PTC News ਦੀ ਖ਼ਬਰ ਦਾ ਅਸਰ, ਛੇ ਸਾਲਾਂ ਬਾਅਦ 100 ਮੀਟਰ ਟੁੱਟੀ ਸੜਕ ਦਾ ਸ਼ੁਰੂ ਹੋਇਆ ਨਿਰਮਾਣ
Ajnala News : ਅਜਨਾਲਾ ਤੋਂ ਅੰਮ੍ਰਿਤਸਰ ਮੁੱਖ ਮਾਰਗ ‘ਤੇ ਪਿਛਲੇ ਕਰੀਬ ਛੇ ਸਾਲਾਂ ਤੋਂ ਖਸਤਾਹਾਲ ਪਈ ਕਰੀਬ 100 ਮੀਟਰ ਲੰਮੀ ਸੜਕ ਦੇ ਮੁੜ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਸੜਕ ਲੰਬੇ ਸਮੇਂ ਤੋਂ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਸੀ ਅਤੇ ਹਰ ਰੋਜ਼ ਰਾਹਗੀਰਾਂ ’ਤੇ ਵਾਹਨ ਚਾਲਕਾਂ ਨੂੰ ਖਤਰਾ ਮੋਲ ਲੈ ਕੇ ਗੁਜ਼ਰਨਾ ਪੈਂਦਾ ਸੀ। ਅਕਸਰ ਇੱਥੇ ਹਾਦਸੇ ਵਾਪਰਦੇ ਰਹਿੰਦੇ ਸਨ ਅਤੇ ਲੋਕਾਂ ਦੀਆਂ ਗੱਡੀਆਂ ਦਾ ਵੀ ਨੁਕਸਾਨ ਹੁੰਦਾ ਸੀ।
ਇਸ ਗੰਭੀਰ ਸਮੱਸਿਆ ਨੂੰ ਪੀਟੀਸੀ ਨਿਊਜ਼ ਵੱਲੋਂ ਬੜੇ ਜ਼ੋਰ-ਸ਼ੋਰ ਨਾਲ ਉਠਾਇਆ ਗਿਆ ਅਤੇ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੇ ਪ੍ਰਸ਼ਾਸਨ ਤੱਕ ਪਹੁੰਚਾਇਆ ਗਿਆ। ਖ਼ਬਰ ਪ੍ਰਸਾਰਿਤ ਹੋਣ ਤੋਂ ਬਾਅਦ ਸੁੱਤਾ ਹੋਇਆ ਪ੍ਰਸ਼ਾਸਨ ਜਾਗਿਆ ਅਤੇ ਹੁਣ ਸੜਕ ਦਾ ਨਿਰਮਾਣ ਕੰਮ ਮੁੜ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਇਲਾਕਾ ਨਿਵਾਸੀਆਂ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੀਟੀਸੀ ਨਿਊਜ਼ ਨਾ ਸਿਰਫ ਖ਼ਬਰਾਂ ਵਿਖਾਉਂਦਾ ਹੈ, ਸਗੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਵੀ ਆਪਣਾ ਫਰਜ਼ ਇਮਾਨਦਾਰੀ ਨਾਲ ਨਿਭਾ ਰਿਹਾ ਹੈ।
ਅਜਨਾਲਾ ਵਾਸੀਆਂ ਨੇ ਪੀਟੀਸੀ ਨਿਊਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੀਡੀਆ ਦੀ ਇਹ ਕੋਸ਼ਿਸ਼ ਲੋਕਾਂ ਲਈ ਵੱਡੀ ਰਾਹਤ ਬਣੀ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਲਾਕੇ ਦੀਆਂ ਹੋਰ ਸਮੱਸਿਆਵਾਂ ਨੂੰ ਇਸੇ ਤਰ੍ਹਾਂ ਉਠਾਇਆ ਜਾਂਦਾ ਰਹੇਗਾ।
ਇਹ ਵੀ ਪੜ੍ਹੋ : MSP Hike 2026 : ਕੇਂਦਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ, ਸਾਉਣੀ ਦੀ ਫਸਲਾਂ ਦੀ MSP ’ਚ ਵਾਧਾ, ਇੱਥੇ ਦੇਖੋ ਪੂਰੀ ਲੀਸਟ
- PTC NEWS