ਸ਼੍ਰੋਮਣੀ ਕਮੇਟੀ ਦੇ ਸਕੂਲਾਂ ਦੀਆਂ ਖ਼ਾਲਸਾਈ ਖੇਡਾਂ ਦਾ ਅੱਜ ਹੋਵੇਗਾ ਆਗਾਜ਼

By  Ravinder Singh November 15th 2022 12:02 PM

ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਨੰਦ ਲਾਲ ਪਬਲਿਕ ਸਕੂਲ 'ਚ ਖ਼ਾਲਸਾਈ ਖੇਡਾਂ ਹੋਣਗੀਆਂ। 15, 16 ਤੇ 17 ਨਵੰਬਰ  ਨੂੰ ਖਾਲਸਾਈ ਖੇਡਾਂ ਹੋਣਗੀਆਂ। ਇਸ ਵਾਰ ਸ਼੍ਰੋਮਣੀ ਕਮੇਟੀ ਦੀਆਂ ਖ਼ਾਲਸਾਈ ਖੇਡਾਂ ਪੰਜਾ ਸਾਹਿਬ ਸ਼ਹੀਦੀ ਸਾਕੇ ਦੀ ਸ਼ਤਾਬਦੀ  ਨੂੰ ਸਮਰਪਿਤ ਹੋਣਗੀਆਂ।


ਖ਼ਾਲਸਾਈ ਜਾਹੋ-ਜਲਾਲ ਨਾਲ ਖਿਡਾਰੀ ਇਨ੍ਹਾਂ ਖੇਡਾਂ ਵਿਚ ਸ਼ਿਰਕਤ ਕਰਨਗੇ। ਸ਼੍ਰੋਮਣੀ ਕਮੇਟੀ ਦੇ  52 ਸਕੂਲਾਂ ਦੇ ਤਕਰੀਬਨ  4000 ਖਿਡਾਰੀ ਇਨ੍ਹਾਂ ਖੇਡਾਂ ਵਿੱਚ ਸ਼ਿਰਕਤ ਕਰਨਗੇ।  ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਸ਼੍ਰੋਮਣੀ ਕਮੇਟੀ ਦੇ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਨੇ ਦਿੱਤੀ ਜਾਣਕਾਰੀ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਪਿਆ ਨੇ DGP ਨਾਲ ਕੀਤੀ ਮੁਲਾਕਾਤ, ਪਿੰਡ ਦੀ ਹਵੇਲੀ 'ਚ ਰੱਖੀ 'Justice Book'

ਉਨ੍ਹਾਂ ਨੇ ਦੱਸਿਆ ਕਿ ਉਦਘਾਟਨੀ ਸਮਾਰੋਹ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਖ਼ਾਲਸਾਈ ਖੇਡਾਂ ਦੇ ਦੂਜੇ ਦਿਨ ਸਾਬਕਾ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸ਼ਮੂਲੀਅਤ ਕਰਨਗੇ। ਖਾਲਸਾਈ ਖੇਡਾਂ ਦੇ ਤੀਜੇ ਦਿਨ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨਗੇ।

Related Post