Amritsar Child Missing : ਛੇਹਰਟਾ ਚ ਟਿਊਸ਼ਨ ਲਈ ਘਰੋਂ ਨਿਕਲਿਆ ਬੱਚਾ ਰਸਤੇ ਚੋਂ ਲਾਪਤਾ ! ਸੀਸੀਟੀਵੀ ਆਈ ਸਾਹਮਣੇ

Child Missing in Amritsar : ਅੰਮ੍ਰਿਤਸਰ ਦੇ ਛੇਹਰਟਾ ਅਧੀਨ ਪੈਂਦੇ ਭੱਲਾ ਕਲੋਨੀ ਇਲਾਕੇ ਤੋਂ ਹਰਸਿਮਰਨ ਸਿੰਘ ਨਾਂ ਦੇ ਬੱਚੇ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

By  KRISHAN KUMAR SHARMA March 12th 2025 08:36 PM -- Updated: March 12th 2025 08:43 PM
Amritsar Child Missing : ਛੇਹਰਟਾ ਚ ਟਿਊਸ਼ਨ ਲਈ ਘਰੋਂ ਨਿਕਲਿਆ ਬੱਚਾ ਰਸਤੇ ਚੋਂ ਲਾਪਤਾ ! ਸੀਸੀਟੀਵੀ ਆਈ ਸਾਹਮਣੇ

Amritsar Child Missing : ਅੰਮ੍ਰਿਤਸਰ ਦੇ ਛੇਹਰਟਾ ਅਧੀਨ ਪੈਂਦੇ ਭੱਲਾ ਕਲੋਨੀ ਇਲਾਕੇ ਤੋਂ ਹਰਸਿਮਰਨ ਸਿੰਘ ਨਾਂ ਦੇ ਬੱਚੇ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੱਚੇ ਦੀ ਉਮਰ 12 ਸਾਲ ਦੱਸੀ ਜਾ ਰਹੀ ਹੈ।

ਬੱਚੇ ਦੇ ਪਿਤਾ ਜੰਗ ਬਹਾਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਸਿਮਰਨ ਸਿੰਘ ਬੀਤੇ ਕੱਲ੍ਹ ਸ਼ਾਮ ਟਿਊਸ਼ਨ ਲਈ ਘਰੋਂ ਨਿਕਲਿਆ ਸੀ ਅਤੇ ਰਸਤੇ 'ਤੇ ਜਾ ਰਿਹਾ ਸੀ। ਟਿਊਸ਼ਨ ਲਈ ਜਾਂਦੇ ਸਮੇਂ ਉਸ ਦੀਆਂ ਤਸਵੀਰਾਂ ਰਸਤੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਵੀ ਹੋ ਗਈਆਂ ਹਨ। ਪਰ ਜਦੋਂ ਉਹ ਟਿਊਸ਼ਨ ਤੋਂ ਘਰ ਨਹੀਂ ਪਹੁੰਚਿਆ ਤਾਂ ਉਸ ਦੀ ਟਿਊਸ਼ਨ ਵਾਲੀ ਅਧਿਆਪਕਾ ਨੂੰ ਬੁਲਾ ਕੇ ਪੁੱਛਿਆ ਗਿਆ।

ਟਿਊਸ਼ਨ ਅਧਿਆਪਕਾ ਨੇ ਦੱਸਿਆ ਕਿ ਹਰਸਿਮਰਨ ਅੱਜ ਟਿਊਸ਼ਨ ਲਈ ਨਹੀਂ ਆਇਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਬੱਚੇ ਚਿੰਤਾ ਹੋਣ ਲੱਗੀ ਅਤੇ ਹਰ ਗਲੀ ਵਿੱਚ ਹਰਸਿਮਰਨ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਬੱਚਾ ਨਹੀਂ ਲੱਭ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਨੰਬਰ ਵੀ ਜਾਰੀ ਕੀਤੇ ਹਨ, ਤਾਂ ਜੋ ਜੇਕਰ ਕਿਸੇ ਨੂੰ ਆਪਣੇ ਬੱਚੇ ਦੀ ਕਹਾਣੀ ਬਾਰੇ ਜਾਣਕਾਰੀ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ (Amritsar Police) ਨੂੰ ਸੂਚਨਾ ਦੇ ਦਿੱਤੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਹਰਸਿਮਰਨ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ। ਪਰ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਸੁਰਾਗ਼ ਨਹੀਂ ਲੱਗਾ।

Related Post