MP Amritpal Singh ਦਾ ਪਰਦਾਫਾਸ਼ ਕਰਨ ਵਾਲੇ ਨਿਸ਼ਾਨੇ ’ਤੇ; ਅੰਮ੍ਰਿਤਪਾਲ ਦੇ ਗੈਂਗਸਟਰ ਤੇ ISI ਨਾਲ ਲਿੰਕ, ਬਿਕਰਮ ਸਿੰਘ ਮਜੀਠੀਆ ਵੱਲੋਂ ਵੱਡੇ ਖੁਲਾਸੇ

ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਗਰੁੱਪ ਦਾ ਐਡਮਿਨ ਮਹਾਂ ਸਿੰਘ ਹੈ, ਜੋ ਕੁਲਵੰਤ ਸਿੰਘ ਦਾ ਭਰਾ ਹੈ। ਦੱਸ ਦਈਏ ਕਿ ਕੁਲਵੰਤ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ’ਚ ਸ਼ਿਫਟ ਕੀਤਾ ਗਿਆ ਹੈ।

By  Aarti April 21st 2025 05:17 PM -- Updated: April 21st 2025 06:44 PM
MP Amritpal Singh ਦਾ ਪਰਦਾਫਾਸ਼ ਕਰਨ ਵਾਲੇ ਨਿਸ਼ਾਨੇ ’ਤੇ; ਅੰਮ੍ਰਿਤਪਾਲ ਦੇ ਗੈਂਗਸਟਰ ਤੇ ISI ਨਾਲ ਲਿੰਕ, ਬਿਕਰਮ ਸਿੰਘ ਮਜੀਠੀਆ ਵੱਲੋਂ ਵੱਡੇ ਖੁਲਾਸੇ

Chandigarh News : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਚੰਡੀਗੜ੍ਹ ਪਾਰਟੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਵਾਇਰਲ ਹੋ ਰਹੀ ਚੈੱਟ ਨੂੰ ਲੈ ਕੇ ਕਈ ਹੈਰਾਨੀਜਨਕ ਖੁਲਾਸੇ ਕੀਤੇ। ਨਾਲ ਹੀ ਉਨ੍ਹਾਂ ਨੇ ਵਾਇਰਲ ਚੈੱਟ ਦੇ ਗਰੁੱਪ ਐਡਮਿਨ ਦੇ ਨਾਂ ਦਾ ਵੀ ਖੁਲਾਸਾ ਕੀਤਾ ਹੈ। ਇਸ ਮਾਮਲੇ ਵਿੱਚ 25 ਤੋਂ ਵੱਧ ਅਣਪਛਾਤੇ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।

ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਗਰੁੱਪ ਦਾ ਐਡਮਿਨ ਮਹਾਂ ਸਿੰਘ ਹੈ, ਜੋ ਕੁਲਵੰਤ ਸਿੰਘ ਦਾ ਭਰਾ ਹੈ। ਦੱਸ ਦਈਏ ਕਿ ਕੁਲਵੰਤ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ’ਚ ਸ਼ਿਫਟ ਕੀਤਾ ਗਿਆ ਹੈ।  ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਕਿ ਅੰਮ੍ਰਿਤਪਾਲ ਸਿੰਘ ਇੱਕ ਸ਼ੈਤਾਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਕੀ ਗਿੱਲ ਤੇ ਗੁਰਪ੍ਰੀਤ ਹਰੀਨੌਂ ਦਾ ਪਰਿਵਾਰ ਵੀ ਨਿਸ਼ਾਨੇ ’ਤੇ ਹੈ। ਅੰਮ੍ਰਿਤਪਾਲ ਸਿੰਘ ਦਾ ਪਰਦਾਫਾਸ਼ ਕਰਨ ਵਾਲੇ ਲੋਕ ਇਨ੍ਹਾਂ ਦੇ ਨਿਸ਼ਾਨੇ ’ਤੇ ਹਨ। 

ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਕੋਲ ਜੇਲ੍ਹ ਅੰਦਰ ਫੋਨ ਹੈ। ਇਸ ਸਬੰਧੀ ਦਲਜੀਤ ਕਲਸੀ ਵੱਲੋਂ ਖੁਲਾਸਾ ਕੀਤਾ ਗਿਆ ਸੀ। ਅੰਮ੍ਰਿਤਪਾਲ ਦੇ ਚਾਚੇ ਨੇ ਸਾਲ 2019 ਚੋਣਾਂ ’ਚ ਬੀਬੀ ਖਾਲੜਾ ਖਿਲਾਫ ਕਾਂਗਰਸ ਦਾ ਸਮਰਥਨ ਕੀਤਾ ਸੀ। 

ਉਨ੍ਹਾਂ ਨੇ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਨੂੰ ਘੇਰਦੇ ਹੋਏ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਵਿਦੇਸ਼ ’ਚ ਬੈਠੇ ਗੈਂਗਸਟਰ ’ਤੇ ਆਈਐਸਆਈ ਨਾਲ ਲਿੰਕ ਹਨ। ਜੋ ਆਪਣੇ ਭਰਾ ਦਾ ਨਸ਼ਾ ਛੁਡਾ ਨਹੀਂ ਸਕਿਆ ਉਹ ਦੂਜੇ ਨੌਜਵਾਨਾਂ ਦਾ ਕਿਵੇਂ ਨਸ਼ਾ ਛੁਡਾਏਗਾ। ਅੰਮ੍ਰਿਤਪਾਲ ਨੂੰ ਗੈਂਗਸਟਰ ਜੈਪਾਲ ਭੁੱਲਰ ਦੇ ਪੈਸੇ ਅਤੇ ਜਾਇਦਾਦ ਬਾਰੇ ਪੂਰੀ ਜਾਣਕਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਸਿੰਘ ਗੁਰੂ ਕਾ ਸਿੱਖ ਹੋਣ ਦਾ ਢੋਂਗ ਕਰ ਰਿਹਾ ਹੈ। 

ਉਨ੍ਹਾਂ ਸਵਾਲ ਪੁੱਛਦੇ ਹੋਏ ਕਿਹਾ ਕਿ ਕਿਹੜਾ ਗੁਰੂ ਕਾ ਸਿੱਖ ਬੈਂਕ ਅਤੇ ਸੋਨਾ ਲੁੱਟਣ ਦੀਆਂ ਯੋਜਵਾਨਾਂ ਬਣਾਉਂਦਾ ਹੈ। ਇਸ ਦੌਰਾਨ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੀ ਆਡੀਓ ਨੂੰ ਵੀ ਜਨਤਕ ਕੀਤਾ।  

ਇਹ ਵੀ ਪੜ੍ਹੋ : Ludhiana ਪ੍ਰਸ਼ਾਸਨ ਨੂੰ ਵੀ ਸਤਾ ਰਿਹਾ ਚੋਰੀਆਂ ਦਾ ਖੌਫ ! ਨੀਂਹ ਪੱਥਰ ਵਾਲੀ ਉਤਾਰੀ ਮੈਟਲ ਦੀ ਪਲੇਟ, ਮਾੜੀ ਕਾਨੂੰਨ ਵਿਵਸਥਾ ਦੀ ਖੁੱਲ੍ਹੀ ਪੋਲ

Related Post