ਨੀਰਜ ਚੋਪੜਾ : ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤ ਦੀ ਸਭ ਤੋਂ ਵੱਡੀ ਉਮੀਦ ਨੀਰਜ ਨੇ ਬਣਾਈ ਫਾਈਨਲ 'ਚ ਜਗ੍ਹਾ

By  Pardeep Singh July 22nd 2022 08:58 AM

ਨਵੀਂ ਦਿੱਲੀ: ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਟੋਕੀਓ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਨੇ ਪਹਿਲੀ ਹੀ ਕੋਸ਼ਿਸ਼ 'ਚ 88.39 ਮੀਟਰ ਦੀ ਦੂਰੀ ਬਣਾ ਕੇ ਜੈਵਲਿਨ ਥਰੋਅ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਆਟੋਮੈਟਿਕ ਕੁਆਲੀਫਿਕੇਸ਼ਨ ਲਈ ਖਿਡਾਰੀ ਨੂੰ 83.50 ਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਸੀ। ਇਹ ਦੂਰੀ ਹੁਣ ਭਾਰਤ ਦੇ ਨੀਰਜ ਚੋਪੜਾ ਦੀ ਹੱਦ ਵਿੱਚ ਹੈ। ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਨੀਰਜ ਚੋਪੜਾ ਦੇ ਇਵੈਂਟ ਵਿੱਚ ਕੁੱਲ 34 ਖਿਡਾਰੀਆਂ ਨੇ ਭਾਗ ਲਿਆ।

 ਸਾਰਿਆਂ ਨੂੰ ਦੋ ਗਰੁੱਪਾਂ 'ਚ ਰੱਖਿਆ ਗਿਆ ਸੀ, ਜਿਨ੍ਹਾਂ 'ਚੋਂ ਗਰੁੱਪ ਏ 'ਚ ਰਹੇ ਨੀਰਜ ਨੇ ਆਪਣੇ ਕਰੀਅਰ ਦੇ ਤੀਜੇ ਸਰਵੋਤਮ ਥ੍ਰੋਅ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ। ਨੀਰਜ ਦੇ ਨਾਲ, ਚੈੱਕ ਗਣਰਾਜ ਦੇ ਜੈਕਬ ਵਡਲੇਜਚ ਨੇ ਵੀ ਪਹਿਲੀ ਕੋਸ਼ਿਸ਼ ਵਿੱਚ 85.23 ਮੀਟਰ ਦੀ ਜੈਵਲਿਨ ਥਰੋਅ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ ਹੈ।

ਜੇਕਰ ਨੀਰਜ ਚੋਪੜਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਟੋਕੀਓ ਓਲੰਪਿਕ 'ਚ ਗੋਲਡ ਜਿੱਤਣ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹਾਲ ਹੀ ਵਿੱਚ, ਉਸਨੇ ਡਾਇਮੰਡ ਲੀਗ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 89.94 ਮੀਟਰ ਜੈਵਲਿਨ ਸੁੱਟ ਕੇ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਿਆ। ਇਸ ਤੋਂ ਪਹਿਲਾਂ ਉਸਦਾ ਰਿਕਾਰਡ 89.30 ਮੀਟਰ ਸੀ ਜੋ ਉਸਨੇ ਪਾਵੋ ਨੂਰਮੀ ਖੇਡਾਂ ਵਿੱਚ ਬਣਾਇਆ ਸੀ ਅਤੇ ਚਾਂਦੀ ਦਾ ਤਗਮਾ ਜਿੱਤਿਆ ਸੀ।

ਇਹ ਵੀ ਪੜ੍ਹੋ:ਗੈਂਗਸਟਰ ਮਨੂੰ ਕੁੱਸੇ ਦੀ ਮਾਂ ਦਾ ਵੱਡਾ ਬਿਆਨ, ਕਿਹਾ- ਮੇਰੇ ਪੁੱਤ ਨੂੰ ਸਰਕਾਰਾਂ ਨੇ ਬਣਾਇਆ ਗੈਂਗਸਟਰ

-PTC News

Related Post