CM ਮਾਨ ਨੇ ਟਵੀਟ ਕਰ ਹੋਲੀ ਦੇ ਤਿਉਹਾਰ ਦੀ ਸਾਰੇ ਪੰਜਾਬੀਆਂ ਨੂੰ ਦਿੱਤੀ ਵਧਾਈ

ਰੰਗਾਂ ਦਾ ਤਿਉਹਾਰ ਹੋਲੀ ਅੱਜ ਦੇਸ਼ਭਰ 'ਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹਰ ਕੋਈ ਇਕ-ਦੂਜੇ 'ਤੇ ਰੰਗ ਲਗਾ ਕੇ ਗਲੇ ਮਿਲ ਕੇ ਹੋਲੀ ਦੀਆਂ ਸ਼ੁਭਕਾਮਨਾਵਾਂ ਦੇ ਕੇ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਹੈ।

By  Ramandeep Kaur March 8th 2023 10:56 AM -- Updated: March 8th 2023 11:39 AM

ਮੁਹਾਲੀ : ਰੰਗਾਂ ਦਾ ਤਿਉਹਾਰ ਹੋਲੀ ਅੱਜ ਦੇਸ਼ਭਰ 'ਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹਰ ਕੋਈ ਇਕ-ਦੂਜੇ 'ਤੇ ਰੰਗ ਲਗਾ ਕੇ ਗਲੇ ਮਿਲ ਕੇ ਹੋਲੀ ਦੀਆਂ ਸ਼ੁਭਕਾਮਨਾਵਾਂ ਦੇ ਕੇ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਹੈ। ਹੋਲੀ ਦੀ ਰੌਣਕ ਗਲੀਆਂ ਤੋਂ ਲੈ ਕੇ ਮੰਦਰਾਂ ਤੱਕ ਦੇਖਣ ਨੂੰ ਮਿਲ ਰਹੀ ਹੈ। ਵੱਡੀ ਗਿਣਤੀ 'ਚ ਨੌਜਵਾਨ ਆਪਣੇ ਦੋਸਤਾਂ ਨਾਲ ਟੋਲੀਆਂ ਬਣਾ ਕੇ, ਰੰਗ-ਬਿਰੰਗੇ ਹੋਲੀ ਦੇ ਕੱਪੜਿਆਂ 'ਚ ਦੋਪਹੀਆ ਵਾਹਨਾਂ 'ਤੇ ਸਵਾਰ ਹੋ ਕੇ, ਗੀਤ ਗਾਉਂਦੇ ਅਤੇ ਸੜਕਾਂ 'ਤੇ ਸੀਟੀਆਂ ਵਜਾ ਕੇ ਹੋਲੀ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।


ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਸਾਰਿਆਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।  ਇਸਦੇ ਨਾਲ ਹੀ ਸੀਐਮ ਨੇ ਟਵੀਟ ਕਰ ਲਿਖਿਆ ਕਿ ਰੰਗਾਂ ਦੇ ਤਿਉਹਾਰ ਹੋਲੀ ਦੀ ਦੇਸ਼ ਵਿਦੇਸ਼ 'ਚ ਰਹਿ ਰਹੇ ਸਾਰੇ ਪੰਜਾਬੀਆਂ ਨੂੰ ਵਧਾਈ।  ਪਰਮਾਤਮਾ ਕਰੇ ਹੋਲੀ ਦੇ ਰੰਗਾਂ ਵਾਂਗ ਤੰਦਰੁਸਤੀ, ਖ਼ੁਸ਼ਹਾਲੀ ਤੇ ਤਰੱਕੀ ਦੇ ਰੰਗ ਸਾਰਿਆਂ ਦੀ ਜ਼ਿੰਦਗੀ ‘ਚ ਭਰੇ ਜਾਣ…ਪੰਜਾਬ ਤੇ ਪੰਜਾਬੀ ਸਦਾ ਵਾਂਗ ਹੱਸਦੇ ਵੱਸਦੇ ਅਤੇ ਮੁਸਕਰਾਉਂਦੇ ਰਹਿਣ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਲੋਕਾਂ ਨੂੰ ਹੋਲੀ ਅਤੇ ਹੌਲੇ-ਮਹੱਲੇ ਦੀਆਂ ਵਧਾਈਆਂ ਦਿੱਤੀਆਂ ਹਨ।

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਹੋਲੀ ਅਤੇ ਹੌਲੇ-ਮਹੱਲੇ ਦੀਆਂ ਵਧਾਈਆਂ ਦਿੱਤੀਆਂ ਗਈਆਂ  ਹਨ।


Related Post