Imran Khan: ਇਮਰਾਨ ਖਾਨ ਨੂੰ ਗ੍ਰਿਫ਼ਤਾਰੀ ਤੋਂ ਮਿਲੀ ਰਾਹਤ

ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖਾਨ ਨੂੰ ਤੋਸ਼ਖਾਨਾ ਮਾਮਲੇ ਵਿੱਚ ਇਸਲਾਮਾਬਾਦ ਕੋਰਟ ਵਲੋਂ ਥੋੜ੍ਹੀ ਰਾਹਤ ਮਿਲੀ ਹੈ। ਕੋਰਟ ਨੇ ਇਮਰਾਨ ਖਾਨ ਦੇ ਗ੍ਰਿਫ਼ਤਾਰੀ ਵਾਰੰਟ ਨੂੰ ਰੱਦ ਕਰ ਦਿੱਤਾ ਹੈ। ਉਥੇ ਹੀ ਸੁਣਵਾਈ 30 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

By  Ramandeep Kaur March 19th 2023 12:27 PM

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖਾਨ ਨੂੰ ਤੋਸ਼ਖਾਨਾ ਮਾਮਲੇ ਵਿੱਚ ਇਸਲਾਮਾਬਾਦ ਕੋਰਟ ਵਲੋਂ ਥੋੜ੍ਹੀ ਰਾਹਤ ਮਿਲੀ ਹੈ। ਕੋਰਟ ਨੇ ਇਮਰਾਨ ਖਾਨ ਦੇ ਗ੍ਰਿਫ਼ਤਾਰੀ ਵਾਰੰਟ ਨੂੰ ਰੱਦ ਕਰ ਦਿੱਤਾ ਹੈ। ਉਥੇ ਹੀ ਸੁਣਵਾਈ 30 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਸ਼ਨੀਵਾਰ ਨੂੰ ਇਮਰਾਨ ਦੀ ਗੈਰ - ਹਾਜ਼ਰੀ 'ਚ ਲਾਹੌਰ ਦੀ ਪੁਲਿਸ ਨੇ ਉਨ੍ਹਾਂ ਦੇ ਜਮਾਨ ਪਾਰਕ ਦੇ ਘਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀ।  ਇਮਰਾਨ ਖਾਨ ਇਸਲਾਮਾਬਾਦ 'ਚ ਸਨ, ਉਦੋਂ ਲਾਹੌਰ 'ਚ ਉਨ੍ਹਾਂ ਦੇ ਘਰ ਪੁਲਿਸ ਪਹੁੰਚ ਗਈ, ਉਦੋਂ ਘਰ 'ਚ ਉਨ੍ਹਾਂ ਦੀ ਪਤਨੀ ਇਕੱਲੀ ਸੀ।ਘਰ ਦੇ ਸਾਹਮਣੇ ਪੁਲਿਸ ਅਤੇ ਪਾਕਿਸਤਾਨ ਤਹਿਰੀਕ ਇਨਸਾਫ ਪਾਰਟੀ ਦੇ ਸਮਰਥਕਾਂ ਦੇ ਵਿੱਚ ਜੰਮ ਕੇ ਝੜਪਾਂ ਹੋਈਆਂ ਸਨ।

ਪਾਕਿਸਤਾਨ 'ਚ ਇਮਰਾਨ ਖਾਨ ਦੇ ਘਰ 'ਚ ਤਲਾਸ਼ੀ ਮੁਹਿੰਮ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ  ਦੇ ਸਮਰਥਕਾਂ ਨੂੰ ਹਿਰਾਸਤ 'ਚ ਲਿਆ। ਪੁਲਿਸ ਦੇ 10,000 ਤੋਂ ਜਿਆਦਾ ਪੁਲਿਸਕਰਮੀਆਂ ਦੁਆਰਾ ਲਾਹੌਰ 'ਚ ਖਾਨ ਦੇ ਜਮਾਨ ਪਾਰਕ ਨਿਵਾਸ 'ਤੇ ਛਾਪੇ ਮਾਰਨ ਨਾਲ ਹਾਲਾਤ ਹੋਰ ਵੀ ਗੰਭੀਰ ਹੋ ਗਏ ਸਨ। 

ਪਾਕਿਸਤਾਨ ਤਹਿਰੀਕ - ਏ - ਇਨਸਾਫ ਪਾਰਟੀ ਦੇ ਘੱਟ ਤੋਂ ਘੱਟ 61 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਲੱਗਭਗ 10 ਪੀਟੀਆਈ ਕਰਮਚਾਰੀ ਅਤੇ ਤਿੰਨ ਪੁਲਿਸਕਰਮੀ ਜਖ਼ਮੀ ਹੋ ਗਏ।

ਇਹ ਵੀ ਪੜ੍ਹੋ: Amritpal Arrested!: ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਸਨਸਨੀਖੇਜ਼ ਬਿਆਨ; ਕੱਲ੍ਹ ਤੋਂ ਪੁਲਿਸ ਦੀ ਗ੍ਰਿਫ਼ਤ 'ਚ ਪੁੱਤਰ

Related Post