰਮਸਾਰ, ਦੁੱਧ ਚੁੰਘਦੇ ਬੱਚੇ ਨੂੰ ਛੱਡ ਪ੍ਰੇਮੀ ਨਾਲ ਭੱਜੀ ਵਿਆਹੀ ਔਰਤ:ਫਿਰੋਜ਼ਪੁਰ : ਮਾਂ ਦੀ ਮਮਤਾ ਅਤੇ ਕੁਰਬਾਨੀ ਦਾ ਕੋਈ ਮੁੱਲ ਨਹੀ ਚੁੱਕਾ ਸਕਦਾ। ਇਹ ਮਾਂ ਹੀ ਹੈ ਜਿਸ ਨੂੰ ਸਮਾਜ ਅੰਦਰ ਸਭ ਤੋਂ ਉੱਚਾ ਰੁਤਬਾ ਦਿੱਤਾ ਗਿਆ ਹੈ ਪਰ ਜੇਕਰ ਉਹੀ ਮਾਂ ਆਪਣੇ ਢਿੱਡੋ ਜੰਮੇ ਬੱਚੇ ਦੀ ਮੌਤ ਦਾ ਕਾਰਨ ਬਣ ਜਾਵੇ ਤਾਂ ਉਹ ਮਾਂ ਹੋਣ 'ਤੇ ਨਾਮ ਉੱਤੇ ਕਲੰਕ ਹੁੰਦੀ ਹੈ। ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ,ਜਿਥੇ ਇਸ਼ਕ 'ਚ ਅੰਨ੍ਹੀ ਇਕ ਔਰਤ ਦੁੱਧ ਚੁੰਘਦੇ ਆਪਣੇ ਡੇਢ ਸਾਲ ਦੇ ਬੱਚੇ ਨੂੰ ਛੱਡ ਪ੍ਰੇਮੀ ਨਾਲ ਫਰਾਰ ਹੋ ਗਈ, ਜਿਸ ਪਿੱਛੋਂ ਮਾਂ ਦਾ ਦੁੱਧ ਨਾ ਮਿਲਣ ਕਾਰਨ ਬੱਚੇ ਨੇ ਦਮ ਤੋੜ ਦਿੱਤਾ।

Married woman ran away with her boyfriend leaving the suckling baby ਮਾਂ ਦੀ ਮਮਤਾ ਹੋਈ ਸ਼ਰਮਸਾਰ, ਦੁੱਧ ਚੁੰਘਦੇ ਬੱਚੇ ਨੂੰ ਛੱਡ ਪ੍ਰੇਮੀ ਨਾਲ ਭੱਜੀ ਵਿਆਹੀ ਔਰਤ

ਇਹ ਵੀ ਪੜ੍ਹੋ :ਬਠਿੰਡਾ : DSP ਨੂੰ ASI ਦੀ ਪਤਨੀ ਨਾਲ ਜਬਰ -ਜ਼ਿਨਾਹ ਕਰਨ ਦੇ ਮਾਮਲੇ ਵਿੱਚ ਕੀਤਾ ਗ੍ਰਿਫ਼ਤਾਰ

ਪੀੜਤ ਪਰਿਵਾਰ ਨੇ ਦੱਸਿਆ ਕੇ ਉਹਨਾਂ ਦੇ ਮੁੰਡੇ ਸੋਨੂੰ ਦਾ ਵਿਆਹ ਗੀਤਾ ਉਰਫ ਜੋਤੀ ਨਾਲ ਕਰੀਬ 8-9 ਸਾਲ ਪਹਿਲਾਂ ਹੋਇਆ ਸੀ ,ਜਿਸ ਦੇ ਦੋ ਬੱਚੇ ਸਨ। ਇੱਕ ਦੀ ਉਮਰ 6 ਸਾਲ ਸੀ ਅਤੇ ਇੱਕ ਦੀ ਡੇਢ ਸਾਲ। ਉਨ੍ਹਾਂ ਨੇ ਦੱਸਿਆ ਕਿ ਗੀਤਾ ਆਪਣੇ ਗੁਆਂਢੀ ਦੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਉਰਫ਼ ਹੈਪੀ ਨਾਲ ਨਾਜਾਇਜ਼ ਸਬੰਧ ਹੋਣ ਕਰਕੇ ਘਰੋਂ ਭੱਜ ਗਈ।

