Nawanshahr ਚ ਇੱਕ ਬਦਮਾਸ਼ ਤੇ ਪੁਲਿਸ ਵਿਚਾਲੇ ਮੁੱਠਭੇੜ , ਜਵਾਬੀ ਕਾਰਵਾਈ ਚ ਬਦਮਾਸ਼ ਦੀ ਲੱਤ ਚ ਲੱਗੀ ਗੋਲੀ
Nawanshahr Encounter News : ਨਵਾਂਸ਼ਹਿਰ 'ਚ ਇੱਕ ਬਦਮਾਸ਼ ਤੇ ਪੁਲਿਸ ਵਿਚਾਲੇ ਮੁੱਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਦੀ ਜਵਾਬੀ ਕਾਰਵਾਈ 'ਚ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗੀ ਹੈ I ਜਿਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ
Nawanshahr Encounter News : ਨਵਾਂਸ਼ਹਿਰ 'ਚ ਇੱਕ ਬਦਮਾਸ਼ ਤੇ ਪੁਲਿਸ ਵਿਚਾਲੇ ਮੁੱਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਦੀ ਜਵਾਬੀ ਕਾਰਵਾਈ 'ਚ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗੀ ਹੈ I ਜਿਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ I
ਦਰਅਸਲ 'ਚ ਮਿਤੀ 28-12-2025 ਨੂੰ ਨਵਾਂਸ਼ਹਿਰ ਦੇ ਵਰਮਾ ਕੁਲੈਕਸ਼ਨ ਗਾਰਮੈਂਟਜ਼ ਦੇ ਮਾਲਕ 'ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਫਾਇਰਿੰਗ ਕੀਤੀ ਗਈ ਸੀ ਪਰ ਫਾਇਰਿੰਗ ਮਿਸਿੰਗ ਹੋਣ ਕਰਕੇ ਦੁਕਾਨ ਬਾਹਰ ਡਿੱਗ ਗਏ ਸਨ। ਪੁਲਿਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਵੱਖ- ਵੱਖ ਟੀਮਾਂ ਬਣਾ ਕੇ ਮੌਕੇ 'ਤੇ ਸੀਸੀਟੀਵੀ ਕੈਮਰਿਆ ਦੀ ਜਾਂਚ ਕਰਦਿਆਂ ਦੋ ਨੌਜਵਾਨਾਂ ਦੀ ਪਛਾਣ ਕੀਤੀ ਗਈI
ਅੱਜ ਗੁਪਤ ਸੂਚਨਾ ਦੇ ਆਧਾਰ 'ਤੇ ਨੇੜੇ ਡਰੀਮ ਲੈਂਡ ਰਿਜ਼ਰਟ ਨਹਿਰ ਲਾਗੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਲਈ ਜਦੋਂ ਪੁਲਿਸ ਟੀਮ ਮੌਕੇ 'ਤੇ ਗਈ ਤਾਂ ਨੌਜਵਾਨ ਵੱਲੋਂ ਪੁਲਿਸ ਪਾਰਟੀ 'ਤੇ ਫਾਇਰ ਕੀਤਾ ਗਿਆ। ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਵੀ ਨੌਜਵਾਨ 'ਤੇ ਫਾਇਰ ਕੀਤਾ ਗਿਆ। ਬਦਮਾਸ਼ ਦੇ ਲੱਤ 'ਚ ਗੋਲੀ ਵੱਜਣ ਨਾਲ ਜ਼ਖਮੀ ਹੋ ਗਿਆ ,ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਹੈ I