ਮੁਹਾਲੀ ਦੀ ਅਮਨਜੋਤ ਕੌਰ ਦੀ ਟ੍ਰਾਈਸੀਰੀਜ਼ ਲਈ ਹੋਈ ਚੋਣ

ਅਮਨਜੋਤ ਕੌਰ ਦਾ ਇਹ ਸਿਲੈਕਸ਼ਨ ਦੱਖਣ ਅਫਰੀਕਾ ਅਤੇ ਵੇਸਟ ਇੰਡੀਜ਼ ਦੇ ਨਾਲ ਹੋਣ ਵਾਲੀ ਟ੍ਰਾਈ ਸੀਰੀਜ਼ ਦੇ ਲਈ ਹੋਇਆ ਹੈ। ਅਮਨਜੋਤ ਕੌਰ ਆਲਰਾਉਂਡਰ ਹੋਣ ਦੇ ਕਾਰਨ ਉਨ੍ਹਾਂ ਨੂੰ ਭਾਰਤੀ ਮਹਿਲਾ ਕ੍ਰਿਕੇਟਰ ਟੀਮ ’ਚ ਸ਼ਾਮਲ ਕੀਤਾ ਗਿਆ ਹੈ।

By  Aarti December 29th 2022 11:59 AM -- Updated: December 29th 2022 12:00 PM

ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕੇਟ ਟੀਮ ਲਈ ਮੁਹਾਲੀ ਦੀ ਰਹਿਣ ਵਾਲੀ ਕ੍ਰਿਕੇਟਰ ਅਮਨਜੋਤ ਕੌਰ ਦੀ ਚੋਣ ਹੋਈ ਹੈ। ਅਮਨਜੋਤ ਕੌਰ ਦਾ ਇਹ ਸਿਲੈਕਸ਼ਨ ਦੱਖਣ ਅਫਰੀਕਾ ਅਤੇ ਵੇਸਟ ਇੰਡੀਜ਼ ਦੇ ਨਾਲ ਹੋਣ ਵਾਲੀ ਟ੍ਰਾਈ ਸੀਰੀਜ਼ ਦੇ ਲਈ ਹੋਇਆ ਹੈ। ਅਮਨਜੋਤ ਕੌਰ ਚੰਡੀਗੜ੍ਹ ਕ੍ਰਿਕੇਟਰ ਟੀਮ ਦੀ ਕਪਤਾਨ ਵੀ ਹਨ। ਦੱਸ ਦਈਏ ਕਿ ਅਮਨਜੋਤ ਕੌਰ ਆਲਰਾਉਂਡਰ ਹੋਣ ਦੇ ਕਾਰਨ ਉਨ੍ਹਾਂ ਨੂੰ ਭਾਰਤੀ ਮਹਿਲਾ ਕ੍ਰਿਕੇਟਰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ 21 ਸਾਲਾਂ ਆਲਰਾਊਂਡਰ ਅਮਨਜੋਤ ਕੌਰ ਇੱਕ ਤਰਖਾਣ ਦੀ ਧੀ ਹੈ। ਦੱਸ ਦਈਏ ਕਿ ਸੈਕਟਰ 36 ਦੇ ਐਮਸੀਐਮ ਡੀਏਵੀ ਕਾਲਜ ਵਿੱਚ ਪੜ੍ਹਦੀ ਅਮਨਜੋਤ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਲਈ ਵੀ ਖੇਡਦੀ ਹੈ। ਮੁਹਾਲੀ ਦੀ ਰਹਿਣ ਵਾਲੀ ਅਮਨਜੋਤ ਪੀਸੀਏ ਵਿੱਚ ਜਾਣ ਤੋਂ ਪਹਿਲਾਂ ਲਗਾਤਾਰ ਤਿੰਨ ਸਾਲ ਚੰਡੀਗੜ੍ਹ ਸੀਨੀਅਰਜ਼ ਮਹਿਲਾ ਟੀਮ ਦੀ ਕਪਤਾਨੀ ਕੀਤੀ ਸੀ।

ਦੱਸ ਦਈਏ ਕਿ ਟੀ-20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਟੀਮ ਇੰਡੀਆ ਤਿੰਨ ਦੇਸ਼ਾਂ ਦੀ ਟ੍ਰਾਈ ਸੀਰੀਜ਼ 'ਚ ਹਿੱਸਾ ਲਵੇਗੀ। ਇਹ 19 ਜਨਵਰੀ ਤੋਂ ਸ਼ੁਰੂ ਹੋਵੇਗਾ। ਇਸ 'ਚ ਭਾਰਤ ਤੋਂ ਇਲਾਵਾ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਵੀ ਹਿੱਸਾ ਲੈਣਗੀਆਂ।

ਟ੍ਰਾਈ ਸੀਰੀਜ਼ ਲਈ ਭਾਰਤੀ ਟੀਮ

ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਯਸਤਿਕਾ ਭਾਟੀਆ (ਵਿਕਟ-ਕੀਪਰ), ਜੇਮਿਮਾ ਰੌਡਰਿਗਜ਼, ਹਰਲੀਨ ਦਿਓਲ, ਦੀਪਤੀ ਸ਼ਰਮਾ, ਦੇਵਿਕਾ ਵੈਦਿਆ, ਰਾਜੇਸ਼ਵਰੀ ਗਾਇਕਵਾੜ, ਰਾਧਾ ਯਾਦਵ, ਰੇਣੂਕਾ ਠਾਕੁਰ, ਮੇਘਨਾ ਸਿੰਘ, ਅੰਜਲੀ ਸਰਾਏ। ਵਰਮਾ (ਵਿਕਟ-ਕੀਪਰ), ਅਮਨਜੋਤ ਕੌਰ, ਪੂਜਾ ਵਸਤਰਕਾਰ, ਸਬਿਨੇਨੀ ਮੇਘਨਾ, ਸਨੇਹ ਰਾਣਾ, ਸ਼ਿਖਾ ਪਾਂਡੇ ਸ਼ਾਮਲ ਹਨ। 

-ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: ਲਗਾਤਾਰ 6ਵੀਂ ਵਾਰ ਪੰਜਾਬ ਪਹਿਲੇ, ਦਿੱਲੀ ਦੂਜੇ ਅਤੇ ਚੰਡੀਗੜ੍ਹ ਦੀ ਗਤਕਾ ਟੀਮ ਤੀਜੇ ਸਥਾਨ 'ਤੇ ਰਹੀ

Related Post