Wed, May 13, 2026
Whatsapp

NEET-UG 2026 Paper Leak : ਨਾਸਿਕ ਤੋਂ ਸੀਕਰ ਤੱਕ ਕਿਵੇਂ ਪਹੁੰਚਿਆ ਪੇਪਰ ? ਕੌਣ-ਕੌਣ ਸ਼ਾਮਲ? ਪੜ੍ਹੋ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਦੀ ਕਹਾਣੀ

NEET-UG 2026 Paper Leak : ਇਹ ਨੀਟ ਪੇਪਰ ਲੀਕ ਦਾ ਪੂਰਾ ਮਾਮਲਾ ਕੀ ਹੈ ਅਤੇ ਕੌਣ-ਕੌਣ ਇਸ ਵਿੱਚ ਸ਼ਾਮਲ ਹਨ ? ਨਾਲ ਹੀ ਇਹ ਪੇਪਰ ਮਹਾਰਾਸ਼ਟਰ ਦੇ ਨਾਸਿਕ ਤੋਂ ਰਾਜਸਥਾਨ ਦੇ ਸੀਕਰ ਤੱਕ ਕਿਵੇਂ ਪਹੁੰਚਿਆ ? ਅੱਜ ਅਸੀਂ ਇਨ੍ਹਾਂ ਸਵਾਲਾਂ ਦੀ ਪੂਰੀ ਕਹਾਣੀ ਤੁਹਾਨੂੰ ਇਥੇ ਦੱਸਣ ਜਾ ਰਹੇ ਹਾਂ...

Reported by:  PTC News Desk  Edited by:  KRISHAN KUMAR SHARMA -- May 13th 2026 02:34 PM -- Updated: May 13th 2026 03:13 PM
NEET-UG 2026 Paper Leak : ਨਾਸਿਕ ਤੋਂ ਸੀਕਰ ਤੱਕ ਕਿਵੇਂ ਪਹੁੰਚਿਆ ਪੇਪਰ ? ਕੌਣ-ਕੌਣ ਸ਼ਾਮਲ? ਪੜ੍ਹੋ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਦੀ ਕਹਾਣੀ

NEET-UG 2026 Paper Leak : ਨਾਸਿਕ ਤੋਂ ਸੀਕਰ ਤੱਕ ਕਿਵੇਂ ਪਹੁੰਚਿਆ ਪੇਪਰ ? ਕੌਣ-ਕੌਣ ਸ਼ਾਮਲ? ਪੜ੍ਹੋ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਦੀ ਕਹਾਣੀ

NEET-UG 2026 Paper Leak : ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਭਾਰਤ ਸਰਕਾਰ ਦੀ ਪ੍ਰਵਾਨਗੀ ਨਾਲ ਲੰਘੀ 3 ਮਈ 2026 ਨੂੰ ਹੋਈ NEET (UG) 2026 ਪ੍ਰੀਖਿਆ ਨੂੰ 12 ਮਈ ਨੂੰ ਰੱਦ ਕਰ ਦਿੱਤਾ ਹੈ। ਇਹ ਫੈਸਲਾ ਪੇਪਰ ਲੀਕ ਹੋਣ ਤੋਂ ਬਾਅਦ ਸਾਹਮਣੇ ਆਇਆ, ਜਿਸ ਨੂੰ ਲੈ ਕੇ ਦੇਸ਼ ਭਰ 'ਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਵਿਰੋਧੀ ਪਾਰਟੀਆਂ ਵੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਨੂੰ ਲੈ ਕੇ ਘੇਰ ਰਹੀਆਂ ਹਨ। ਪਰ ਆਖਿਰ ਇਹ ਨੀਟ ਪੇਪਰ ਲੀਕ ਦਾ ਪੂਰਾ ਮਾਮਲਾ (How To Leak NEET Paper 2026) ਕੀ ਹੈ ਅਤੇ ਕੌਣ-ਕੌਣ ਇਸ ਵਿੱਚ ਸ਼ਾਮਲ ਹਨ ? ਨਾਲ ਹੀ ਇਹ ਪੇਪਰ ਮਹਾਰਾਸ਼ਟਰ ਦੇ ਨਾਸਿਕ ਤੋਂ ਰਾਜਸਥਾਨ ਦੇ ਸੀਕਰ ਤੱਕ ਕਿਵੇਂ ਪਹੁੰਚਿਆ ? ਅੱਜ ਅਸੀਂ ਇਨ੍ਹਾਂ ਸਵਾਲਾਂ ਦੀ ਪੂਰੀ ਕਹਾਣੀ ਤੁਹਾਨੂੰ ਇਥੇ ਦੱਸਣ ਜਾ ਰਹੇ ਹਾਂ... 

