ਹਸਪਤਾਲ 'ਚ ਫਾਇਰਿੰਗ, ਡਾਕਟਰ ਗੰਭੀਰ ਰੂਪ 'ਚ ਜ਼ਖ਼ਮੀ

By  Ravinder Singh January 15th 2023 08:50 AM -- Updated: January 15th 2023 10:49 AM

ਤਲਵੰਡੀ ਸਾਬੋ : ਪੰਜਾਬ ਵਿਚ ਰੋਜ਼ਾਨਾ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ। ਗ਼ੈਰ ਸਮਾਜਿਕ ਅਨਸਰ ਬੇਖੌਫ਼ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਬਠਿੰਡਾ ਦੇ ਤਲਵੰਡੀ ਸਾਬੋ ਦਾ ਹੈ ਜਿਥੇ ਦੋ ਵਿਅਕਤੀਆਂ ਨੇ ਇਕ ਹਸਪਤਾਲ ਵਿਚ ਗੋਲੀ ਚਲਾ ਦਿੱਤੀ। ਦੇਰ ਸ਼ਾਮ ਤਲਵੰਡੀ ਸਾਬੋ ਦੇ ਮੁੱਖ ਹਸਪਤਾਲ ਰਾਜ ਨਰਸਿੰਗ ਹੋਮ ਅੰਦਰ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਜਿਸ ਵਿਚ ਰਾਜ ਨਰਸਿੰਗ ਦੇ  ਡਾਕਟਰ ਦਿਨੇਸ਼ ਬਾਂਸਲ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਏ। ਇਹ ਘਟਨਾ ਰਾਤ 8 ਵਜੇ ਦੇ ਕਰੀਬ ਦੀ ਵਾਪਰੀ ਦੱਸੀ ਜਾ ਰਹੀ ਹੈ।

ਸੂਤਰਾਂ ਦੇ ਦੱਸਣ ਮੁਤਾਬਕ ਰਾਜ ਨਰਸਿੰਗ ਹੋਮ 'ਤੇ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਏ ਜਿਨ੍ਹਾਂ ਨੇ ਤਾਬੜਤੋੜ ਗੋਲ਼ੀਆਂ ਡਾਕਟਰ 'ਤੇ ਚਲਾ ਦਿੱਤੀਆਂ ਜਿਸ ਦੌਰਾਨ ਉਨ੍ਹਾਂ ਦੇ ਪੱਟ ਵਿਚ ਗੋਲ਼ੀ ਲੱਗੀ ਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਡਾਕਟਰ ਦਿਨੇਸ਼ ਬਾਂਸਲ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੈਕਸ ਹਸਪਤਾਲ ਬਠਿੰਡਾ ਵਿਚ ਰੈਫਰ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋ ਵਿਅਕਤੀ ਹਸਪਤਾਲ ਵਿਚ ਮਰੀਜ਼ ਬਣ ਕੇ ਆਏ ਅਤੇ ਡਾਕਟਰ ਨਾਲ ਹੱਥੋਪਾਈ ਤੋਂ ਬਾਅਦ ਗੋਲੀ ਚਲਾ ਦਿੱਤੀ। ਜਿਸ ਕਾਰਨ ਡਾਕਟਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

ਜ਼ਖ਼ਮੀ ਹੋਏ ਡਾਕਟਰ ਦਿਨੇਸ਼ ਬਾਂਸਲ ਦੀ ਮੈਕਸ ਹਸਪਤਾਲ ਬਠਿੰਡਾ ਵਿਚ ਸਰਜਰੀ ਹੋਈ। ਡਾਕਟਰਾਂ ਨੇ ਦਿਨੇਸ਼ ਬਾਂਸਲ ਦੀ ਸਿਹਤ ਨੂੰ ਦੇਖਦੇ ਹੋਏ ਸਵੇਰੇ 4 ਵਜੇ ਸਰਜਰੀ ਹੋਈ ਕੀਤੀ। ਡਾਕਟਰ ਨੇ ਦੱਸਿਆ ਕਿ ਹੁਣ ਮਰੀਜ਼ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸ ਘਟਨਾ ਨਾਲ ਤਲਵੰਡੀ ਸਾਬੋ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਹੈ। ਤਲਵੰਡੀ ਸਾਬੋ ਪੁਲਿਸ ਨੇ ਪੀੜਤ ਡਾਕਟਰ ਦੇ ਪਿਤਾ ਦੇ ਬਿਆਨਾਂ ਉਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਟੈਸਟਿੰਗ ਦੀ ਹੌਲੀ ਰਫ਼ਤਾਰ ਵਿਚਾਲੇ ਕੋਰੋਨਾ ਦੇ 9 ਮਰੀਜ਼ ਆਏ ਸਾਹਮਣੇ

Related Post