Thu, Sep 10, 2026
Whatsapp

SAD Kharar Rally : ਮੁੱਖ ਮੰਤਰੀ ਮਾਨ ਅਖੌਤੀ ’ਹਰੇ ਪੈਨ’ ਦੀ ਵਰਤੋਂ ਪੰਜਾਬੀਆਂ ਦੀ ਲੁੱਟ ਅਤੇ ਤਸ਼ੱਦਦ ਵਾਸਤੇ ਕਰ ਰਹੇ : ਸੁਖਬੀਰ ਸਿੰਘ ਬਾਦਲ

SAD Kharar rally : ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਵੱਲੋਂ ’ਹਰੇ ਪੈਨ’ ਦੀ ਗੱਲ ਕਰਦਿਆਂ ਇਸਦੀ ਵਰਤੋਂ ਨਾਲ ਜਨਤਾ ਦੀ ਭਲਾਈ ਵਾਸਤੇ ਕ੍ਰਾਂਤੀ ਲਿਆਉਣ ਦੇ ਝੂਠੇ ਦਾਅਵੇ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਹਰੇ ਪੈਨ ਨੇ ਵਿਰੋਧ ਦੀ ਆਵਾਜ਼ ਕੁਚਲ ਦਿੱਤੀ ਹੈ ਅਤੇ ਇਸ ਨਾਲ ਸੂਬੇ ਦੇ ਸਰੋਤਾਂ ਦੀ ਲੁੱਟ ਕੀਤੀ ਜਾ ਰਹੀ ਹੈ।

Reported by:  PTC News Desk  Edited by:  KRISHAN KUMAR SHARMA -- September 10th 2026 06:32 PM -- Updated: September 10th 2026 06:40 PM
SAD Kharar Rally : ਮੁੱਖ ਮੰਤਰੀ ਮਾਨ ਅਖੌਤੀ ’ਹਰੇ ਪੈਨ’ ਦੀ ਵਰਤੋਂ ਪੰਜਾਬੀਆਂ ਦੀ ਲੁੱਟ ਅਤੇ ਤਸ਼ੱਦਦ ਵਾਸਤੇ ਕਰ ਰਹੇ : ਸੁਖਬੀਰ ਸਿੰਘ ਬਾਦਲ

SAD Kharar Rally : ਮੁੱਖ ਮੰਤਰੀ ਮਾਨ ਅਖੌਤੀ ’ਹਰੇ ਪੈਨ’ ਦੀ ਵਰਤੋਂ ਪੰਜਾਬੀਆਂ ਦੀ ਲੁੱਟ ਅਤੇ ਤਸ਼ੱਦਦ ਵਾਸਤੇ ਕਰ ਰਹੇ : ਸੁਖਬੀਰ ਸਿੰਘ ਬਾਦਲ

SAD Kharar rally : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (CM Mann) ਆਪਣੇ ਅਖੌਤੀ ’ਹਰੇ ਪੈਨ’ ਦੀ ਵਰਤੋਂ ਲੁੱਟ ਤੇ ਤਸ਼ੱਦਦ ਵਾਸਤੇ ਕਰ ਰਹੇ ਹਨ ਤੇ ਉਹਨਾਂ ਮੁੱਖ ਮੰਤਰੀ ਦੇ ਹਲਕੇ ਵਿਚ ਨੌਜਵਾਨ ਨੂੰ ਧੂਰੀ ਪੁਲਿਸ ਥਾਣੇ ਵਿਚ ਤਸ਼ੱਦਦ ਦਾ ਸ਼ਿਕਾਰ ਬਣਾਉਣ ਮਗਰੋਂ ਉਸ ਵੱਲੋਂ ਜ਼ਹਿਰ ਨਿਗਲਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਪੰਜਾਬ ਕਿਵੇਂ ਪੁਲਿਸ ਸਟੇਟ ਵਿਚ ਬਦਲ ਗਿਆ ਹੈ।

