New Zealand ਦੇ ਦੱਖਣੀ ਆਕਲੈਂਡ ਚ ਸਿੱਖ ਜਥੇਬੰਦੀਆਂ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਸਥਾਨਿਕ ਨੌਜਵਾਨਾਂ ਨੇ ਰੋਕਿਆ
New Zealand Nagar Kirtan : ਨਿਊਜ਼ੀਲੈਂਡ 'ਚ ਨਗਰ ਕੀਰਤਨ ਦੌਰਾਨ ਨੌਜਵਾਨਾਂ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਤੋਂ ਸਜਿਆ ਨਗਰ ਕੀਰਤਨ ਜਦੋਂ ਵਾਪਿਸ ਗੁਰਦੁਆਰਾ ਸਾਹਿਬ ਪਰਤ ਰਿਹਾ ਸੀ ਤਾਂ ਆਖਰੀ ਪੜ੍ਹਾਅ ’ਤੇ ਜਾ ਕੇ ਇਕ ਸਾਈਡ ਵਾਲੇ ਪਾਸੇ ਤੋਂ 70-80 ਸਥਾਨਿਕ ਨੌਜਵਾਨਾਂ ਨੇ ਆ ਕੇ ਹੰਗਾਮਾ ਕੀਤਾ।
New Zealand Nagar Kirtan : ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਦੇ ਇੱਕ ਉਪਨਗਰ ਮੈਨੂਰੇਵਾ 'ਚ ਨਗਰ ਕੀਰਤਨ ਦੌਰਾਨ ਸਥਾਨਿਕ ਨੌਜਵਾਨਾਂ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਤੋਂ ਸਜਿਆ ਨਗਰ ਕੀਰਤਨ ਜਦੋਂ ਵਾਪਿਸ ਗੁਰਦੁਆਰਾ ਸਾਹਿਬ ਪਰਤ ਰਿਹਾ ਸੀ ਤਾਂ ਆਖਰੀ ਪੜ੍ਹਾਅ ’ਤੇ ਜਾ ਕੇ ਇਕ ਸਾਈਡ ਵਾਲੇ ਪਾਸੇ ਤੋਂ 70-80 ਸਥਾਨਿਕ ਨੌਜਵਾਨਾਂ ਨੇ ਆ ਕੇ ਹੰਗਾਮਾ ਕੀਤਾ।
ਨਗਰ ਕੀਰਤਨ ਰੋਕ ਕੇ ਸਾਹਮਣੇ ਹੌਕਾ ਡਾਂਸ ਕੀਤਾ ਅਤੇ ਕਿਹਾ "ਨਿਊਜੀਲੈਂਡ ਸਾਡੀ ਧਰਤੀ ਇਹ ਤੁਹਾਡਾ ਇੰਡੀਆ ਨਹੀਂ। ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਰੋਕਣ ਵਾਲੇ ਪੈਂਟੇਕੋਸਟਲ ਸੰਗਠਨ ਡੈਸਟੀਨੀ ਚਰਚ ਦੇ ਮੁਖੀ ਹਨ। ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ 'ਚ ਸ਼ਨੀਵਾਰ ਕਰੀਬ 2.30 ਵਜੇ ਦੀ ਘਟਨਾ ਹੈ। ਇਸ ਘਟਨਾ ਨੂੰ ਲੈ ਕੇ ਸਿੱਖ ਜਥੇਬੰਦੀਆਂ 'ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਇਸ ਤੋਂ ਬਾਅਦ ਉਨ੍ਹਾਂ ਨੇ ਰਸਤਾ ਵੀ ਰੋਕੀ ਰੱਖਿਆ। ਸਿੱਖ ਸੰਗਤਾਂ ਨੇ ਇਸ ਮਾਹੌਲ ਵਿਚ ਸ਼ਾਂਤੀ ਬਣਾਈ ਰੱਖੀ। ਇਸ ਮੌਕੇ ਸਿੱਖ ਜਥੇਬੰਦੀਆਂ ਦੇ ਕਈ ਆਗੂ ਉਥੇ ਹਾਜ਼ਿਰ ਸਨ ਅਤੇ ਨਗਰ ਕੀਰਤਨ ਲਈ ਸਿੱਖ ਜਥੇਬੰਦੀਆਂ ਨੇ ਇਜਾਜ਼ਤ ਲਈ ਸੀ। ਇਸ ਘਟਨਾ ਮੌਕੇ 'ਤੇ ਪੁਲਿਸ ਵੀ ਮੌਜੂਦ ਸੀ। ਬਾਅਦ ਵਿਚ ਹੋਰ ਪੁਲਿਸ ਵੀ ਆਈ ਅਤੇ ਉਨ੍ਹਾਂ ਨੌਜਵਾਨਾਂ ਦੇ ਸਾਈਡ ਉਤੇ ਹੋਣ ਉਤੇ ਨਗਰ ਕੀਰਤਨ ਸਮਾਪਤੀ ਵੱਲ ਵਧਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਨਿਊਜ਼ੀਲੈਂਡ 'ਚ ਨਗਰ ਕੀਰਤਨ ਨੂੰ ਰੋਕੇ ਜਾਣ ਦੀ ਕੀਤੀ ਨਿੰਦਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਊਜ਼ੀਲੈਂਡ ਵਿਖੇ ਉਥੋਂ ਦੇ ਕੁਝ ਲੋਕਾਂ ਵੱਲੋਂ ਸਿੱਖਾਂ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਰੋਕ ਕੇ ਜਾਣ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਸਿੱਖ ਲੰਬੇ ਸਮੇਂ ਤੋਂ ਉਹਨਾਂ ਮੁਲਕਾਂ ਵਿੱਚ ਰਹਿ ਰਹੇ ਹਨ। ਇਸ ਦੇ ਨਾਲ ਹੀ ਉਹ ਉਹਨਾਂ ਮੁਲਕਾਂ ਦਾ ਬਣਦਾ ਟੈਕਸ ਦਿੰਦੇ ਹਨ ਤੇ ਪੂਰੇ ਕਾਨੂੰਨੀ ਤਰੀਕੇ ਦੇ ਨਾਲ ਉਥੇ ਰਹਿ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹਨ, ਜਿਹੜੇ ਧਰਮ ਜਾਂ ਨਸਲ ਦੇ ਆਧਾਰ 'ਤੇ ਵਿਤਕਰਾ ਕਰਕੇ ਸਮਾਜ ਵਿੱਚ ਹਿੰਸਾ ਫੈਲਾਉਣਾ ਚਾਹੁੰਦੇ ਹਨ।