Monsoon session 7 bill Listed : ਹੰਗਾਮੇ ਵਿਚਾਲੇ ਸ਼ੁਰੂ ਹੋਇਆ ਸੰਸਦ ਦਾ ਮਾਨਸੂਨ ਸੈਸ਼ਨ; ਸਰਕਾਰ ਵੱਲੋਂ ਪੇਸ਼ ਕੀਤੇ ਜਾਣਗੇ ਇਹ 7 ਬਿੱਲ
ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਐਲਾਨ ਕੀਤਾ ਕਿ ਮਾਨਸੂਨ ਸੈਸ਼ਨ ਵਿੱਚ ਸੱਤ ਪੇਸ਼ ਕੀਤੇ ਜਾਣਗੇ। ਰਿਜੀਜੂ ਨੇ ਵਿਰੋਧੀ ਪਾਰਟੀਆਂ ਨੂੰ ਇਨ੍ਹਾਂ ਬਿੱਲਾਂ 'ਤੇ ਸਹਿਯੋਗ ਅਤੇ ਅਰਥਪੂਰਨ ਚਰਚਾ ਦੀ ਅਪੀਲ ਕੀਤੀ।
Monsoon session 7 bill Listed : ਸੰਸਦ ਦਾ ਮਾਨਸੂਨ ਸੈਸ਼ਨ ਅੱਜ (20 ਜੁਲਾਈ, 2026) ਸ਼ੁਰੂ ਹੋ ਰਿਹਾ ਹੈ ਅਤੇ 13 ਅਗਸਤ ਨੂੰ ਸਮਾਪਤ ਹੋਵੇਗਾ। ਭਾਰੀ ਹੰਗਾਮੇ ਤੋਂ ਬਾਅਦ, ਲੋਕ ਸਭਾ ਨੂੰ ਤੁਰੰਤ ਮੁਲਤਵੀ ਕਰ ਦਿੱਤਾ ਇਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਵੀ ਮੁਲਤਵੀ ਹੋ ਗਈ। ਵਿਰੋਧੀ ਪਾਰਟੀਆਂ ਨੇ ਅਯੁੱਧਿਆ ਰਾਮ ਮੰਦਰ ਫੰਡ ਇਕੱਠਾ ਕਰਨ ਦੇ ਘੁਟਾਲੇ, ਨੀਟ ਪੇਪਰ ਲੀਕ, ਈਥਾਨੌਲ ਮਿਸ਼ਰਣ ਅਤੇ ਮਨੀਪੁਰ ਵਰਗੇ ਮੁੱਦਿਆਂ 'ਤੇ ਚਰਚਾ ਦੀ ਮੰਗ ਕੀਤੀ, ਪਰ ਸਰਕਾਰ ਨੇ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਵਿਰੋਧੀ ਧਿਰ ਦਾ ਸਹਿਯੋਗ ਮੰਗਿਆ।
ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਐਲਾਨ ਕੀਤਾ ਕਿ ਮਾਨਸੂਨ ਸੈਸ਼ਨ ਵਿੱਚ ਸੱਤ ਪੇਸ਼ ਕੀਤੇ ਜਾਣਗੇ। ਰਿਜੀਜੂ ਨੇ ਵਿਰੋਧੀ ਪਾਰਟੀਆਂ ਨੂੰ ਇਨ੍ਹਾਂ ਬਿੱਲਾਂ 'ਤੇ ਸਹਿਯੋਗ ਅਤੇ ਅਰਥਪੂਰਨ ਚਰਚਾ ਦੀ ਅਪੀਲ ਕੀਤੀ।
ਵੱਖਰੀ ਦਿਖਾਈ ਦਿੱਤੀ ਸੰਸਦ
ਦੱਸ ਦਈਏ ਕਿ ਇਸ ਵਾਰ ਲੋਕ ਸਭਾ ਵਿੱਚ ਸੰਸਦ ਮੈਂਬਰਾਂ ਦੇ ਬੈਠਣ ਦੇ ਪ੍ਰਬੰਧ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਸਪੀਕਰ ਓਮ ਬਿਰਲਾ ਨੇ ਸੰਸਦ ਦੇ ਹੇਠਲੇ ਸਦਨ ਵਿੱਚ 20 ਬਾਗ਼ੀ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰਾਂ ਲਈ ਨਵੀਆਂ ਸੀਟਾਂ ਅਲਾਟ ਕੀਤੀਆਂ ਹਨ। ਇਸ ਪ੍ਰਕਿਰਿਆ ਵਿੱਚ, ਕੁਝ ਹੋਰ ਮੈਂਬਰਾਂ ਦੇ ਬੈਠਣ ਦੇ ਪ੍ਰਬੰਧ ਵੀ ਬਦਲ ਦਿੱਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਕੁੱਲ 39 ਸੰਸਦ ਮੈਂਬਰਾਂ ਨੂੰ ਨਵੀਆਂ ਸੀਟਾਂ ਅਲਾਟ ਕੀਤੀਆਂ ਗਈਆਂ ਹਨ।
ਅਧਿਕਾਰੀ ਦੇ ਅਨੁਸਾਰ, ਮਮਤਾ ਬੈਨਰਜੀ ਦੇ ਤ੍ਰਿਣਮੂਲ ਕਾਂਗਰਸ ਕੈਂਪ ਦੇ ਨੇਤਾ ਅਭਿਸ਼ੇਕ ਬੈਨਰਜੀ ਦੀ ਸੀਟ ਵੀ ਬਦਲ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਵਾਈਐਸਆਰ ਕਾਂਗਰਸ ਦੇ ਪੀਵੀ ਮਿਧੁਨ ਰੈਡੀ ਅਤੇ ਸ਼੍ਰੋਮਣੀ ਅਕਾਲੀ ਦਲ (ਐਸਏਡੀ) ਦੀ ਹਰਸਿਮਰਤ ਕੌਰ ਬਾਦਲ ਵੀ ਉਨ੍ਹਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੀਆਂ ਸੀਟਾਂ ਬਦਲੀਆਂ ਗਈਆਂ ਹਨ।
ਇਸ ਤੋਂ ਪਹਿਲਾਂ, ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂਬੀਟੀ) ਦੇ ਛੇ ਸੰਸਦ ਮੈਂਬਰਾਂ ਦੇ ਸ਼ਿਵ ਸੈਨਾ ਵਿੱਚ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੇ ਉਨ੍ਹਾਂ 20 ਸੰਸਦ ਮੈਂਬਰਾਂ ਲਈ ਵੱਖਰੇ ਬੈਠਣ ਦੇ ਪ੍ਰਬੰਧ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ ਜੋ ਹੁਣ 'ਨੈਸ਼ਨਲ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ' ਵਿੱਚ ਸ਼ਾਮਲ ਹੋ ਗਏ ਹਨ।
ਕਿਹੜੇ ਬਿੱਲ ਪੇਸ਼ ਕੀਤੇ ਜਾ ਸਕਦੇ ਹਨ?
ਮਾਨਸੂਨ ਸੈਸ਼ਨ ਦੌਰਾਨ 7 ਬਿੱਲ ਪੇਸ਼ ਕੀਤੇ ਜਾਣਗੇ। ਜੋ ਕਿ ਹੇਠ ਲਿਖੇ ਅਨੁਸਾਨ ਹਨ
- ਆਮਦਨ ਕਰ (ਸੋਧ) ਬਿੱਲ, 2026 (ਇੱਕ ਆਰਡੀਨੈਂਸ ਨੂੰ ਬਦਲਣ ਲਈ)
- ਸੁਪਰੀਮ ਕੋਰਟ (ਜੱਜਾਂ ਦੀ ਗਿਣਤੀ) ਸੋਧ ਬਿੱਲ, 2026 (ਇੱਕ ਆਰਡੀਨੈਂਸ ਨੂੰ ਬਦਲਣ ਲਈ)
- ਜਨਮ ਅਤੇ ਮੌਤ ਰਜਿਸਟ੍ਰੇਸ਼ਨ (ਸੋਧ) ਬਿੱਲ, 2026
- ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ (ਸੋਧ) ਬਿੱਲ, 2026
- MSME ਵਿਕਾਸ (ਸੋਧ) ਬਿੱਲ, 2026।
ਸਰਕਾਰ ਦੋ ਪੁਰਾਣੇ ਬਿੱਲਾਂ ਨੂੰ ਵੀ ਕਰ ਸਕਦੀ ਹੈ ਪੇਸ਼
- ਵਿਦੇਸ਼ੀ ਯੋਗਦਾਨ (ਨਿਯਮ) ਸੋਧ ਬਿੱਲ, 2026, ਜੋ ਕਿ 25 ਮਾਰਚ, 2026 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਸੀ।
- ਵਿਕਸਤ ਭਾਰਤ ਸਿੱਖਿਆ ਅਧਿਸ਼ਠਾਨ ਬਿੱਲ, 2025, ਜੋ ਕਿ 15 ਦਸੰਬਰ, 2025 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਇੱਕ ਸੰਯੁਕਤ ਕਮੇਟੀ ਨੂੰ ਭੇਜਿਆ ਗਿਆ ਸੀ।
ਹੁਣ ਸੰਸਦ ਵਿੱਚ ਮੌਜੂਦਾ ਸਰਕਾਰ ਦੀ ਸਥਿਤੀ 'ਤੇ ਨਜ਼ਰ ਮਾਰੀਏ:
- ਮੌਜੂਦਾ ਐਨਡੀਏ : 319 ਸੰਸਦ ਮੈਂਬਰ
- ਦੋ-ਤਿਹਾਈ ਬਹੁਮਤ: 360 (3 ਖਾਲੀ ਸੀਟਾਂ ਦੇ ਕਾਰਨ)
- ਅੰਤਰ: 41 ਵੋਟਾਂ
ਇਹ ਵੀ ਪੜ੍ਹੋ : Parliament Monsoon Session : ਸੰਸਦ ਦਾ ਮਾਨਸੂਨ ਸੈਸ਼ਨ ਦੀ ਹੋਈ ਸ਼ੁਰੂਆਤ; PM ਮੋਦੀ ਦੀ ਵਿਰੋਧੀਆਂ ਨੂੰ ਅਪੀਲ