CJI ਚੰਦਰਚੂੜ ਨੇ ਹਿੰਦੀ 'ਚ ਕਾਨੂੰਨੀ ਸਿੱਖਿਆ ਨੂੰ ਲੈ ਕੇ ਕਹੀ ਵੱਡੀ ਗੱਲ

By  Jasmeet Singh February 17th 2024 12:07 PM

Law Studies in Hindi language: ਭਾਰਤ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਸ਼ੁੱਕਰਵਾਰ ਨੂੰ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉੱਚ ਸਿੱਖਿਆ ਨੂੰ ਦੂਰ-ਦੁਰਾਡੇ ਦੇ ਪੇਂਡੂ ਖੇਤਰਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਛੋਟੇ ਸ਼ਹਿਰਾਂ ਦੇ ਵਿਦਿਆਰਥੀਆਂ ਨੂੰ ਵਕੀਲ ਬਣਨ ਦੇ ਮੌਕੇ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।

ਜਸਟਿਸ ਚੰਦਰਚੂੜ ਨੇ ਇਹ ਗੱਲਾਂ ਡਾ: ਰਾਜੇਂਦਰ ਪ੍ਰਸਾਦ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਉਦਘਾਟਨ ਸਮਾਰੋਹ 'ਚ ਕਹੀਆਂ। ਉਨ੍ਹਾਂ ਕਿਹਾ, “ਤਕਨਾਲੋਜੀ ਨੇ ਸਾਨੂੰ ਦੂਰ-ਦੁਰਾਡੇ ਦੇ ਵਿਦਿਆਰਥੀਆਂ ਤੱਕ ਪਹੁੰਚਣ ਦੀ ਯੋਗਤਾ ਪ੍ਰਦਾਨ ਕੀਤੀ ਹੈ।” ਕਾਨੂੰਨੀ ਸਿੱਖਿਆ ਵਿੱਚ ਵਿਕਾਸ ਦੇ ਬਾਵਜੂਦ, ਸਮਕਾਲੀ ਕਾਨੂੰਨੀ ਸਿੱਖਿਆ ਪ੍ਰਣਾਲੀ ਸਿਰਫ਼ ਅੰਗਰੇਜ਼ੀ ਬੋਲਣ ਵਾਲੇ ਸ਼ਹਿਰੀ ਬੱਚਿਆਂ ਦਾ ਪੱਖ ਪੂਰਦੀ ਹੈ। ਪੰਜ ਲਾਅ ਯੂਨੀਵਰਸਿਟੀਆਂ ਵਿੱਚ ਵਿਭਿੰਨਤਾ 'ਤੇ ਕਰਵਾਏ ਗਏ ਇੱਕ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਵੱਖ-ਵੱਖ ਪਿਛੋਕੜ ਵਾਲੇ ਬੱਚੇ ਅੰਗਰੇਜ਼ੀ ਬੋਲਣ ਦੇ ਯੋਗ ਨਾ ਹੋਣ ਕਾਰਨ ਇਨ੍ਹਾਂ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਤੋਂ ਅਸਮਰੱਥ ਹਨ।

ਹਿੰਦੀ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਦਾ ਜ਼ਿਕਰ 

ਹਿੰਦੀ ਅਨੁਵਾਦ ਦਾ ਹਵਾਲਾ ਦਿੰਦੇ ਹੋਏ ਸੀ.ਜੇ.ਆਈ. ਚੰਦਰਚੂੜ ਨੇ ਕਿਹਾ ਕਿ 1950 ਤੋਂ 2024 ਤੱਕ ਸੁਪਰੀਮ ਕੋਰਟ ਵੱਲੋਂ ਲਗਭਗ 36 ਹਜ਼ਾਰ ਫੈਸਲਿਆਂ ਦਾ ਹਿੰਦੀ ਅਨੁਵਾਦ ਉਪਲਬਧ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਿੰਦੀ ਅਨੁਵਾਦ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕਾਨੂੰਨ ਉਨ੍ਹਾਂ ਲੋਕਾਂ ਦੇ ਘਰਾਂ ਤੱਕ ਪਹੁੰਚੇ ਜੋ ਅੰਗਰੇਜ਼ੀ ਨਹੀਂ ਜਾਣਦੇ ਅਤੇ ਇਸ ਨੂੰ ਹਰ ਸੂਬੇ ਵਿੱਚ ਲਾਗੂ ਕੀਤਾ ਜਾ ਸਕੇ।

ਸੀ.ਜੇ.ਆਈ. ਚੰਦਰਚੂੜ ਪ੍ਰਯਾਗਰਾਜ ਵਿੱਚ ਸਨ ਅਤੇ ਉਨ੍ਹਾਂ ਨੇ ਇਲਾਹਾਬਾਦ ਹਾਈਕੋਰਟ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।

ਉਨ੍ਹਾਂ ਕਿਹਾ, "ਮੈਂ ਇਲਾਹਾਬਾਦ ਹਾਈ ਕੋਰਟ ਵਿੱਚ ਸੀ ਤਾਂ ਵੀ ਜ਼ਿਆਦਾਤਰ ਵਕੀਲ ਮਾਈ ਲਾਰਡ ਕਹਿ ਕੇ ਹਿੰਦੀ ਵਿੱਚ ਬਹਿਸ ਸ਼ੁਰੂ ਕਰ ਦਿੰਦੇ ਸਨ। ਇਸ ਤੋਂ ਬਾਅਦ ਉਹ ਆਪਣੀ ਬੰਬਈ ਸ਼ੈਲੀ ਵਿੱਚ ਅਨੁਵਾਦ ਕਰਦੇ ਸਨ।"

ਸੀ.ਜੇ.ਆਈ. ਚੰਦਰਚੂੜ ਨੇ ਕਿਹਾ, "ਅਸੀਂ ਸਿੱਖਿਆ ਵਿੱਚ ਬਰਾਬਰੀ ਦੀ ਗੱਲ ਉਦੋਂ ਹੀ ਕਰ ਸਕਦੇ ਹਾਂ ਜਦੋਂ ਬਰਾਬਰੀ ਦਾ ਵਿਚਾਰ ਪੂਰੇ ਸਮਾਜ ਵਿੱਚ ਲਾਗੂ ਹੋਵੇਗਾ ਅਤੇ ਲੋਕ ਆਪਣੇ ਅਧਿਕਾਰਾਂ ਦੀ ਗੱਲ ਕਰ ਸਕਣਗੇ।" 

ਸੀ.ਜੇ.ਆਈ. ਨੇ ਮੁਨਸ਼ੀ ਪ੍ਰੇਮਚੰਦ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਮੁਨਸ਼ੀ ਪ੍ਰੇਮਚੰਦ ਨੇ ਕਿਹਾ ਸੀ ਕਿ ਸਾਡੀ ਸਿੱਖਿਆ ਪ੍ਰਣਾਲੀ ਸਮਾਜਿਕ ਚੇਤਨਾ ਨਹੀਂ ਜਗਾਉਂਦੀ। ਮੁਨਸ਼ੀ ਪ੍ਰੇਮਚੰਦ ਨੇ ਕਿਹਾ ਸੀ ਕਿ ਸਾਡੀ ਸਿੱਖਿਆ ਦਾ ਉਦੇਸ਼ ਸਰਬ ਕਲਿਆਣ ਹੋਣਾ ਚਾਹੀਦਾ ਹੈ।

ਇਹ ਖ਼ਬਰਾਂ ਵੀ ਪੜ੍ਹੋ:

Related Post