NEET-UG 2026 ਪੇਪਰ ਲੀਕ ਮਾਮਲਾ ਕੀ ਹੈ? (Paper Leak Case)


  • NEET-UG 2026 ਦੀ ਪ੍ਰੀਖਿਆ 3 ਮਈ ਨੂੰ ਹੋਈ ਸੀ, ਪਰ ਕੁਝ ਹੀ ਦਿਨਾਂ ਬਾਅਦ ਦੋਸ਼ ਲੱਗੇ ਕਿ ਪੇਪਰ ਪ੍ਰੀਖਿਆ ਤੋਂ ਪਹਿਲਾਂ ਹੀ ਲੀਕ ਹੋ ਗਿਆ ਸੀ।
  • ਜਾਂਚ ਏਜੰਸੀਆਂ ਨੂੰ ਇੱਕ ਐਸਾ “ਗੈੱਸ ਪੇਪਰ” ਮਿਲਿਆ ਜੋ ਅਸਲ ਪ੍ਰੀਖਿਆ ਦੇ ਪੇਪਰ ਨਾਲ ਕਾਫੀ ਹੱਦ ਤੱਕ ਮੇਲ ਖਾਂਦਾ ਸੀ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਹੰਗਾਮਾ ਮਚ ਗਿਆ।
  • 22 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਵਾਲੀ ਇਸ ਪ੍ਰੀਖਿਆ ਨੂੰ National Testing Agency ਨੇ ਰੱਦ ਕਰ ਦਿੱਤਾ।
  • ਬਾਅਦ ਵਿੱਚ Central Bureau of Investigation ਨੇ FIR ਦਰਜ ਕਰਕੇ ਜਾਂਚ ਆਪਣੇ ਹੱਥ ਵਿੱਚ ਲੈ ਲਈ।

ਪੇਪਰ ਕਿਵੇਂ ਲੀਕ ਹੋਇਆ? (ਕਿਵੇਂ ਜੁੜੀ ਕੜੀ)

ਪਹਿਲਾ ਪੜਾਅ: ਨਾਸਿਕ ਪ੍ਰਿੰਟਿੰਗ ਪ੍ਰੈੱਸ ਤੋਂ ਲੀਕ ਦਾ ਸ਼ੱਕ

  • ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਪੇਪਰ ਮਹਾਰਾਸ਼ਟਰ ਦੇ ਨਾਸਿਕ ਵਿੱਚ ਸਥਿਤ ਪ੍ਰਿੰਟਿੰਗ ਪ੍ਰੈੱਸ ਤੋਂ ਲੀਕ ਹੋਇਆ ਹੋ ਸਕਦਾ ਹੈ। ਸ਼ੱਕ ਹੈ ਕਿ : 
  • ਪ੍ਰਿੰਟਿੰਗ ਨਾਲ ਜੁੜੇ ਕਿਸੇ ਵਿਅਕਤੀ ਨੇ ਪੇਪਰ ਬਾਹਰ ਕੱਢਿਆ
  • ਫਿਰ ਉਹ ਇੱਕ ਗੁਪਤ ਨੈੱਟਵਰਕ ਤੱਕ ਪਹੁੰਚਾਇਆ ਗਿਆ
  • ਇਸ ਮਾਮਲੇ ਵਿੱਚ ਨਾਸਿਕ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।