Married woman ran away with her boyfriend leaving the suckling baby ਮਾਂ ਦੀ ਮਮਤਾ ਹੋਈ ਸ਼ਰਮਸਾਰ, ਦੁੱਧ ਚੁੰਘਦੇ ਬੱਚੇ ਨੂੰ ਛੱਡ ਪ੍ਰੇਮੀ ਨਾਲ ਭੱਜੀ ਵਿਆਹੀ ਔਰਤ

ਉਨ੍ਹਾਂ ਦੱਸਿਆ ਕਿ 24 ਅਕਤੂਬਰ, 2020 ਨੂੰ ਉਸ ਨੇ ਬੱਚੇ ਨੂੰ ਮੰਜੇ ਨਾਲ ਬੰਨ੍ਹੀ ਹੋਈ ਝੋਲੀ 'ਚ ਪਾ ਦਿੱਤਾ ਅਤੇ ਖ਼ੁਦ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ ਹੈ। ਜਦੋਂ ਪਰਿਵਾਰ ਵਾਲੇ  ਬੱਚੇ ਨੂੰ ਦੁੱਧ ਪਿਆਉਣ ਲਈ ਉਠਾਉਣ ਗਏ ਤਾਂ ਬੱਚਾ ਚੁੱਪ ਸੀ ਅਤੇ ਜਦ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ, ਜਿਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ :GNA ਦੇ ਮਾਲਕ ਦੇ ਬੇਟੇ ਗੁਰਿੰਦਰ ਸਿੰਘ ਨੇ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗ਼ੋਲੀ , ਹਸਪਤਾਲ 'ਚ ਹੋਈ ਮੌਤ

Married woman ran away with her boyfriend leaving the suckling baby ਮਾਂ ਦੀ ਮਮਤਾ ਹੋਈ ਸ਼ਰਮਸਾਰ, ਦੁੱਧ ਚੁੰਘਦੇ ਬੱਚੇ ਨੂੰ ਛੱਡ ਪ੍ਰੇਮੀ ਨਾਲ ਭੱਜੀ ਵਿਆਹੀ ਔਰਤ

ਪਰਿਵਾਰ ਮੁਤਾਬਕ ਕਰੀਬ 2 ਮਹੀਨੇ ਪਹਿਲਾਂ ਵੀ ਗੀਤਾ ਦੁਬਾਰਾ ਹਰਪ੍ਰੀਤ ਸਿੰਘ ਨਾਲ ਭੱਜ ਗਈ ਸੀ ਤੇ ਉਸ ਦਾ ਬੱਚਾ ਸੁਖਮਨ ਮਾਂ ਦਾ ਦੁੱਧ ਪੀਂਦਾ ਸੀ ਤੇ ਮਾਂ-ਮਾਂ ਕਰਕੇ ਰੋਂਦਾ ਰਹਿੰਦਾ ਸੀ। ਬੱਚੇ ਛੋਟੇ ਹੋਣ ਕਰਕੇ ਪੰਚਾਇਤ ਰਾਹੀਂ ਮਿੰਨਤ-ਤਰਲੇ ਕਰਕੇ ਪਰਿਵਾਰ ਵਾਲੇ ਗੀਤਾ ਨੂੰ ਵਾਪਸ ਲੈ ਆਏ। ਬੱਚੇ ਦੇ ਪਿਤਾ ਨੇ ਦੱਸਿਆ ਕੇ ਉਹਨਾਂ ਵੱਲੋ ਮਾਮਲਾ ਦਰਜ ਵੀ ਕਰਵਾਇਆ ਗਿਆ ਹੈ ਪਰ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਨਸਾਫ ਦੀ ਮੰਗ ਕੀਤੀ ਹੈ।

-PTCNews

Related Post