Yamunanagar Murder : ਬੱਚਿਆਂ ਦੇ ਪਤੰਗ ਦੀ ਡੋਰ ਨੂੰ ਲੈ ਕੇ ਝਗੜੇ ਚ ਵਿਅਕਤੀ ਦਾ ਕਤਲ, ਪਿੰਡੋਂ ਫ਼ਰਾਰ ਹੋਏ ਮੁਲਜ਼ਮ

Haryana News : ਉਪਰੰਤ, ਜਿਸ ਬੱਚੇ ਦੀ ਉਂਗਲੀ ਕੱਟੀ ਗਈ ਸੀ, ਉਸ ਦੇ ਪਰਿਵਾਰ ਨੇ ਦੂਜੇ ਬੱਚੇ ਦੇ ਪਿਤਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਖੂਨ ਨਾਲ ਲੱਥਪੱਥ ਰਾਜੇਸ਼ ਨੂੰ ਜਗਾਧਰੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਪਹੁੰਚਣ 'ਤੇ ਉਸਦੀ ਮੌਤ ਹੋ ਗਈ।

By  KRISHAN KUMAR SHARMA January 4th 2026 02:54 PM -- Updated: January 4th 2026 02:56 PM

Haryana News : ਯਮੁਨਾਨਗਰ (Yamunanagar News) ਦੇ ਭੰਭੋਲ ਪਿੰਡ ਵਿੱਚ ਦੋ ਬੱਚਿਆਂ ਵਿਚਕਾਰ ਪਤੰਗ ਦੀ ਡੋਰ ਨੂੰ ਲੈ ਕੇ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਇੱਕ ਬੱਚੇ ਦੇ ਪਿਤਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਝਗੜਾ ਇਸ ਹੱਦ ਤੱਕ ਵਧ ਗਿਆ ਕਿ ਇੱਕ ਬੱਚੇ ਦੀ ਉਂਗਲ ਪਤੰਗ ਦੀ ਡੋਰ ਨੇ ਕੱਟ ਦਿੱਤੀ। ਕੱਟ ਤੋਂ ਸ਼ੁਰੂ ਹੋਇਆ ਇਹ ਝਗੜਾ ਇੱਕ ਵਿਅਕਤੀ ਦੇ ਕਤਲ (Murder) ਵਿੱਚ ਬਦਲ ਗਿਆ। ਕਤਲ ਤੋਂ ਬਾਅਦ ਮੁਲਜ਼ਮ ਪਰਿਵਾਰ ਆਪਣੇ ਘਰੋਂ ਭੱਜ ਗਿਆ। ਘਟਨਾ ਨਾਲ ਪਿੰਡ ਵਿੱਚ ਤਣਾਅਪੂਰਨ ਮਾਹੌਲ ਕਾਰਨ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੇ ਦੋ ਬੱਚਿਆਂ ਵਿੱਚ ਪਤੰਗ ਦੀ ਡੋਰ ਨੂੰ ਲੈ ਕੇ ਝਗੜਾ ਹੋਇਆ, ਜਿਸ ਦੇ ਨਤੀਜੇ ਵਜੋਂ ਇੱਕ ਬੱਚੇ ਦੀ ਉਂਗਲੀ ਕੱਟ ਗਈ। ਉਪਰੰਤ ਜਦੋਂ ਬੱਚਾ ਘਰ ਪਹੁੰਚਿਆ ਤਾਂ ਉਸ ਨੇ ਆਪਣੇ ਪਰਿਵਾਰ ਨੂੰ ਕੱਟ ਹੋਰ ਕਿਸੇ ਕਾਰਨ ਨਾਲ ਵੱਜਣ ਬਾਰੇ ਦਸਿਆ। ਬੱਚਿਆਂ ਦੀਆਂ ਉਂਗਲਾਂ 'ਤੇ ਕੱਟ ਦੇਖ ਕੇ ਬੱਚੇ ਦੀ ਮਾਂ ਨੇ ਝਗੜਾ ਸ਼ੁਰੂ ਕੀਤਾ, ਪਰ ਝਗੜਾ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਵਧ ਗਿਆ। ਫਿਰ ਦੇਰ ਸ਼ਾਮ ਜਦੋਂ ਦੂਜੇ ਬੱਚੇ ਦਾ ਪਿਤਾ ਕੰਮ ਤੋਂ ਘਰ ਵਾਪਸ ਆਇਆ, ਤਾਂ ਮਾਮਲਾ ਉਸਦੇ ਕੰਨਾਂ ਤੱਕ ਪਹੁੰਚਿਆ ਅਤੇ ਮਾਮਲਾ ਫਿਰ ਵਧ ਗਿਆ।

ਉਪਰੰਤ, ਜਿਸ ਬੱਚੇ ਦੀ ਉਂਗਲੀ ਕੱਟੀ ਗਈ ਸੀ, ਉਸ ਦੇ ਪਰਿਵਾਰ ਨੇ ਦੂਜੇ ਬੱਚੇ ਦੇ ਪਿਤਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਖੂਨ ਨਾਲ ਲੱਥਪੱਥ ਰਾਜੇਸ਼ ਨੂੰ ਜਗਾਧਰੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਪਹੁੰਚਣ 'ਤੇ ਉਸਦੀ ਮੌਤ ਹੋ ਗਈ।

ਮੌਤ ਪਿੱਛੋਂ ਮੁਲਜ਼ਮ ਪਰਿਵਾਰ ਹੋਇਆ ਫ਼ਰਾਰ

ਰਾਜੇਸ਼ ਦੀ ਮੌਤ ਦੀ ਖ਼ਬਰ ਪੂਰੇ ਪਿੰਡ ਵਿੱਚ ਫੈਲ ਗਈ, ਜਿਸ ਨਾਲ ਤਣਾਅਪੂਰਨ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਮੁਲਜ਼ਮ ਪਰਿਵਾਰ ਘਰੋਂ ਭੱਜ ਗਿਆ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਛਪਰ ਥਾਣਾ ਦੇ ਐਸਐਚਓ, ਵੇਦਪਾਲ ਸਿੰਘ ਨੇ ਕਿਹਾ ਕਿ ਫਿਲਹਾਲ ਪਿੰਡ ਵਿੱਚ ਤਣਾਅ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲੈਣਗੇ। ਫਿਲਹਾਲ, ਪੁਲਿਸ ਨੇ ਇੱਕ ਔਰਤ, ਦੋ ਬੱਚਿਆਂ ਅਤੇ ਇੱਕ ਬੱਚੇ ਦੇ ਪਿਤਾ ਸਮੇਤ ਪੂਰੇ ਦੋਸ਼ੀ ਪਰਿਵਾਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

Related Post