ਗੋਆ 'ਚ Gobi Manchurian 'ਤੇ ਪਾਬੰਦੀ, ਜਾਣੋ ਕਾਰਨ?

By  Jasmeet Singh February 5th 2024 01:31 PM

Ban on Gobi Manchurian in Goa: ਗੋਆ 'ਚ ਗੋਭੀ ਮੰਚੂਰੀਅਨ ਨੂੰ ਲੈ ਕੇ ਹੰਗਾਮਾ ਹੋਇਆ ਹੈ। ਹੁਣ ਇੱਥੇ ਕੋਈ ਵੀ ਗੋਬੀ ਮੰਚੂਰੀਅਨ ਦਾ ਆਨੰਦ ਨਹੀਂ ਲੈ ਸਕੇਗਾ। ਇੱਥੋਂ ਦੇ ਦੁਕਾਨਦਾਰ ਜਾਂ ਰੇਹੜੀ ਵਾਲੇ ਹੁਣ ਲੋਕਾਂ ਨੂੰ ਗੋਬੀ ਮੰਚੂਰੀਅਨ ਨਹੀਂ ਪਰੋਸ ਸਕਣਗੇ ਕਿਉਂਕਿ ਇਸ 'ਤੇ ਪਾਬੰਦੀ ਲਗਾਈ ਗਈ ਹੈ। 

ਗੋਭੀ ਮੰਚੂਰੀਅਨ 'ਤੇ ਪਾਬੰਦੀ ਦਾ ਪ੍ਰਸਤਾਵ ਪਾਸ ਹੁੰਦੇ ਹੀ ਇਸ ਦਾ ਅਸਰ ਦਿਖਾਈ ਦੇਣ ਲੱਗਾ। ਬੋਦਗੇਸ਼ਵਰ ਜਾਤਰਾ ਵਿੱਚ ਖਾਣ-ਪੀਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ ਪਰ MMC ਦੀ ਹਿੱਟਲਿਸਟ ਗੋਬੀ ਮੰਚੂਰੀਅਨ ਸੀ। 

ਮਾਪੂਸਾ ਨਗਰ ਕੌਂਸਲਰ ਨੇ ਦਿੱਤਾ ਸੁਝਾਅ

ਦਰਅਸਲ ਪਿਛਲੇ ਮਹੀਨੇ ਮਾਪੂਸਾ ਨਗਰ ਕੌਂਸਲ ਦੇ ਕੌਂਸਲਰ ਤਾਰਕ ਅਰੋਲਕਰ ਨੇ ਬੋਦਗੇਸ਼ਵਰ ਮੰਦਰ ਜਾਤਰਾ (ਤਿਉਹਾਰ) 'ਤੇ ਗੋਭੀ ਮੰਚੂਰਿਅਨ 'ਤੇ ਪਾਬੰਦੀ ਲਗਾਉਣ ਦਾ ਸੁਝਾਅ ਦਿੱਤਾ ਸੀ। ਜਿਸ 'ਤੇ ਬਾਕੀ ਕੌਂਸਲਰਾਂ ਨੇ ਹਾਮੀ ਭਰ ਦਿੱਤੀ। ਵਿਰੋਧੀ ਧਿਰ ਨੇ ਵੀ ਕੌਂਸਲਰ ਤਾਰਕ ਅਰੋਲਕਰ ਦੇ ਫੈਸਲੇ ਦਾ ਸਮਰਥਨ ਕੀਤਾ ਸੀ। ਜਿਸ ਤੋਂ ਬਾਅਦ ਦਾਅਵਤ ਵਿੱਚ ਗੋਭੀ ਮੰਚੂਰੀਅਨ ਪਕਵਾਨ ਨਹੀਂ ਪਰੋਸਿਆ ਗਿਆ।