ਦੂਜਾ ਪੜਾਅ: ਗੁਰੂਗ੍ਰਾਮ ਦੇ ਡਾਕਟਰ ਤੱਕ ਪੇਪਰ ਪਹੁੰਚਿਆ

  • ਨਾਸਿਕ ਤੋਂ ਪੇਪਰ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਰਹਿੰਦੇ ਇੱਕ ਡਾਕਟਰ ਤੱਕ ਪਹੁੰਚਣ ਦਾ ਸ਼ੱਕ ਹੈ।
  • ਇਹ ਡਾਕਟਰ ਹੁਣ ਪੂਰੀ ਲੀਕ ਚੇਨ ਦਾ ਸਭ ਤੋਂ ਵੱਡਾ ਕੜੀ ਮੰਨਿਆ ਜਾ ਰਿਹਾ ਹੈ।
  • ਹਾਲਾਂਕਿ, Indian Medical Association ਗੁਰੂਗ੍ਰਾਮ ਦੇ ਪ੍ਰਧਾਨ Dr Rajesh Kataria ਨੇ ਕਿਹਾ ਹੈ ਕਿ ਅਜੇ ਤੱਕ ਕਿਸੇ ਜਾਂਚ ਏਜੰਸੀ ਨੇ ਉਨ੍ਹਾਂ ਨਾਲ ਇਸ ਡਾਕਟਰ ਬਾਰੇ ਸੰਪਰਕ ਨਹੀਂ ਕੀਤਾ।

ਤੀਜਾ ਪੜਾਅ: ਰਾਜਸਥਾਨ ਦੇ ਦੋ ਭਰਾਵਾਂ ਨੇ ਖਰੀਦਿਆ ਪੇਪਰ

ਜਾਂਚ ਮੁਤਾਬਕ : ਜਮਵਾ ਰਾਮਗੜ੍ਹ (ਰਾਜਸਥਾਨ) ਦੇ ਦੋ ਭਰਾ ਮੰਗੀਲਾਲ ਬੀਵਾਲ ਤੇ ਦਿਨੇਸ਼ ਬੀਵਾਲ ਨੇ 26 ਅਪ੍ਰੈਲ ਨੂੰ ਗੁਰੂਗ੍ਰਾਮ ਦੇ ਡਾਕਟਰ ਤੋਂ 30 ਲੱਖ ਰੁਪਏ ਵਿੱਚ ਪੇਪਰ ਖਰੀਦਿਆ। ਦੋਵਾਂ ਨੂੰ ਪਹਿਲਾਂ ਹੀ ਅੰਦਾਜ਼ਾ ਸੀ ਕਿ ਇਸ ਵਾਰ ਪੇਪਰ ਲੀਕ ਹੋ ਸਕਦਾ ਹੈ।

ਚੌਥਾ ਪੜਾਅ: ਸੀਕਰ ਰਾਹੀਂ ਪੇਪਰ ਫੈਲਿਆ

ਇੱਕ ਭਰਾ ਨੇ ਕਥਿਤ ਤੌਰ 'ਤੇ ਪੇਪਰ ਆਪਣੇ ਪੁੱਤਰ ਨੂੰ ਦਿੱਤਾ, ਜੋ ਸੀਕਰ ਵਿੱਚ NEET ਦੀ ਤਿਆਰੀ ਕਰ ਰਿਹਾ ਸੀ। ਉਥੋਂ ਪੇਪਰ, ਕੋਚਿੰਗ ਸੈਂਟਰਾਂ - ਕੌਂਸਲਿੰਗ ਏਜੰਟਾਂ - ਵਿਦਿਆਰਥੀਆਂ ਤੱਕ ਪਹੁੰਚਣਾ ਸ਼ੁਰੂ ਹੋਇਆ। ਇਸੇ ਕਾਰਨ ਸੀਕਰ ਹੁਣ ਪੂਰੇ ਮਾਮਲੇ ਦਾ “ਹੱਬ” ਮੰਨਿਆ ਜਾ ਰਿਹਾ ਹੈ।

