ਸਤਲੁਜ ਦਰਿਆ ਦੇ ਪਾਣੀ ਦਾ ਵਧਿਆ ਪੱਧਰ, ਨਵਾਂਸ਼ਹਿਰ ਹਲਕੇ 'ਚ 300 ਦੇ ਕਰੀਬ ਘਰ ਪਾਣੀ 'ਚ ਡੁੱਬੇ

By  Jashan A August 19th 2019 02:34 PM -- Updated: August 19th 2019 03:16 PM

ਸਤਲੁਜ ਦਰਿਆ ਦੇ ਪਾਣੀ ਦਾ ਵਧਿਆ ਪੱਧਰ, ਨਵਾਂਸ਼ਹਿਰ ਹਲਕੇ 'ਚ 300 ਦੇ ਕਰੀਬ ਘਰ ਪਾਣੀ 'ਚ ਡੁੱਬੇ,ਨਵਾਂਸ਼ਹਿਰ: ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਜਿੱਥੇ ਸਤਲੁਜ ਦਰਿਆ 'ਚ ਪਾਣੀ ਆਉਣ ਨਾਲ ਕਈ ਪਿੰਡਾਂ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਉਥੇ ਹੀ ਨਵਾਂਸ਼ਹਿਰ, ਗੜ੍ਹਸ਼ੰਕਰ ਰੋਡ ਤੇ ਸਥਿਤ ਕੱਲਰਾਂ ਮੁਹੱਲਾ 'ਚ ਪਾਣੀ ਆਉਣ ਨਾਲ 300 ਦੇ ਕਰੀਬ ਘਰ ਪਾਣੀ ਚ ਡੁੱਬ ਗਏ ਹਨ।

Floodਮਿਲੀ ਜਾਣਕਾਰੀ ਮੁਤਾਬਕ ਕਈ ਪਰਿਵਾਰਾਂ ਦੇ ਪਸ਼ੂ ਤੱਕ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਏ। ਘਰ 'ਚ ਪਾਣੀ ਆਉਣ ਨਾਲ ਘਰਾਂ ਦਾ ਸਾਰਾ ਸਮਾਨ ਖ਼ਰਾਬ ਹੋ ਗਿਆ।

ਹੋਰ ਪੜ੍ਹੋ:ਹੁਣ ਪੈਟਰੋਲ ਅਤੇ ਡੀਜ਼ਲ ਵੀ ਆਨਆਈਨ ਮਿਲੇਗਾ

Floodਉਧਰ NDRF ਟੀਮਾਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਲੋਕਾਂ ਨੂੰ ਘਰਾਂ ਵਿਚੋਂ ਬਾਹਰ ਕੱਢ ਕੇ ਸੁਰੱਖਿਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ।

Floodਇਸ ਮੌਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਅਜੇ ਤਕ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਉਹਨਾਂ ਦੀ ਸਾਰ ਤੱਕ ਨਹੀਂ ਲਈ ਜਾ ਰਹੀ ਅਤੇ ਉਹਨਾਂ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

-PTC News

Related Post