ਇਨ੍ਹਾਂ ਕਾਰਨਾਂ ਕਰਕੇ ਲਾਇਆ ਗਿਆ ਬੈਨ 

ਇਸ ਦੇ ਪਿੱਛੇ ਕਾਰਨ ਦੱਸਿਆ ਗਿਆ ਹੈ ਕਿ ਗੋਭੀ ਮੰਚੂਰੀਅਨ ਸਿਹਤ ਲਈ ਠੀਕ ਨਹੀਂ ਹੈ। ਪਹਿਲਾ ਕਾਰਨ ਇਸ ਨੂੰ ਬਣਾਏ ਜਾਣ ਦੇ ਤਰੀਕੇ ਨਾਲ ਸਬੰਧਤ ਸੀ। ਸਫ਼ਾਈ ਨੂੰ ਦੂਜਾ ਵੱਡਾ ਕਾਰਨ ਦੱਸਿਆ ਗਿਆ। ਇਹ ਵੀ ਕਿਹਾ ਗਿਆ ਕਿ ਇਸ ਨੂੰ ਬਣਾਉਣ ਲਈ ਸਿੰਥੈਟਿਕ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਰੰਗਾਂ ਦੀ ਮਦਦ ਨਾਲ ਇਸ ਦਾ ਰੰਗ ਬਦਲ ਕੇ ਲਾਲ ਹੋ ਜਾਂਦਾ ਹੈ। ਜੋ ਸਿਹਤ ਲਈ ਖਤਰਨਾਕ ਹੈ।

2022 ਵਿੱਚ ਵੀ ਲਗਾਈ ਗਈ ਸੀ ਪਾਬੰਦੀ 

ਦਰਅਸਲ ਗੋਬੀ ਮੰਚੂਰੀਅਨ ਪਹਿਲੀ ਡਿਸ਼ ਨਹੀਂ ਹੈ ਜਿਸ 'ਤੇ ਗੋਆ 'ਚ ਪਾਬੰਦੀ ਲਗਾਈ ਗਈ ਹੈ। ਇਸ ਤੋਂ ਪਹਿਲਾਂ ਵੀ ਕਈ ਮਸ਼ਹੂਰ ਫਿਊਜ਼ਨ ਪਕਵਾਨਾਂ 'ਤੇ ਵਿਰੋਧ ਪ੍ਰਗਟਾਇਆ ਜਾ ਚੁੱਕਾ ਹੈ। 2022 ਵਿੱਚ ਵੀ ਗੋਬੀ ਮੰਚੂਰੀਅਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਜਿਸ 'ਤੇ ਬਾਹਰੋਂ ਆਏ ਭੋਜਨ ਪ੍ਰੇਮੀਆਂ ਅਤੇ ਸੈਲਾਨੀਆਂ ਨੇ ਹੈਰਾਨੀ ਪ੍ਰਗਟ ਕੀਤੀ ਸੀ।

ਇਸ ਫੈਸਲੇ ਤੋਂ ਬਾਅਦ ਦੁਕਾਨਦਾਰ ਅਤੇ ਰੇਹੜੀ ਵਾਲੇ ਖੁਸ਼ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਮਝ ਨਹੀਂ ਪਾ ਰਹੇ ਕਿ ਕੁਝ ਲੋਕਾਂ ਕਾਰਨ ਸਾਰਿਆਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਗੋਭੀ ਮੰਚੂਰੀਆ ਵੇਚਣ ਤੋਂ ਮਨ੍ਹਾ ਕਰ ਦਿੱਤਾ ਹੈ।

FDA ਦੇ ਇੱਕ ਸੀਨੀਅਰ ਫੂਡ ਸੇਫਟੀ ਅਫਸਰ ਦਾ ਕਹਿਣਾ ਹੈ ਕਿ ਗੋਬੀ ਮੰਚੂਰੀਅਨ ਵਿੱਚ ਖਰਾਬ ਚਟਨੀ ਪਰੋਸੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨੂੰ ਲੰਬੇ ਸਮੇਂ ਤੱਕ ਕੁਰਕੁਰੇ ਰੱਖਣ ਲਈ ਨੁਕਸਾਨਦੇਹ ਮੱਕੀ ਦੇ ਸਟਾਰਚ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਗੋਆ 'ਚ ਗੋਭੀ ਮੰਚੂਰੀਅਨ ਵਿਵਾਦ ਕੀ ਰੁਖ ਅਖਤਿਆਰ ਕਰਦਾ ਹੈ।

ਇਹ ਖ਼ਬਰਾਂ ਵੀ ਪੜ੍ਹੋ:

Related Post