3. ਸੀਕਰ ਹੀ ਕੇਂਦਰ ਕਿਉਂ ਬਣਿਆ?

ਪਿਛਲੇ ਕੁਝ ਸਾਲਾਂ ਵਿੱਚ ਰਾਜਸਥਾਨ ਦਾ ਸੀਕਰ - NEET ਅਤੇ JEE ਕੋਚਿੰਗ ਦਾ ਵੱਡਾ ਕੇਂਦਰ ਬਣ ਗਿਆ, ਹਜ਼ਾਰਾਂ ਵਿਦਿਆਰਥੀ ਕੋਟਾ ਦੀ ਥਾਂ ਸੀਕਰ ਜਾਣ ਲੱਗੇ।

ਕਾਰਨ : ਘੱਟ ਖਰਚ, ਵੱਧ ਕੋਚਿੰਗ ਸੈਂਟਰ, ਵੱਡੀ ਹੋਸਟਲ ਅਤੇ PG ਮਾਰਕੀਟ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਸੇ ਨੈੱਟਵਰਕ ਦੀ ਵਰਤੋਂ ਕਰਕੇ ਪੇਪਰ ਵੱਡੇ ਪੱਧਰ ‘ਤੇ ਫੈਲਾਇਆ ਗਿਆ।

4. ਕੌਣ-ਕੌਣ ਸ਼ਾਮਲ ਹੈ?

(1) ਮੰਗੀਲਾਲ ਬੀਵਾਲ ਅਤੇ ਦਿਨੇਸ਼ ਬੀਵਾਲ, ਜਮਵਾ ਰਾਮਗੜ੍ਹ ਦੇ ਰਹਿਣ ਵਾਲੇ

30 ਲੱਖ ਵਿੱਚ ਪੇਪਰ ਖਰੀਦਣ ਦੇ ਦੋਸ਼, ਹੋਰ ਲੋਕਾਂ ਤੱਕ ਪਹੁੰਚਾਇਆ

(2) ਗੁਰੂਗ੍ਰਾਮ ਦਾ ਡਾਕਟਰ

ਪੇਪਰ ਸਪਲਾਈ ਕਰਨ ਦਾ ਸ਼ੱਕ, ਪ੍ਰਿੰਟਿੰਗ ਪ੍ਰੈੱਸ ਅਤੇ ਰਾਜਸਥਾਨ ਨੈੱਟਵਰਕ ਵਿਚਕਾਰ ਵੱਡੀ ਕੜੀ

(3) ਰਾਕੇਸ਼ ਕੁਮਾਰ ਮੰਡਾਵਾਰੀਆ

ਸੀਕਰ ਦਾ MBBS ਕੌਂਸਲਿੰਗ ਏਜੰਟ, ਕੋਚਿੰਗ ਸੈਂਟਰਾਂ ਦੇ ਬਾਹਰ ਕੰਮ ਕਰਦਾ ਸੀ

ਵਿਦਿਆਰਥੀਆਂ ਤੱਕ ਪੇਪਰ ਪਹੁੰਚਾਉਣ ਦੇ ਦੋਸ਼, ਦੇਹਰਾਦੂਨ ਤੋਂ ਗ੍ਰਿਫਤਾਰ

ਜਾਂਚ ਮੁਤਾਬਕ, ਇਸ ਨੇ ਕਰੀਬ 700 ਵਿਦਿਆਰਥੀਆਂ ਤੱਕ ਪੇਪਰ ਪਹੁੰਚਾਇਆ ਹੋ ਸਕਦਾ ਹੈ।

(4) ਕੇਰਲ ਵਿੱਚ ਪੜ੍ਹਦਾ MBBS ਵਿਦਿਆਰਥੀ

ਮੂਲ ਰੂਪ ਵਿੱਚ ਸੀਕਰ ਦਾ ਰਹਿਣ ਵਾਲਾ, ਪੇਪਰ ਮਿਲਣ ਤੋਂ ਬਾਅਦ ਆਪਣੇ ਪਿਤਾ ਨੂੰ ਭੇਜਿਆ

(5) PG/ਹੋਸਟਲ ਚਲਾਉਣ ਵਾਲਾ ਪਿਤਾ

ਸੀਕਰ ਵਿੱਚ ਲੜਕੀਆਂ ਦਾ ਹੋਸਟਲ ਚਲਾਉਂਦਾ ਸੀ, ਪੇਪਰ ਹੋਸਟਲ ਦੀਆਂ ਵਿਦਿਆਰਥਣਾਂ ਵਿੱਚ ਵੰਡਿਆ

(6) ਯਸ਼ ਯਾਦਵ

ਹਰਿਆਣਾ ਦਾ ਰਹਿਣ ਵਾਲਾ, ਪੇਪਰ ਵੇਚਣ ਦੇ ਦੋਸ਼ਾਂ ‘ਚ ਗ੍ਰਿਫਤਾਰ

5. ਪੇਪਰ ਕਿਵੇਂ ਫੈਲਾਇਆ ਗਿਆ?

ਜਾਂਚ ਮੁਤਾਬਕ ਪੇਪਰ ਫੈਲਾਉਣ ਲਈ ਵਰਤੇ ਗਏ:

WhatsApp ਗਰੁੱਪ, Telegram ਚੈਨਲ, ਕੋਚਿੰਗ ਨੈੱਟਵਰਕ, ਨਿੱਜੀ ਸੰਪਰਕ, ਪ੍ਰਿੰਟ ਕਾਪੀਆਂ

ਸਭ ਤੋਂ ਵੱਡੀ ਚਾਲ ਇਹ ਸੀ ਕਿ ਇਸਨੂੰ “Guess Paper” ਕਹਿ ਕੇ ਫੈਲਾਇਆ ਗਿਆ।

ਕੋਚਿੰਗ ਇੰਡਸਟਰੀ ਵਿੱਚ “ਗੈੱਸ ਪੇਪਰ” ਆਮ ਗੱਲ ਹੁੰਦੀ ਹੈ, ਇਸ ਕਰਕੇ ਕਿਸੇ ਨੂੰ ਤੁਰੰਤ ਸ਼ੱਕ ਨਹੀਂ ਹੋਇਆ।

6. ਕਿੰਨਾ ਪੈਸਾ ਲਿਆ ਗਿਆ?

ਜਾਂਚ ਵਿੱਚ ਸਾਹਮਣੇ ਆਇਆ ਕਿ : 30 ਲੱਖ ਵਿੱਚ ਪੇਪਰ ਖਰੀਦਿਆ ਗਿਆ

ਕੁਝ ਵਿਦਿਆਰਥੀਆਂ ਤੋਂ 30 ਹਜ਼ਾਰ ਤੋਂ 28 ਲੱਖ ਤੱਕ ਵਸੂਲੇ ਗਏ

ਨਾਗੌਰ ਦੇ ਇੱਕ ਵਿਦਿਆਰਥੀ ਨੇ ਕਥਿਤ ਤੌਰ ‘ਤੇ 28 ਲੱਖ ਰੁਪਏ ਦਿੱਤੇ।

7. ਪੇਪਰ ਲੀਕ ਦਾ ਪਤਾ ਕਿਵੇਂ ਲੱਗਾ?

