Fri, Jun 12, 2026
Whatsapp

TarnTaran ਦੇ ਪਿੰਡ ਫਤਿਆਬਾਦ ’ਚ ਨੌਜਵਾਨ ਦਾ ਕਤਲ; ਅਣਪਛਾਤਿਆਂ ਨੇ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ

ਮਾਮਲੇ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਦੇ ਕਰੀਬ ਢਾਈ ਵਜੇ ਫੋਨ ਆਇਆ ਤਾ ਪਤਾ ਚੱਲਿਆ ਕਿ ਰਵੀ ਦੇ ਸਿਰ ਵਿੱਚ ਕਿਸੇ ਵੱਲੋ ਗੋਲੀ ਮਾਰਕੇ ਉਸਦਾ ਕਤਲ ਕਰ ਦਿੱਤਾ ਗਿਆ ਹੈ।

Reported by:  PTC News Desk  Edited by:  Aarti -- May 13th 2026 02:37 PM
TarnTaran ਦੇ ਪਿੰਡ ਫਤਿਆਬਾਦ ’ਚ ਨੌਜਵਾਨ ਦਾ ਕਤਲ; ਅਣਪਛਾਤਿਆਂ ਨੇ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ

TarnTaran ਦੇ ਪਿੰਡ ਫਤਿਆਬਾਦ ’ਚ ਨੌਜਵਾਨ ਦਾ ਕਤਲ; ਅਣਪਛਾਤਿਆਂ ਨੇ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ

Tarn Taran Murder News : ਤਰਨਤਾਰਨ ਦੇ ਪਿੰਡ ਫਤਿਹਾਬਾਦ ਵਿਖੇ ਬੀਤੀ ਰਾਤ ਭੇਦਭਰੀ ਹਾਲਤ ਵਿੱਚ ਨੋਜਵਾਨ ਦਾ ਗੋਲੀ ਮਾਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਫਤਿਹਾਬਾਦ ਨਿਵਾਸੀ 22 ਸਾਲਾ ਰਵੀ ਵਜੋਂ ਹੋਈ ਹੈ। ਮ੍ਰਿਤਕ ਦੀ ਲਾਸ਼ ਪਰਿਵਾਰ ਨੂੰ ਘਰ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਤੋਂ ਬਾਬਾ ਕਰਮ ਸ਼ਾਹ ਨੇੜਿਓ ਮਿਲੀ ਹੈ।

ਮਾਮਲੇ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਦੇ ਕਰੀਬ ਢਾਈ ਵਜੇ ਫੋਨ ਆਇਆ ਤਾ ਪਤਾ ਚੱਲਿਆ ਕਿ ਰਵੀ ਦੇ ਸਿਰ ਵਿੱਚ ਕਿਸੇ ਵੱਲੋ ਗੋਲੀ ਮਾਰਕੇ ਉਸਦਾ ਕਤਲ ਕਰ ਦਿੱਤਾ ਗਿਆ ਹੈ। ਉਧਰ ਪੁਲਿਸ ਨੂੰ ਆਪਣੀ ਜਾਂਚ ਤੋਂ ਬਾਅਦ ਪਤਾ ਚੱਲਿਆ ਹੈ ਕਿ ਰਵੀ ਅਤੇ ਜੋਬਨਜੀਤ ਸਿੰਘ ਜੋ ਆਪਸ ਵਿੱਚ ਦੋਸਤ ਹਨ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਫਿਰੋਤੀਆ ਮੰਗਣ ਤੋ ਇਲਾਵਾ ਫਾਇਰਿੰਗ ਦੀਆ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।  


ਐਸਐਸਪੀ ਸੁਰਿੰਦਰ ਲਾਬਾਂ ਨੇ ਦੱਸਿਆ ਕਿ ਮ੍ਰਿਤਕ ਰਵੀ ਅਤੇ ਜੋਬਨਜੀਤ ਸਾਥੀ ਹਨ ਜੋ ਕਿ ਕਈ ਫਾਈਰਿੰਗ ਕੇਸਾਂ ਅਤੇ ਫਿਰੋਤੀ ਮਾਮਲਿਆ ਵਿੱਚ ਸਾਮਲ ਹਨ ਅਤੇ ਬੀਤੇ ਦਿਨੀ ਗੋਇੰਦਵਾਲ ਸਾਹਿਬ ਇਲਾਕੇ ਵਿੱਚ ਫਿਰੋਤੀ ਲਈ ਹੋਈ ਫਾਇਰਿੰਗ ਮਾਮਲੇ ਵਿੱਚ ਵੀ ਦੋਵੇ ਸਾਮਲ ਸਨ।

ਬੀਤੀ ਰਾਤ ਵੀ ਦੋਵੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ ਜਿਸ ਦੋਰਾਨ ਰਵੀ ਅਤੇ ਜੋਬਨਜੀਤ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਜੋਬਨਜੀਤ ਵੱਲੋ ਰਵੀ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਅਤੇ ਮੌਕੇ ਤੋ ਫਰਾਰ ਹੋ ਗਿਆ ਪੁਲਿਸ ਵੱਲੋ ਜੋਬਨਜੀਤ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਰਵੀ ਦੇ ਪਰਿਵਾਰ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ  : Gurdaspur Murder : ਪੰਜਾਬ 'ਚ ਦੋਹਰਾ ਕਤਲ ਕਾਂਡ, ਪਹਿਲਾਂ ਸੈਰ ਕਰਦੇ ਭਰਾ ਦਾ ਕੀਤਾ ਕਤਲ, ਫਿਰ ਘਰ ਜਾ ਕੇ ਭਾਬੀ ਨੂੰ ਮਾਰੀਆਂ ਗੋਲੀਆਂ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK