Bathinda Nagar Nigam Election ਲਈ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਸੂਚੀ ਜਾਰੀ, 44 ਉਮੀਦਵਾਰਾਂ ਦਾ ਐਲਾਨ
Bathinda Nagar Nigam Election News : ਪੰਜਾਬ ’ਚ 26 ਮਈ ਨੂੰ ਹੋਣ ਵਾਲੀਆਂ ਬਠਿੰਡਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਕੁਲ 50 ਵਿੱਚੋਂ 44 ਵਾਰਡਾਂ ਲਈ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਹੈ, ਜਦਕਿ ਬਾਕੀ ਰਹਿੰਦੇ 6 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਵੀ ਜਲਦ ਕੀਤੀ ਜਾਣ ਦੀ ਗੱਲ ਕਹੀ ਗਈ ਹੈ।
ਪਾਰਟੀ ਅਨੁਸਾਰ ਉਮੀਦਵਾਰਾਂ ਦੀ ਚੋਣ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ, ਜਿਸ ਵਿੱਚ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਅਤੇ ਇੰਦਰਜੀਤ ਸਿੰਘ ਬਰਾੜ ਸ਼ਾਮਲ ਸਨ, ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਸੂਚੀ ਜਾਰੀ ਕੀਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਪਾਰਟੀ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਇਸ ਵਾਰ ਵੀ ਨਗਰ ਨਿਗਮ ਚੋਣਾਂ ਵਿੱਚ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਵਿੱਚ ਅੱਗੇ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਪੂਰਾ ਭਰੋਸਾ ਹੈ ਕਿ ਸ਼ਹਿਰ ਵਾਸੀ ਅਕਾਲੀ ਦਲ ਦੀ ਲਗਾਤਾਰ ਪਿਛਲੇ 10 ਸਾਲਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਵਿਕਾਸ ਕਾਰਜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੋਣਾਂ ਵਿੱਚ ਪਾਰਟੀ ਨੂੰ ਫਤਵਾ ਦੇਣਗੇ।
ਜ਼ਿਲ੍ਹਾ ਪ੍ਰੈੱਸ ਸਕੱਤਰ ਓਮ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਪਹਿਲੀ ਸੂਚੀ ਵਿੱਚ ਸ਼ਾਮਲ ਉਮੀਦਵਾਰਾਂ ਦੇ ਨਾਮ ਇਸ ਪ੍ਰਕਾਰ ਹਨ।