ਇੱਕ ਮੈਸੇਜ ਨੇ ਖੋਲ੍ਹ ਦਿੱਤਾ ਸਾਰਾ ਰਾਜ

ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ : 

ਕੇਰਲ ਵਾਲੇ MBBS ਵਿਦਿਆਰਥੀ ਨੇ ਆਪਣੇ ਪਿਤਾ ਨੂੰ ਪੇਪਰ ਭੇਜਿਆ, ਮੈਸੇਜ ਵਿੱਚ ਲਿਖਿਆ ਸੀ, “ਕੱਲ੍ਹ ਦੇ ਪੇਪਰ ਵਿੱਚ ਇਹੀ ਆਏਗਾ।”

ਪਿਤਾ ਨੇ ਇਹ ਪੇਪਰ ਹੋਸਟਲ ਦੀਆਂ ਲੜਕੀਆਂ ਵਿੱਚ ਵੰਡ ਦਿੱਤਾ। ਪ੍ਰੀਖਿਆ ਤੋਂ ਬਾਅਦ ਉਸਨੇ ਅਸਲੀ ਪੇਪਰ ਨਾਲ ਮਿਲਾਇਆ ਤੇ ਸਾਰੇ ਸਵਾਲ ਮੇਲ ਖਾਂਦੇ ਦੇਖ ਕੇ ਹੈਰਾਨ ਰਹਿ ਗਿਆ।

8. ਜਾਂਚ ਏਜੰਸੀਆਂ ਕਿਉਂ ਹੈਰਾਨ ਹੋਈਆਂ?

ਜਾਂਚ ਮੁਤਾਬਕ, “Guess Paper” ਵਿੱਚ 281 ਸਵਾਲ ਸਨ, Biology ਦੇ 90 ਦੇ 90 ਸਵਾਲ ਮਿਲੇ, Chemistry ਦੇ 45 ਦੇ 45 ਸਵਾਲ ਮਿਲੇ

ਸਭ ਤੋਂ ਵੱਡੀ ਗੱਲ - Chemistry ਸੈਕਸ਼ਨ word-to-word ਮਿਲਿਆ, ਸਵਾਲਾਂ ਦਾ ਕ੍ਰਮ ਵੀ ਇਕੋ ਜਿਹਾ ਸੀ

ਇਸ ਨਾਲ ਪੱਕਾ ਸ਼ੱਕ ਹੋ ਗਿਆ ਕਿ ਅਸਲੀ ਪੇਪਰ ਹੀ ਲੀਕ ਹੋਇਆ ਸੀ।

9. ਜਾਂਚ ਕਿਵੇਂ ਸ਼ੁਰੂ ਹੋਈ?

ਪਹਿਲੀ ਸ਼ਿਕਾਇਤ - ਹੋਸਟਲ ਚਲਾਉਣ ਵਾਲੇ ਵਿਅਕਤੀ ਨੇ:

ਪਹਿਲਾਂ ਸੀਕਰ ਪੁਲਿਸ ਕੋਲ ਸ਼ਿਕਾਇਤ ਕੀਤੀ, ਪਰ ਉਸਦੇ ਦਾਅਵੇ ਮੁਤਾਬਕ, ਸ਼ੁਰੂ ਵਿੱਚ ਉਸਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ

ਫਿਰ NTA ਅਤੇ IB ਤੱਕ ਮਾਮਲਾ ਪਹੁੰਚਿਆ

ਬਾਅਦ ਵਿੱਚ - ਮਾਮਲਾ National Testing Agency ਤੱਕ ਪਹੁੰਚਿਆ

NTA ਨੇ Intelligence Bureau ਨੂੰ ਜਾਣਕਾਰੀ ਦਿੱਤੀ

ਫਿਰ Rajasthan Police SOG ਨੇ ਜਾਂਚ ਸ਼ੁਰੂ ਕੀਤੀ

10. ਹੁਣ ਤੱਕ ਕੀ ਕਾਰਵਾਈ ਹੋਈ?

