PTC News
Search
🔍 Search

ED Moga Raid : ਆਪ ਵਿਧਾਇਕਾ ਡਾ. ਅਮਨਦੀਪ ਕੌਰ ਦੇ ਘਰ ਈਡੀ ਦੀ ਰੇਡ

ED Moga Raid : ਸਾਬਕਾ ਕਾਂਗਰਸੀ ਮੰਤਰੀ ਸ਼ਾਮ ਸੁੰਦਰ ਅਰੋੜਾ ਦੇ ਘਰ ਰੇਡ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਮੋਗਾ ਵਿੱਚ ਦਸਤਕ ਦਿੱਤੀ ਗਈ ਹੈ। ਈਡੀ ਵੱਲੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਦੇ ਘਰ ਛਾਪਾ ਮਾਰਿਆ ਗਿਆ ਹੈ।

By  KRISHAN KUMAR SHARMA November 4th 2026 09:37 AM -- Updated: November 4th 2026 11:43 AM

ED Moga Raid : 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਏਜੰਸੀਆਂ ਵੱਲੋਂ ਲਗਾਤਾਰ ਕਾਰਵਾਈਆਂ ਦਾ ਦੌਰਾ ਜਾਰੀ ਹੈ। ਬੀਤੇ ਦਿਨ, ਸਾਬਕਾ ਕਾਂਗਰਸੀ ਮੰਤਰੀ ਸ਼ਾਮ ਸੁੰਦਰ ਅਰੋੜਾ ਦੇ ਘਰ ਰੇਡ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਮੋਗਾ ਵਿੱਚ ਦਸਤਕ ਦਿੱਤੀ ਗਈ ਹੈ। ਈਡੀ ਵੱਲੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ (MLA Amandeep Kaur Arora) ਦੇ ਘਰ ਛਾਪਾ ਮਾਰਿਆ ਗਿਆ ਹੈ।

ਡਾ. ਅਮਨਦੀਪ ਕੌਰ ਦੇ ਘਰ ਤੜਕਸਾਰ ਕੀਤੀ ਗਈ ਰੇਡ (ED Raid AAP MLA Amandeep Kaur Arora)

ਜਾਣਕਾਰੀ ਅਨੁਸਾਰ, ਜਾਂਚ ਏਜੰਸੀ ਵੱਲੋਂ ਬੁੱਧਵਾਰ ਤੜਕਸਾਰ 2 ਵਜੇ ਦੇ ਲਗਭਗ ਵਿਧਾਇਕਾ ਦੇ ਘਰ ਦਸਤਕ ਦਿੱਤੀ ਗਈ। ਰੇਡ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ 3 ਗੱਡੀਆਂ ਵਿਖਾਈ ਦੇ ਰਹੀਆਂ ਹਨ ਅਤੇ ਘਰ ਅੰਦਰ ਸੀਆਰਪੀਐਫ਼ ਦੇ ਜਵਾਨ ਵੀ ਖੜੇ ਹੋਏ ਹਨ।

ਜਾਣਕਾਰੀ ਅਨੁਸਾਰ, ਈਡੀ ਵੱਲੋਂ ਪੰਜਾਬ ਭਰ ਵਿੱਚ 07 ਥਾਂਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਜ਼ਿਲ੍ਹਾ ਮੋਗਾ ਵਿੱਚ ਸਰਕਾਰੀ ਜਾਇਦਾਦਾਂ ਦੀ ਧੋਖਾਧੜੀ ਨਾਲ ਪ੍ਰਾਪਤੀ ਅਤੇ ਜਨਤਕ ਫੰਡਾਂ ਦੀ ਦੁਰਵਰਤੋਂ ਦੇ ਸਬੰਧ ਵਿੱਚ ECIR ਦਰਜ ਕੀਤਾ ਗਿਆ ਸੀ। FIR ਨੰਬਰ 101 ਮਿਤੀ 16.06.2024 ਨੂੰ ਪੰਜਾਬ ਪੁਲਿਸ ਵੱਲੋਂ ਰਾਸ਼ਟਰੀ ਰਾਜਮਾਰਗ ਨੰਬਰ 754A ਲਈ ਪ੍ਰਾਪਤ ਕੀਤੀ ਸਰਕਾਰੀ ਜ਼ਮੀਨ ਦੇ ਧੋਖਾਧੜੀ ਨਾਲ ਕੀਤੇ ਗਏ ਇੰਤਕਾਲ ਅਤੇ ਮੁਆਵਜ਼ੇ ਦੀ ਗਲਤ ਵੰਡ ਦੇ ਸਬੰਧ ਵਿੱਚ ਦਰਜ ਕੀਤੀ ਗਈ ਸੀ।

ਇਹ ਤਲਾਸ਼ੀ ਆਪ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਅਤੇ ਮੋਗਾ ਵਿਧਾਇਕਾ ਅਮਨਦੀਪ ਕੌਰ ਅਰੋੜਾ, ਉਨ੍ਹਾਂ ਦੇ ਪਤੀ ਡਾ. ਰਾਕੇਸ਼ ਅਰੋੜਾ, ਪਰਿਵਾਰਕ ਮੈਂਬਰ, ਸਹਿਯੋਗੀ ਅਤੇ ਹੋਰਾਂ ਨਾਲ ਸਬੰਧਤ ਥਾਂਵਾਂ ਨੂੰ ਕਵਰ ਕਰਦੀ ਹੈ, ਜਿਸ ਵਿੱਚ ਡਾ. ਰਾਕੇਸ਼ ਅਰੋੜਾ ਨਾਲ ਸਬੰਧਤ ਨਸ਼ਾ ਛੁਡਾਊ ਹਸਪਤਾਲ ਵੀ ਸ਼ਾਮਲ ਹੈ।

ਉਧਰ, ਆਮ ਆਦਮੀ ਪਾਰਟੀ ਦੇ ਸਥਾਨਕ ਵਰਕਰ ਵੀ ਪਤਾ ਲੱਗਣ 'ਤੇ ਮੌਕੇ ਉਪਰ ਪਹੁੰਚ ਗਏ ਅਤੇ ਇਸ ਕਾਰਵਾਈ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਵਰਕਰਾਂ ਵੱਲੋਂ ਈਡੀ ਦੀ ਰੇਡ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ। ਮੌਕੇ 'ਤੇ ਰੋਕਣ ਲਈ ਪੁਲਿਸ ਵੀ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਖੜੀ ਹੋਈ ਸੀ।

ਮੋਗਾ ਦੇ ਸੀਨੀਅਰ ਡਿਪਟੀ ਮੇਅਰ ਕਾਲਾ ਬਜਾਜ, ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀਵਾਲਾ ਅਤੇ ਵਰਕਰਾਂ ਦਾ ਕਹਿਣਾ ਸੀ ਕਿ ਇਹ ਈਡੀ ਦੀ ਨਹੀਂ ਭਾਜਪਾ ਦੀ ਕਾਰਵਾਈ ਹੈ। ਇਹ ਜਾਣਬੁੱਝ ਕੇ ਛਾਪੇ ਮਰਵਾ ਰਹੀ ਹੈ ਤਾਂ ਜੋ ਆਪ ਲੀਡਰ ਡਰਦੇ ਹੋਏ ਭਾਜਪਾ ਵਿੱਚ ਸ਼ਾਮਲ ਹੋ ਜਾਣ, ਤਾਂ ਜੋ ਉਹ ਵਿਧਾਨ ਸਭਾ ਚੋਣਾਂ 'ਚ ਆਪਣੀ ਹੋਂਦ ਦਰਸਾ ਸਕੇ, ਕਿਉਂਕਿ ਪੰਜਾਬ 'ਚ ਭਾਜਪਾ ਦਾ ਕੋਈ ਵਜੂਦ ਨਹੀਂ ਹੈ।

ਅਕਾਲੀ ਦਲ ਨੇ ਕੱਸਿਆ ਤੰਜ

ਉਧਰ, ਆਪ ਵਿਧਾਇਕਾ 'ਤੇ ਈਡੀ ਦੀ ਰੇਡ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਤੰਜ ਕੱਸਿਆ ਹੈ। ਉਨ੍ਹਾਂ ਆਪਣੇ ਐਕਸ (ਟਵਿੱਟਰ) 'ਤੇ ਲਿਖਿਆ, ''ਸਭ ਫੜੇ ਜਾਣਗੇ, ਕੋਈ ਨਹੀਂ ਬਚੇਗਾ। ਪੰਜਾਬ ਨੂੰ ਲੁੱਟਣ-ਕੁੱਟਣ ਵਾਲਿਆਂ ਨੂੰ ਹਿਸਾਬ ਦੇਣਾ ਪਵੇਗਾ! ਗੁਰੂ-ਦੋਖੀ ਤੇ ਉਸਦੇ 92 ਚੇਲਿਆਂ ਨੂੰ ਪੰਜਾਬ ਲੁੱਟਣ ਦਾ ਹਿਸਾਬ ਦੇਣਾ ਪਵੇਗਾ! ਸਪੀਡ ਵੀ ਜਲਦੀ ਹੀ ਚੈੱਕ ਹੋਣੀ ਸ਼ੁਰੂ ਹੋਵੇਗੀ!''


ਪਿਛਲੇ ਦਿਨੀ ਆਈ ਸੀ 40 ਉਮੀਦਵਾਰਾਂ ਦੀ ਸੂਚੀ

ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਲੰਘੇ ਸ਼ਨੀਵਾਰ ਨੂੰ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਮੋਗਾ ਤੋਂ ਮੌਜੂਦਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਦੁਬਾਰਾ ਨਾਮਜ਼ਦ ਕੀਤਾ ਗਿਆ ਹੈ।

ਖਬਰ ਅਪਡੇਟ ਜਾਰੀ...

ਇਹ ਵੀ ਪੜ੍ਹੋ...ਸਾਬਕਾ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧੀ Rhea ਦਾ ਹੋਇਆ ਵਿਆਹ, ਜੰਮੂ-ਕਸ਼ਮੀਰ ਦੇ ਸ਼ਾਹੀ ਪਰਿਵਾਰ 'ਚੋਂ ਹੈ ਪਤੀ Martand Singh

ਮਾਣਹਾਨੀ ਕੇਸ 'ਚ ਵੱਡਾ ਮੋੜ! ਡਾ. ਗੁਰਪ੍ਰੀਤ ਕੌਰ ਨੂੰ ਜਸਟਿਸ ਰਣਜੀਤ ਸਿੰਘ ਦਾ ਨਾਂ ਹਟਾਉਣ 'ਤੇ ਕੋਈ ਇਤਰਾਜ਼ ਨਹੀਂ

Related Post