ਅਕਾਲੀ ਦਲ ਦੇ ਪ੍ਰਧਾਨ ਇਥੇ ਖਰੜ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ (Ravinder Singh Khera) ਦੇ ਨਾਲ ਮਿਲ ਕੇ ਹਜ਼ਾਰਾਂ ਦੇ ਵਿਸ਼ਾਲ ਤੇ ਉਤਸ਼ਾਹੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਜਿਸ ਦੌਰਾਨ ਉਹਨਾਂ ਵਾਅਦਾ ਕੀਤਾ ਕਿ ਇਕ ਵਾਰ ਅਕਾਲੀ ਦਲ ਸੂਬੇ ਵਿਚ ਸੱਤਾ ਵਿਚ ਆ ਗਿਆ ਤਾਂ ਇਸ ਹਲਕੇ ਦਾ ਬਹੁ ਪੱਖੀ ਵਿਕਾਸ ਕੀਤਾ ਜਾਵੇਗਾ ਤੇ ਨਵਾਂ ਗਾਓਂ ਨੂੰ ਨਿਊ ਚੰਡੀਗੜ੍ਹ ਵਿਚ ਸ਼ਾਮਲ ਕੀਤਾ ਜਾਵੇਗਾ ਤੇ ਰੇਸ ਕੋਰਸ ਤੇ ਵਾਈਲਡ ਲਾਈਫ ਸਫਾਰੀ ਵਰਗੇ ਨਵੇਂ ਪ੍ਰਾਜੈਕਟ ਲਿਆਂਦੇ ਜਾਣਗੇ।

ਸ. ਬਾਦਲ ਨੇ ਕਿਹਾ ਕਿ ਸ਼ੇਰੋਂ ਅਤੇ ਤੂਰ ਵਣਜਾਰਾ ਪਿੰਡਾਂ ਵਿਚ ਵਾਪਰੀਆਂ ਤਸ਼ੱਦਦ ਤੇ ਖੁਦਕੁਸ਼ੀ ਦੀਆਂ ਘਟਨਾਵਾਂ, ਜਿਸ ਦੌਰਾਨ ਮੁੱਖ ਮੰਤਰੀ ਨੂੰ ਕਾਲਾ ਝੰਡਾ ਵਿਖਾਉਣ ਅਤੇ ਸੂਬੇ ਵਿਚ ਵਿਆਪਕ ਨਸ਼ੇ ਦੇ ਪਸਾਰ ਬਾਰੇ ਵਿੱਤ ਮੰਤਰੀ ਹਰਪਾਲ ਚੀਮਾ (Harpal Cheema) ਨੂੰ ਸਵਾਲ ਕਰਨ ’ਤੇ ਦੋ ਵਿਅਕਤੀਆਂ ’ਤੇ ਤਸ਼ੱਦਦ ਢਾਹਿਆ ਗਿਆ। ਉਹਨਾਂ ਕਿਹਾ ਕਿ ਇਹ ਬਦਲਾਅ ਆਪ (AAP) ਨੇ ਪੰਜਾਬ ਦੀ ਰਾਜਨੀਤੀ (Punjab Politics) ਵਿਚ ਲਿਆਂਦਾ ਹੈ।

'ਸੀਐਮ ਮਾਨ ਵੱਲੋਂ ਹਰੇ ਪੈਨ ਨੇ ਪੰਜਾਬੀਆਂ ਦੇ ਵਿਰੋਧ ਕੁਚਲਣ ਲਈ ਕੀਤੀ ਜਾ ਰਹੀ'

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਵੱਲੋਂ ’ਹਰੇ ਪੈਨ’ ਦੀ ਗੱਲ ਕਰਦਿਆਂ ਇਸਦੀ ਵਰਤੋਂ ਨਾਲ ਜਨਤਾ ਦੀ ਭਲਾਈ ਵਾਸਤੇ ਕ੍ਰਾਂਤੀ ਲਿਆਉਣ ਦੇ ਝੂਠੇ ਦਾਅਵੇ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਹਰੇ ਪੈਨ ਨੇ ਵਿਰੋਧ ਦੀ ਆਵਾਜ਼ ਕੁਚਲ ਦਿੱਤੀ ਹੈ ਅਤੇ ਇਸ ਨਾਲ ਸੂਬੇ ਦੇ ਸਰੋਤਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਨੇ ਧੂਰੀ ਵਿਚ ਚਮਕੌਰ ਸਿੰਘ ਨਾਮ ਦੇ ਨੌਜਵਾਨ ’ਤੇ ਇੰਨਾ ਤਸ਼ੱਦਦ ਢਾਹਿਆ ਕਿ ਉਸਨੇ ਹੁਣ ਪੁਲਿਸ ਹਿਰਾਸਤ ਵਿਚ ਜ਼ਹਿਰੀਲੀ ਵਸਤੂ ਨਿਗਲ ਲਈ।