Rajasthan Police SOG

ਕਰੀਬ 15 ਲੋਕਾਂ ਨੂੰ ਹਿਰਾਸਤ ਵਿੱਚ ਲਿਆ

ਸੀਕਰ, ਝੁੰਝਨੂੰ, ਦੇਹਰਾਦੂਨ ਸਮੇਤ ਕਈ ਥਾਵਾਂ ‘ਤੇ ਛਾਪੇ

CBI ਜਾਂਚ, Central Bureau of Investigation ਨੇ FIR ਦਰਜ ਕੀਤੀ।

ਦੋਸ਼ : - Criminal conspiracy, Cheating, Evidence destroy ਕਰਨਾ, Prevention of Corruption Act, Public Examination Prevention of Unfair Means Act

11. ਕਿਹੜੇ-ਕਿਹੜੇ ਰਾਜ ਜੁੜੇ ਹੋਏ ਹਨ?

ਜਾਂਚ ਵਿੱਚ ਹੇਠਲੇ ਰਾਜਾਂ ਦੇ ਲਿੰਕ ਸਾਹਮਣੇ ਆਏ ਹਨ:

  • ਰਾਜਸਥਾਨ
  • ਹਰਿਆਣਾ
  • ਮਹਾਰਾਸ਼ਟਰ
  • ਦਿੱਲੀ
  • ਬਿਹਾਰ
  • ਜੰਮੂ-ਕਸ਼ਮੀਰ
  • ਕੇਰਲ
  • ਉੱਤਰਾਖੰਡ

12. NEET ਪ੍ਰੀਖਿਆ ਕਿਉਂ ਰੱਦ ਹੋਈ?

ਜਾਂਚ ਏਜੰਸੀਆਂ ਨੂੰ ਲੱਗਾ ਕਿ -  ਵੱਡੇ ਪੱਧਰ ‘ਤੇ ਗੜਬੜ ਹੋਈ। ਕਈ ਵਿਦਿਆਰਥੀਆਂ ਨੂੰ ਫਾਇਦਾ ਮਿਲਿਆ। ਪੂਰੀ ਪ੍ਰੀਖਿਆ ਦੀ ਭਰੋਸੇਯੋਗਤਾ ਖਤਮ ਹੋ ਗਈ। ਇਸ ਕਰਕੇ National Testing Agency ਨੇ ਪ੍ਰੀਖਿਆ ਰੱਦ ਕਰ ਦਿੱਤੀ।

13. ਹੁਣ ਜਾਂਚ ਵਿੱਚ ਸਭ ਤੋਂ ਵੱਡੇ ਸਵਾਲ ਕੀ ਹਨ?

  • ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾ ਰਹੀਆਂ ਹਨ:
  • ਪ੍ਰਿੰਟਿੰਗ ਪ੍ਰੈੱਸ ਤੋਂ ਪੇਪਰ ਕਿਸਨੇ ਲੀਕ ਕੀਤਾ?
  • ਕੀ ਅੰਦਰੂਨੀ ਲੋਕ ਸ਼ਾਮਲ ਸਨ?
  • ਪੈਸਾ ਕੌਣ ਲਾ ਰਿਹਾ ਸੀ?
  • ਕਿੰਨੇ ਵਿਦਿਆਰਥੀਆਂ ਤੱਕ ਪੇਪਰ ਪਹੁੰਚਿਆ?
  • ਕੀ ਕੋਚਿੰਗ ਸੈਂਟਰਾਂ ਦੀ ਵੀ ਭੂਮਿਕਾ ਸੀ?
  • ਕੀ ਇਹ ਇੱਕ ਵੱਡਾ “Exam Mafia” ਨੈੱਟਵਰਕ ਹੈ?

ਜਾਂਚ ਅਜੇ ਵੀ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK