Mohali : ਮੁਹਾਲੀ ਚ ਦੋਸਤਾਂ ਨੇ ਤਲਵਾਰਾਂ ਤੇ ਚਾਕੂਆਂ ਨਾਲ ਵੱਢਿਆ ਦੋਸਤ, ਚੰਡੀਗੜ੍ਹ ਦਾ ਰਹਿਣ ਵਾਲਾ ਸੀ ਮ੍ਰਿਤਕ
Mohali : ਹਮਲੇ ਵਿੱਚ ਦੋਵੇਂ ਗੰਭੀਰ ਜ਼ਖ਼ਮੀ ਨੌਜਵਾਨਾਂ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ, ਜਿਥੇ ਚੰਡੀਗੜ੍ਹ ਦੇ ਖੁੱਡਾ ਅਲੀਸ਼ੇਰ ਵਾਸੀ ਕਰਨ ਦੀ ਮੌਤ ਹੋ ਗਈ, ਜਦਕਿ ਦੂਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ।
Mohali : ਮੁਹਾਲੀ ਤੋਂ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਕੁੱਝ ਦੋਸਤਾਂ ਵੱਲੋਂ ਮਿਲ ਕੇ ਇੱਕ ਦੋਸਤ ਦਾ ਚਾਕੂ ਤੇ ਤਲਵਾਰਾਂ ਨਾਲ (Knife Murder) ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਵੀਰਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ, ਜਿਥੇ ਇੱਕ ਖੰਡਰ ਪਈ ਇਮਾਰਤ ਵਿੱਚ ਮੁਲਜ਼ਮ ਦੋਸਤਾਂ ਨੇ ਆਪਣੇ ਦੋ ਦੋਸਤਾਂ 'ਤੇ ਹਮਲਾ ਕਰ ਦਿੱਤਾ ਸੀ। ਹਮਲੇ ਵਿੱਚ ਦੋਵੇਂ ਗੰਭੀਰ ਜ਼ਖ਼ਮੀ ਨੌਜਵਾਨਾਂ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ, ਜਿਥੇ ਚੰਡੀਗੜ੍ਹ (Chandigarh) ਦੇ ਖੁੱਡਾ ਅਲੀਸ਼ੇਰ (Khuda Alisher) ਵਾਸੀ ਕਰਨ ਦੀ ਮੌਤ ਹੋ ਗਈ, ਜਦਕਿ ਦੂਜੇ ਜ਼ਖਮੀ ਨੌਜਵਾਨ ਹਰਪ੍ਰੀਤ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸਥਾਨਕ ਲੋਕਾਂ ਦੇ ਅਨੁਸਾਰ, ਨੌਜਵਾਨਾਂ ਨੇ ਇਮਾਰਤ ਨੂੰ ਨਸ਼ੇ ਦੀ ਦੁਰਵਰਤੋਂ ਲਈ ਇੱਕ ਅੱਡਾ ਬਣਾ ਦਿੱਤਾ ਸੀ। ਪੰਜ ਨੌਜਵਾਨ ਰੋਜ਼ਾਨਾ ਉੱਥੇ ਨਸ਼ੇ ਦਾ ਸੇਵਨ ਕਰਨ ਲਈ ਇਕੱਠੇ ਹੁੰਦੇ ਸਨ। ਕੱਲ੍ਹ, ਉਨ੍ਹਾਂ ਵਿੱਚੋਂ ਦੋ ਵਿਚਕਾਰ ਝਗੜਾ ਹੋ ਗਿਆ, ਜਿਸ ਤੋਂ ਬਾਅਦ ਬਾਕੀਆਂ ਨੇ ਉਨ੍ਹਾਂ 'ਤੇ ਚਾਕੂਆਂ ਅਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।
ਸਥਾਨਕ ਲੋਕਾਂ ਨੇ ਦੱਸਿਆ ਕਿ ਜਿਸ ਖੰਡਰ ਵਾਲੀ ਇਮਾਰਤ ਵਿੱਚ ਇਹ ਘਟਨਾ ਵਾਪਰੀ ਹੈ, ਉਹ ਲੰਬੇ ਸਮੇਂ ਤੋਂ ਇਨ੍ਹਾਂ ਨੌਜਵਾਨਾਂ ਦੇ ਇਕੱਠੇ ਹੋਣ ਦਾ ਸਥਾਨ ਸੀ। ਦੋਸ਼ ਹੈ ਕਿ ਉੱਥੇ ਨਸ਼ੇ ਦਾ ਸੇਵਨ ਅਤੇ ਤਸਕਰੀ ਵੀ ਹੋਈ ਸੀ।
ਇਹ ਵੀ ਪੜ੍ਹੋ... Passport Fee: 1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ: ਨਵੀਆਂ ਫੀਸਾਂ ਜਾਰੀ, ਜਾਣੋ ਕਿੰਨੇ ਪੇਜ ਲਈ ਕਿੰਨਾ ਆਵੇਗਾ ਖਰਚਾ
ਜਾਣਕਾਰੀ ਅਨੁਸਾਰ, ਦੇਰ ਰਾਤ ਕੁਝ ਨੌਜਵਾਨਾਂ ਵਿਚਕਾਰ ਬਿਹਿਸਬਾਜ਼ੀ ਹੋਈ ਸੀ, ਜੋ ਕਿ ਝਗੜੇ ਵਿੱਚ ਬਦਲ ਗਈ ਅਤੇ 10:30 ਵਜੇ ਦੇ ਕਰੀਬ ਇਹ ਇੱਕ ਹਿੰਸਕ ਝੜਪ ਵਿੱਚ ਬਦਲ ਗਿਆ, ਜਿਸ ਵਿੱਚ ਹਮਲਾਵਰਾਂ ਨੇ ਤਲਵਾਰਾਂ ਅਤੇ ਚਾਕੂਆਂ ਦੀ ਵਰਤੋਂ ਕੀਤੀ।
ਘਟਨਾ ਦੀ ਜਾਣਕਾਰੀ ਮਿਲਣ 'ਤੇ, ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲਾ ਦਰਜ ਕੀਤਾ। ਪੁਲਿਸ ਦੇ ਅਨੁਸਾਰ, ਦੋਸ਼ੀ ਇਸ ਸਮੇਂ ਫਰਾਰ ਹਨ, ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।