ਸੁਖਬੀਰ ਬਾਦਲ ਨੇ ਕਿਹਾ ਕਿ ਜਿਥੇ ਇਕ ਪਾਸੇ ਇਹ ਕੁਝ ਹੋ ਰਿਹਾ ਹੈ, ਉਥੇ ਹੀ ਭਗਵੰਤ ਮਾਨ ਫਰਜ਼ੀ ’ਲੋਕ ਮਿਲਣੀ’ ਪ੍ਰੋਗਰਾਮਾਂ ਵਿਚ ਝੂਠ ਬੋਲਣ ਅਤੇ ਮਖੌਲਾਂ ਉਡਾਉਣ ਤੇ ਸ਼ਰਾਬੀ ਹਾਲਤ ਵਿਚ ਸਟੇਜਾਂ ’ਤੇ  ਝੂਮਦੇ ਫਿਰਦੇ ਹਨ ਜਿਵੇਂ ਕਿ ਹਾਲ ਹੀ ਵਿਚ ਘੁੱਦਾ ਪਿੰਡ ਵਿਚ ਹੋਇਆ। ਉਹਨਾਂ ਕਿਹਾ ਕਿ ਨਾਲ ਹੀ ਉਹ ਠੱਗਾਂ, ਨਸ਼ਾ ਤਸਕਰਾਂ ਤੇ ਜ਼ਬਰ ਜਨਾਹ ਦੇ ਮੁਲਜ਼ਮਾਂ ਨੂੰ ਕਲੀਨ ਚਿੱਟਾਂ ਵੀ ਦੇ ਰਹੇ ਹਨ ਜਿਵੇਂ ਕਿ ਹਾਲ ਹੀ ਵਿਚ ਖੁਲ੍ਹਾਸਾ ਹੋਇਆ ਕਿ ਉਹਨਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਇਕ ਜ਼ਬਰ ਜਨਾਹ ਦੇ ਮੁਲਜ਼ਮ ਨੂੰ ਪੁਲਿਸ ਹਿਰਾਸਤ ਵਿਚ ਛੁਡਵਾਉਣ ਲਈ 5 ਕਰੋੜ ਰੁਪਏ ਦੀ ਰਿਸ਼ਵਤ ਲਈ।

ਗੁਰਪ੍ਰੀਤ ਸੇਖੋਂ ਨੂੰ ਆਪ 'ਚ ਸ਼ਾਮਲ ਕਰਨ 'ਤੇ ਘੇਰਿਆ

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਸ ਤਰੀਕੇ ਮੁੱਖ ਮੰਤਰੀ ਨੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਆਪ ਵਿਚ ਸ਼ਾਮਲ ਕੀਤਾ ਅਤੇ ਉਹਨਾਂ ਨੂੰ ਜ਼ੀਰਾ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ, ਹਾਲਾਂਕਿ ਉਸਦੇ ਖਿਲਾਫ 50 ਫੌਜਦਾਰੀ ਕੇਸ ਪੈਂਡਿੰਗ ਹਨ। ਇਸ ਤੋਂ ਪਤਾ ਚਲਦਾ ਹੈ ਕਿ ਉਹਨਾਂ ਦਾ ਗੈਂਗਸਟਰਾਂ ਨਾਲ ਨਜਿੱਠਣ ਦਾ ਅਸਲ ਸਟੈਂਡ ਕੀ ਹੈ। ਉਹਨਾਂ ਕਿਹਾ ਕਿ ਇਕ ਵਾਰ ਸੱਤਾ ਵਿਚ ਆਉਣ ’ਤੇ ਅਕਾਲੀ ਦਲ ਵਿਸ਼ੇਸ਼ ਕਾਨੂੰਨ ਬਣਾ ਕੇ ਗੈਂਗਸਟਰਾਂ ਤੇ ਨਸ਼ਿਆਂ ਦੇ ਪਸਾਰ ਨਾਲ ਨਜਿੱਠੇਗਾ ਅਤੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਤੇ ਉਹਨਾਂ ਨੂੰ 20 ਸਾਲ ਸਜ਼ਾ ਮਿਲਣੀ ਯਕੀਨੀ ਬਣਾਏਗਾ।

ਅਰਵਿੰਦ ਕੇਜਰੀਵਾਲ ਦੇ ਪੈਸੇ ਇਕੱਠੇ ਕਰਨ ਵਾਲੇ ਏਜੰਟ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਦੇ ਓ.ਐਸ.ਡੀ ਰਾਜਬੀਰ ਘੁੰਮਣ ਤੇ ਸਲਾਹਕਾਰ ਬਿਭਵ ਕੁਮਾਰ ਨੂੰ ਪਾਰਟੀ ਦੀ ਸੰਸਦੀ ਮਾਮਲਿਆਂ ਬਾਰੇ ਕਮੇਟੀ ਵਿਚ ਸ਼ਾਮਲ ਕਰਨ ਬਾਰੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹਨਾਂ ਡਾਕੂਆਂ ਨੂੰ ਇਹ ਅਹੁਦੇ ਇਸ ਵਾਸਤੇ ਦਿੱਤੇ ਗਏ ਹਨ ਕਿਉਂਕਿ ਇਹ ਅਰਵਿੰਦ ਕੇਜਰੀਵਾਲ ਦੇ ਪੈਸੇ ਇਕੱਠੇ ਕਰਨ ਵਾਲੇ ਏਜੰਟ ਹਨ।