ਵਾਰਡ ਨੰਬਰ 1 ਤੋਂ ਸਰਬਜੀਤ ਕੌਰ ਪਤਨੀ ਪ੍ਰਦੀਪ ਜੌੜਾ, ਵਾਰਡ ਨੰਬਰ 2 ਤੋਂ ਜਗਸੀਰ ਸਿੰਘ ਪੁੱਤਰ ਬਲਵੀਰ ਸਿੰਘ, ਵਾਰਡ ਨੰਬਰ 3 ਤੋਂ ਬਲਜੀਤ ਕੌਰ ਬਰਾੜ ਪਤਨੀ ਗੁਰਪ੍ਰੀਤ ਸਿੰਘ ਚੰਦ ਭਾਨ, ਵਾਰਡ ਨੰਬਰ 4 ਤੋਂ ਸੁਖਦੇਵ ਸਿੰਘ ਬਰਾੜ ਪੁੱਤਰ ਅਜੈਬ ਸਿੰਘ, ਵਾਰਡ ਨੰਬਰ 5 ਤੋਂ ਸਰਬਜੀਤ ਕੌਰ ਪਤਨੀ ਬੂਟਾ ਸਿੰਘ, ਵਾਰਡ ਨੰਬਰ 6 ਤੋਂ ਪਰਭਜਿੰਦਰ ਸਿੰਘ ਪੁੱਤਰ ਹਰਦੀਪ ਸਿੰਘ, ਵਾਰਡ ਨੰਬਰ 7 ਤੋਂ ਸੀਮਾ ਜੋਸ਼ੀ ਪਤਨੀ ਵਿਕਾਸ ਜੋਸ਼ੀ, ਵਾਰਡ ਨੰਬਰ 8 ਤੋਂ ਅਸੀਮ ਕੁਮਾਰ ਸਿੰਗਲਾ ਪੁੱਤਰ ਹਰੀਸ਼ਰਨ ਸਿੰਗਲਾ, ਵਾਰਡ ਨੰਬਰ 9 ਤੋਂ ਹਰਦੀਪ ਕੌਰ ਪਤਨੀ ਹਰੀ ਸਿੰਘ, ਵਾਰਡ ਨੰਬਰ 10 ਤੋਂ ਹਰਪ੍ਰੀਤ ਸਿੰਘ ਹੈਪੀ ਪੁੱਤਰ ਬਲਵਿੰਦਰ ਸਿੰਘ, ਵਾਰਡ ਨੰਬਰ 11 ਤੋਂ ਸ਼ੈਰੀ ਗੋਇਲ ਪਤਨੀ ਅਮਰਿੰਦਰ ਸਿੱਧੂ, ਵਾਰਡ ਨੰਬਰ 12 ਤੋਂ ਕਰਮਜੀਤ ਸਿੰਘ ਪੰਮਾ ਪੁੱਤਰ ਹਰਨੇਕ ਸਿੰਘ ਢਿੱਲੋਂ, ਵਾਰਡ ਨੰਬਰ 13 ਤੋਂ ਮਨਦੀਪ ਕੌਰ ਪਤਨੀ ਕੁਲਦੀਪ ਸਿੰਘ ਨੰਬਰਦਾਰ, ਵਾਰਡ ਨੰਬਰ 14 ਤੋਂ ਬਲਵਿੰਦਰ ਸਿੰਘ ਬੱਲੀ ਪੁੱਤਰ ਗੁਰਚਰਨ ਸਿੰਘ ਸਿੱਧੂ, ਵਾਰਡ ਨੰਬਰ 15 ਤੋਂ ਅਜੇ ਕੁਮਾਰ ਪੁੱਤਰ ਬਾਬੂ ਲਾਲ, ਵਾਰਡ ਨੰਬਰ 16 ਤੋਂ ਭੁਪਿੰਦਰ ਸਿੰਘ ਭੂਪਾ ਪੁੱਤਰ ਹਰਬੰਸ ਸਿੰਘ ਧਾਲੀਵਾਲ, ਵਾਰਡ ਨੰਬਰ 17 ਤੋਂ ਅਰਚਨਾ ਰਾਣੀ ਪਤਨੀ ਮੋਹਿਤ ਕੁਮਾਰ, ਵਾਰਡ ਨੰਬਰ 18 ਤੋਂ ਅਰੁਣ ਕੁਮਾਰ (ਬਾਬੂ ਸ਼ਰਮਾ) ਪੁੱਤਰ ਲੋਕ ਨਾਥ ਸ਼ਰਮਾ, ਵਾਰਡ ਨੰਬਰ 19 ਤੋਂ ਅਮਰਜੀਤ ਕੌਰ ਪਤਨੀ ਰਾਜ ਸਿੰਘ, ਵਾਰਡ ਨੰਬਰ 21 ਤੋਂ ਬਲਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ, ਵਾਰਡ ਨੰਬਰ 22 ਤੋਂ ਅਸ਼ੋਕ ਕੁਮਾਰ ਬਾਂਸਲ ਪੁੱਤਰ ਗਿਆਨ ਚੰਦ, ਵਾਰਡ ਨੰਬਰ 23 ਤੋਂ ਭੁਪਿੰਦਰ ਕੌਰ ਪਤਨੀ ਜੰਗੀਰ ਸਿੰਘ ਬਿੱਟੂ, ਵਾਰਡ ਨੰਬਰ 24 ਤੋਂ ਸੁਨੀਲ ਕੁਮਾਰ ਫੌਜੀ ਪੁੱਤਰ ਜਗਜੀਵਨ ਰਾਮਪਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਵਾਰਡ ਨੰਬਰ 25 ਤੋਂ ਕਰਮਜੀਤ ਕੌਰ ਪਤਨੀ ਰੋਸ਼ਨ ਸਿੰਘ ਗਿਆਨਾ, ਵਾਰਡ ਨੰਬਰ 26 ਤੋਂ ਮੱਖਣ ਸਿੰਘ ਪੁੱਤਰ ਸਰਵਨ ਸਿੰਘ, ਵਾਰਡ ਨੰਬਰ 27 ਤੋਂ ਪਰਮਜੀਤ ਕੌਰ ਸਿੱਧੂ ਪਤਨੀ ਰਾਜਵਿੰਦਰ ਸਿੰਘ ਐਡਵੋਕੇਟ, ਵਾਰਡ ਨੰਬਰ 28 ਤੋਂ ਬਿੱਟੂ ਸਿੰਘ ਮਹਿਣਾ ਬਸਤੀ ਪੁੱਤਰ ਸੁਖਦੇਵ ਸਿੰਘ, ਵਾਰਡ ਨੰਬਰ 29 ਤੋਂ ਰੇਖਾ ਠਾਕੁਰ ਪਤਨੀ ਹਰਜਿੰਦਰ ਸਿੰਘ ਟੋਨੀ, ਵਾਰਡ ਨੰਬਰ 30 ਤੋਂ ਗੁਰਬਚਨ ਸਿੰਘ ਖੁਬਣ ਪੁੱਤਰ ਚਾਨਣ ਸਿੰਘ, ਵਾਰਡ ਨੰਬਰ 31 ਤੋਂ ਬਿਮਲਾ ਦੇਵੀ ਪਤਨੀ ਵਿਕਰਮ ਸਿੰਘ, ਵਾਰਡ ਨੰਬਰ 32 ਤੋਂ ਬੰਤ ਸਿੰਘ ਐਮਸੀ ਪੁੱਤਰ ਬੱਬਰ ਸ਼ੇਰ ਸਿੰਘ, ਵਾਰਡ ਨੰਬਰ 33 ਤੋਂ ਅੰਜਨਾ ਰਾਣੀ ਪਤਨੀ ਕ੍ਰਿਸ਼ਨ ਕੁਮਾਰ, ਵਾਰਡ ਨੰਬਰ 34 ਤੋਂ ਸਵਰਨ ਕੌਰ ਪਤਨੀ ਅਮਰ ਸਿੰਘ ਰਾਠੌੜ, ਵਾਰਡ ਨੰਬਰ 35 ਤੋਂ ਨੀਰੂ ਚੋਪੜਾ ਪਤਨੀ ਕ੍ਰਿਸ਼ਨ ਚੋਪੜਾ, ਵਾਰਡ ਨੰਬਰ 36 ਤੋਂ ਹਰਸ਼ ਕੁਮਾਰ ਸੈਣੀ ਪੁੱਤਰ ਸ਼ਾਮ ਲਾਲ, ਵਾਰਡ ਨੰਬਰ 37 ਤੋਂ ਸਵਿਤਾ ਬਾਂਸਲ ਪਤਨੀ ਬੀਰਬਲ ਬਾਂਸਲ, ਵਾਰਡ ਨੰਬਰ 38 ਤੋਂ ਹਰਪ੍ਰੀਤ ਸਿੰਘ ਹੈਪੀ ਅਰੋਮਾ ਪੈਲਸ ਪੁੱਤਰ ਬਚਿੱਤਰ ਸਿੰਘ, ਵਾਰਡ ਨੰਬਰ 39 ਤੋਂ ਕਮਲਜੀਤ ਕੌਰ ਪਤਨੀ ਨਰਿੰਦਰ ਸਿੰਘ, ਵਾਰਡ ਨੰਬਰ 40 ਤੋਂ ਵਿਜੇ ਕੁਮਾਰ ਪੁੱਤਰ ਮਨੋਹਰ ਲਾਲ, ਵਾਰਡ ਨੰਬਰ 42 ਤੋਂ ਸੰਤੋਸ਼ ਕੁਮਾਰ ਨਵੀਂ ਬਸਤੀ ਪਤਨੀ ਅਮਰ ਸਿੰਘ, ਵਾਰਡ ਨੰਬਰ 45 ਤੋਂ ਸੁਖਵਿੰਦਰ ਕੌਰ ਪਤਨੀ ਰਜਿੰਦਰ ਕੁਮਾਰ, ਵਾਰਡ ਨੰਬਰ 48 ਤੋਂ ਕਰਨਵੀਰ ਰਾਹੀ ਪੁੱਤਰ ਸੁਰੇਸ਼ ਕੁਮਾਰ, ਵਾਰਡ ਨੰਬਰ 49 ਤੋਂ ਅਮਨਦੀਪ ਕੌਰ ਪਤਨੀ ਮਹਿੰਦਰ ਸਿੰਘ ਰੋਮਾਣਾ ਅਤੇ ਵਾਰਡ ਨੰਬਰ 50 ਤੋਂ ਠੇਕੇਦਾਰ ਨਛੱਤਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : Khanna ‘ਚ ਮਨਰੇਗਾ ਕਰਮਚਾਰੀਆਂ ਵੱਲੋਂ ਕਿਰਤ ਮੰਤਰੀ ਦੀ ਰਿਹਾਇਸ਼ ਦਾ ਘੇਰਾਓ; ਪੱਕੇ ਕਰਨ ਤੇ ਬਕਾਇਆ ਤਨਖਾਹਾਂ ਦੀ ਮੰਗ
- PTC NEWS