UP News : ਦਿਓਰ ਦੇ ਵਿਆਹ ਤੋਂ ਨਾਰਾਜ਼ ਭਾਬੀ ਨੇ ਆਪਣੀ ਜੀਵਨ ਲੀਲ੍ਹਾ ਕੀਤਾ ਸਮਾਪਤ
Uttar Pradesh News : ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਅਹਿਬਰਨਪੁਰਾ ਪਿੰਡ ਵਿੱਚ ਐਤਵਾਰ ਨੂੰ ਇੱਕ ਮਹਿਲਾ ਪੁਸ਼ਪਾ ਦੇਵੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪੁਸ਼ਪਾ ਦੇਵੀ ਦੇ ਦਿਓਰ ਦੇ ਵਿਆਹ ਦੀ ਦੋ ਦਿਨ ਬਾਅਦ ਬਰਾਤ ਜਾਣੀ ਸੀ। ਉਸ ਦੇ ਇਸ ਕਦਮ ਨਾਲ ਘਰ 'ਚ ਖੁਸ਼ੀ ਦੀ ਜਗ੍ਹਾ ਮਾਤਮ ਦਾ ਮਾਹੌਲ ਬਣ ਗਿਆ। ਮ੍ਰਿਤਕ ਔਰਤ ਦੇ ਪਤੀ ਸ਼ੇਰ ਸਿੰਘ ਨੇ ਕਿਹਾ ਕਿ ਉਹ ਮੇਰੇ ਭਰਾ ਦੇ ਵਿਆਹ ਤੋਂ ਨਾਰਾਜ਼ ਸੀ, ਜਿਸ ਦੀ ਬਰਾਤ 10 ਫਰਵਰੀ ਨੂੰ ਜਾਣੀ ਸੀ।
ਸ਼ੇਰ ਸਿੰਘ ਨੇ ਕਿਹਾ ਕਿ "ਮੇਰੀ ਪਤਨੀ ਦੇ ਮੇਰੇ ਛੋਟੇ ਭਰਾ ਨਾਲ ਸਬੰਧ ਬਣ ਗਏ ਸਨ ਅਤੇ ਲਗਾਤਾਰ ਨਜ਼ਦੀਕੀਆਂ ਬਣੀਆਂ ਹੋਈਆਂ ਸੀ। ਇਹੀ ਕਾਰਨ ਸੀ ਕਿ ਅਸੀਂ ਉਸਨੂੰ ਬਾਹਰ ਵੀ ਭੇਜ ਦਿੱਤਾ ਸੀ। ਮੇਰੀ ਪਤਨੀ ਇੱਕ ਵੱਖਰੇ ਘਰ ਵਿੱਚ ਰਹਿੰਦੀ ਸੀ। ਮੇਰੇ ਦੋ ਬੱਚੇ ਹਨ: ਇੱਕ 10 ਸਾਲ ਦਾ ਸੀ ਅਤੇ ਦੂਜਾ 7 ਸਾਲ ਦਾ। ਇਸ ਦੇ ਬਾਵਜੂਦ ਉਹ ਉਸਨੂੰ ਮਿਲਦੀ ਰਹੀ ਸੀ।
ਉਸਨੇ ਕਿਹਾ, "ਮੇਰਾ ਛੋਟਾ ਭਰਾ ਵਿਆਹ ਤੈਅ ਹੋਣ ਕਰਕੇ ਪਿੰਡ ਆਇਆ ਸੀ ਤੇ ਮੇਰੀ ਪਤਨੀ ਉਸਨੂੰ ਮਿਲਣ ਗਈ। ਜਿਸ ਤੋਂ ਬਾਅਦ ਦੋਵਾਂ ਵਿਚਕਾਰ ਝਗੜਾ ਹੋ ਗਿਆ। ਉਨ੍ਹਾਂ ਵਿਚਕਾਰ ਬਹਿਸ ਹੋ ਗਈ। ਘਰ ਆਉਣ ਤੋਂ ਬਾਅਦ ਮੇਰੀ ਪਤਨੀ ਨੇ ਫਾਹਾ ਲੈ ਲਿਆ। ਜਦੋਂ ਮੇਰੇ ਬੱਚਿਆਂ ਨੇ ਉਸਨੂੰ ਲਟਕਦਾ ਦੇਖਿਆ ਤਾਂ ਉਹ ਰੋਣ ਲੱਗ ਪਏ। ਜਿਸ ਤੋਂ ਬਾਅਦ ਅਸੀਂ ਅਤੇ ਹੋਰ ਪਰਿਵਾਰਕ ਮੈਂਬਰ ਵੀ ਉੱਥੇ ਪਹੁੰਚ ਗਏ।
ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜੋ ਫਿਰ ਮੌਕੇ 'ਤੇ ਪਹੁੰਚੀ। ਪੁਲਿਸ ਨੇ ਦੱਸਿਆ ਕਿ ਪੁਸ਼ਪਾ ਦੇਵੀ ਨਾਮ ਦੀ ਇੱਕ ਔਰਤ ਨੇ ਘਰ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਉਹ ਆਪਣੇ ਦਿਓਰ ਦੇ ਵਿਆਹ ਤੋਂ ਪਰੇਸ਼ਾਨ ਸੀ। ