Sidhu Moosewala New Song: ਕੌਣ ਹੈ ਰੈਪਰ ਡਿਵਾਇਨ; ਜਿਸ ਨਾਲ ਆ ਰਿਹਾ ਹੈ ਮੂਸੇਵਾਲਾ ਦਾ ਗਾਣਾ 'ਚੋਰਨੀ'
Sidhu Moosewala New Song: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਜਲਦ ਹੀ ਇੱਕ ਹੋਰ ਪੰਜਾਬੀ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਮਸ਼ਹੂਰ ਰੈਪਰ ਡਿਵਾਈਨ ਨੇ ਦਿੱਤੀ ਹੈ।
ਰੈਪਰ ਡਿਵਾਈਨ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਦਿਲ ਤੋਂ ਇਹ ਮੇਰੇ ਲਈ ਬਹੁਤ ਹੀ ਖਾਸ ਗੀਤ ਹੈ। ਇਹ ਦਿਲੋਂ ਹੈ ਇਸ ਹਫਤੇ ਚੋਰਨੀ। ਜੀ ਹਾਂ ਇਸ ਹਫਤੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਚੋਰਨੀ ਰਿਲੀਜ਼ ਹੋਵੇਗਾ ਜੋ ਕਿ ਰੈਪਰ ਡਿਵਾਈਨ ਦੇ ਨਾਲ ਹੈ।
ਮੂਸੇਵਾਲਾ ਦੇ ਮਾਪਿਆਂ ਤੋਂ ਲਈ ਗਈ ਹੈ ਆਗਿਆ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਇਸ ਗੀਤ ਨੂੰ ਰਿਲੀਜ਼ ਕਰਨ ਦੇ ਲਈ ਸਿੱਧੂ ਮੂਸੇਵਾਲਾ ਦੇ ਮਾਪਿਆਂ ਤੋਂ ਆਗਿਆ ਵੀ ਲਈ ਹੈ। ਜਿਨ੍ਹਾਂ ਦੀ ਆਗਿਆ ਮਿਲਣ ਤੋਂ ਬਾਅਦ ਗੀਤ ਚੋਰਨੀ ਨੂੰ ਇਸ ਹਫਤੇ ਰਿਲੀਜ਼ ਕੀਤਾ ਜਾਵੇਗਾ।
ਆਓ ਜਾਣਦੇ ਹਾਂ ਕੌਣ ਹਨ ਰੈਪਰ ਡਿਵਾਇਨ
ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਰੈਪਰ ਡਿਵਾਇਨ ਦੀ ਤਾਂ ਰੈਪਰ ਡਿਵਾਇਨ ਇੱਕ ਭਾਰਤੀ ਰੈਪਰ ਹਨ। ਜਿਨ੍ਹਾਂ ਦਾ ਪੂਰਾ ਨਾਂ ਵਿਵਿਅਨ ਡਿਵਾਇਨ ਹੈ। ਉਹ ਆਪਣੇ ਡੈਬਿਊ ਟ੍ਰੈਕ ਯੇ ਮੇਰਾ ਬਾਂਬੇ ਦੇ ਨਾਲ ਪੂਰੇ ਮੁੰਬਈ ‘ਚ ਮਸ਼ਹੂਰ ਹੋ ਗਏ ਸੀ। ਇਹ ਡੈਬਿਉ ਟ੍ਰੈਕ ਉਨ੍ਹਾਂ ਦਾ ਸਾਲ 2013 ‘ਚ ਆਇਆ ਸੀ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਵਿਵਿਅਨ ਡਿਵਾਇਨ ਦਾ ਜਨਮ ਇੱਕ ਮੱਧ ਵਰਗੀ ਪਰਿਵਾਰ ‘ਚ ਹੋਇਆ ਸੀ। ਡਿਵਾਇਨ ਜਦੋਂ ਛੋਟਾ ਸੀ ਤਾਂ ਉਸ ਸਮੇਂ ਹੀ ਉਨ੍ਹਾਂ ਨੇ ਆਪਣਾ ਪਰਿਵਾਰ ਛੱਡ ਦਿੱਤਾ ਸੀ।ਇਸ ਤੋਂ ਬਾਅਦ ਉਨ੍ਹਾਂ ਦੀ ਮਾਂ ਰੋਜ਼ੀ ਰੋਟੀ ਕਮਾਉਣ ਦੇ ਲਈ ਆਪਣੇ ਦੋ ਬੱਚਿਆਂ ਨੂੰ ਨਾਲ ਲੈ ਕੇ ਕਤਰ ਚੱਲੀ ਗਈ ਸੀ।
ਸਿੱਧੂ ਮੂਸੇਵਾਲਾ ਦੇ ਕਤਲਤੋਂ ਬਾਅਦ ਇਹ ਗੀਤ ਹੋ ਚੁੱਕੇ ਨੇ ਰਿਲੀਜ਼
ਦੱਸ ਦਈਏ ਕਿ ਇਸ ਤੋਂ ਪਹਿਲਾਂ ਮੂਸੇਵਾਲੇ ਦੇ ਤਿੰਨ ਹੋਰ ਗੀਤ ਐਸਵਾਈਐਲ, ਵਾਰ ਅਤੇ 'ਮੇਰਾ ਨਾ' ਸਰੋਤਿਆਂ ਦੇ ਰੂਬਰੂ ਹੋ ਚੁੱਕੇ ਹਨ। ਦੱਸ ਦਈਏ ਕਿ ਐਸਵਾਈਐਲ ਗੀਤ 'ਤੇ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਸੀ। ਮੂਸੇਵਾਲਾ ਦੇ ਪਰਿਵਾਰ ਮੁਤਾਬਿਕ ਉਨ੍ਹਾਂ ਦੇ ਕਈ ਗੀਤ ਪੈਂਡਿੰਗ ਪਏ ਹਨ, ਜੋ ਹੌਲੀ-ਹੌਲੀ ਪਿਤਾ ਬਲਕੌਰ ਸਿੰਘ ਨੂੰ ਉਨ੍ਹਾਂ ਦੇ ਚਹੇਤਿਆਂ ਦੇ ਵਿਚਕਾਰ ਲੈ ਕੇ ਆਉਣਗੇ।
29 ਮਈ 2022 ‘ਚ ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕਤਲ
ਕਾਬਿਲੇਗੌਰ ਹੈ ਕਿ 29 ਮਈ 2022 ਨੂੰ ਪਿੰਡ ਜਵਾਹਰਕੇ ਵਿਖੇ ਹਮਲਾਵਾਰਾਂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜਿੰਮੇਵਾਰੀ ਕੈਨੇਡਾ ਬੇਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਫਿਲਹਾਲ ਹੁਣ ਤੱਕ ਪੁਲਿਸ ਨੇ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਮਾਮਲੇ ਦਾ ਮਾਸਟਰਮਾਈਂਡ ਅਜੇ ਵੀ ਪੁਲਿਸ ਦੀ ਗ੍ਰਿਫਤ ਚੋਂ ਦੂਰ ਹੈ।
ਇਹ ਵੀ ਪੜ੍ਹੋ: 'ਕੈਰੀ ਆਨ ਜੱਟਾ 3' ਦਾ ਕੌਣ ਕਰ ਰਿਹਾ ਵਿਰੋਧ? ਕਿਸਨੇ ਕਰਵਾਈ ਪੁਲਿਸ 'ਚ ਸ਼ਿਕਾਇਤ ਦਰਜ, ਇੱਥੇ ਜਾਣੋ
- PTC NEWS