Malout News : ਮਲੋਟ ਚ ਭਿਆਨਕ ਹਾਦਸਾ, ਦਿਹਾੜੀ ਦੀ ਉਡੀਕ ਕਰਦੇ ਮਜਦੂਰਾਂ ਤੇ ਚੜ੍ਹਿਆ ਬੇਕਾਬੂ ਟਰੱਕ, 2 ਦੀ ਮੌਤ, 2 ਟਾਇਰਾਂ ਚ ਫਸੇ

Malout News : ਮਲੋਟ 'ਚ ਭਿਆਨਕ ਹਾਦਸਾ ਵਾਪਰਿਆ ਹੈ। ਨੈਸ਼ਨਲ ਹਾਈਵੇਅ 'ਤੇ ਇੱਕ ਬੇਕਾਬੂ ਟਰੱਕ (Truck Accident) ਨੇ ਲੇਬਰ ਚੌਕ 'ਚ ਖੜੇ ਮਜਦੂਰਾਂ ਨੂੰ ਦਰੜ ਦਿੱਤਾ ਹੈ, ਜਿਸ ਕਾਰਨ 2 ਮਜਦੂਰਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 2 ਮਜਦੂਰ ਟਾਇਰਾਂ 'ਚ ਫਸ ਜਾਣ ਕਾਰਨ ਜ਼ਖ਼ਮੀ ਹੋ ਗਏ।

By  KRISHAN KUMAR SHARMA May 14th 2026 11:21 AM -- Updated: May 14th 2026 12:47 PM

Malout News : ਸ੍ਰੀ ਮੁਕਤਸਰ ਸਾਹਿਬ (Sri Muktsar sahib News) ਦੇ ਮਲੋਟ 'ਚ ਭਿਆਨਕ ਹਾਦਸਾ ਵਾਪਰਿਆ ਹੈ। ਨੈਸ਼ਨਲ ਹਾਈਵੇਅ 'ਤੇ ਇੱਕ ਬੇਕਾਬੂ ਟਰੱਕ (Truck Accident) ਨੇ ਲੇਬਰ ਚੌਕ 'ਚ ਖੜੇ ਮਜਦੂਰਾਂ ਨੂੰ ਦਰੜ ਦਿੱਤਾ ਹੈ, ਜਿਸ ਕਾਰਨ 2 ਮਜਦੂਰਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 2 ਮਜਦੂਰ ਟਾਇਰਾਂ 'ਚ ਫਸ ਜਾਣ ਕਾਰਨ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ, ਇਹ ਮਜਦੂਰ, ਨੈਸ਼ਨਲ ਹਾਈਵੇਅ 'ਤੇ ਬਣੇ ਇੱਕ ਸ਼ੈਡ 'ਚ ਦਿਹਾੜੀ ਦੀ ਉਡੀਕ ਲਈ ਖੜੇ ਹੋਏ ਸਨ। ਇਸ ਦੌਰਾਨ ਇੱਕ ਟਰਾਲਾ ਬੇਕਾਬੂ ਹੋ ਕੇ ਸਿੱਧਾ ਸ਼ੈਡ 'ਚ ਜਾ ਵੜਿਆ, ਜਿਸ ਕਾਰਨ ਮਜਦੂਰਾਂ 'ਚ ਹਾਹਾਕਾਰ ਮੱਚ ਗਈ। ਹਾਦਸੇ 'ਚ ਟਰੱਕ ਨੇ 4 ਮਜਦੂਰ ਟਰੱਕ ਦੀ ਲਪੇਟ 'ਚ ਆ ਗਏ, ਜਿਸ ਦੌਰਾਨ 2 ਮਜਦੂਰਾਂ ਦੀ ਦਰੜੇ ਜਾਣ ਕਾਰਨ ਮੌਕੇ 'ਤੇ ਮੌਤ ਹੋ ਗਈ, ਜਦਕਿ 2 ਮਜਦੂਰ ਟਰੱਕ ਦੇ ਟਾਇਰਾਂ ਹੇਠ ਫਸ ਗਏ।

ਮਜਦੂਰਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਟਰੱਕ ਨੂੰ ਕਬਜ਼ੇ ਹੇਠ ਲੈ ਲਿਆ।

ਜਾਣਕਾਰੀ ਅਨੁਸਾਰ, ਇਹ ਟਰੱਕ ਡੱਬਵਾਲੀ ਵਾਲੇ ਪਾਸੇ ਤੋਂ ਆ ਰਿਹਾ ਸੀ। ਮ੍ਰਿਤਕ ਮਜਦੂਰਾਂ ਦੀ ਪਛਾਣ ਸੁਨੀਲ ਤੇ ਸੰਦੀਪ ਵੱਜੋਂ ਹੋਈ ਹੈ, ਜਦਕਿ ਮਨਪ੍ਰੀਤ ਸਿੰਘ ਸਮੇਤ ਦੋ ਮਜਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹਾਇਤਾ ਨਾਲ ਟਰੱਕ ਦੇ ਟਾਇਰਾਂ ਹੇਠੋਂ ਕੱਢ ਕੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਫਰੀਦਕੋਟ ਰੈਫਰ ਕੀਤਾ ਗਿਆ ਹੈ।

Related Post