ਉਹਨਾਂ ਨੇ ਇਸ ਗੱਲ ਦੀ ਵੀ ਨਿਖੇਧੀ ਕੀਤੀ ਕਿ ਗੁਲਜ਼ਾਰ ਸਿੰਘ ਜਿਸਨੇ ਮੰਤਰੀ ਹਰਪਾਲ ਚੀਮਾ ਨੂੰ ਨਸ਼ਿਆਂ ਦੇ ਬਾਰੇ ਸਵਾਲ ਕੀਤਾ, ਨੂੰ ਖੁਦਕੁਸ਼ੀ ਕਰਨ ਵਾਸਤੇ ਮਜਬੂਰ ਕੀਤਾ ਗਿਆ ਜਿਸ ਉਪਰੰਤ ਉਸਦੇ ਪਰਿਵਾਰ ਨੂੰ ਅੰਤਿਮ ਸਸਕਾਰ ਕਰਨ ਵਾਸਤੇ ਮਜਬੂਰ ਕੀਤਾ ਗਿਆ। ਉਹਨਾਂ ਕਿਹਾ ਕਿ ਪਰਿਵਾਰ ਹੁਣ ਖੁੱਲ੍ਹ ਕੇ ਆਪ ਸਰਕਾਰ ਦੇ ਖਿਲਾਫ ਆ ਗਿਆ ਹੈ ਤੇ ਗੁਲਜ਼ਾਰ ਸਿੰਘ ਵਾਸਤੇ ਨਿਆਂ ਚਾਹੁੰਦਾ ਹੈ। ਉਹਨਾਂ ਕਿਹਾ ਕਿ ਪੀੜਤ ਨੇ ਹਰਪਾਲ ਚੀਮਾ ਦੇ ਖਿਲਾਫ ਮਰਦੇ ਵਕਤ ਬਿਆਨ ਦਿੱਤਾ ਸੀ, ਇਸ ਵਾਸਤੇ ਉਹਨਾਂ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਉਹਨਾਂ ਨੇ ਐਸ ਆਈ ਟੀ ਵੱਲੋਂ ਹਾਲ ਹੀ ਵਿਚ ਉਹਨਾਂ ਨੂੰ ਸੰਮਨ ਜਾਰੀ ਕਰਨ ਬਾਰੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਬੇਅਦਬੀ ਦਾ ਸਿਆਸੀਕਰਨ ਕਰਨ ਅਤੇ ਲੋਕਾਂ ਦਾ ਧਿਆਨ ਭਟਕਾਉਣ ਦਾ ਇਕ ਹੋਰ ਯਤਨ ਹੈ।

ਟਿਊਬਵੈਲ ਕੁਨੈਕਸ਼ਨ ਤੋਂ ਲੈ ਕੇ ਸ਼ਗਨ ਸਕੀਮ ਦੇ ਕੀਤੇ ਐਲਾਨ

ਇਸ ਤੋਂ ਪਹਿਲਾਂ ਰੈਲੀ ਵਿਚ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸਾਰੇ ਕਿਸਾਨਾਂ ਜਿਹਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਅਕਾਲੀ ਸਰਕਾਰ ਬਣਨ ’ਤੇ ਉਹਨਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਆਟਾ ਦਾਲ ਸਕੀਮ ਤਹਿਤ ਲਾਭਪਾਤਰੀਆਂ ਨੂੰ 4 ਰੁਪਏ ਕਿਲੋ ਦੀ ਦਰ ’ਤੇ 50 ਕਿਲੋ ਕਣਕ ਦਿੱਤੀ ਜਾਵੇਗੀ ਅਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕੀਤੀ ਜਾਵੇਗੀ ਅਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਿੰਡਾਂ ਵਿਚ ਲਾਲ ਡੋਰੇ ਅੰਦਰਲੇ ਸਾਰੇ ਘਰਾਂ ਦੇ ਮਾਲਕਾਨਾਂ ਹੱਕ ਪੰਜਾਬੀਆਂ ਨੂੰ ਦਿੱਤੇ ਜਾਣਗੇ।

ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਐਨ ਕੇ ਸ਼ਰਮਾ, ਪਰਵਿੰਦਰ ਸਿੰਘ ਸੋਹਾਣਾ ਅਤੇ ਅਜਮੇਰ ਸਿੰਘ ਖੇੜਾ ਨੇ ਵੀ ਸੰਬੋਧਨ ਕੀਤਾ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK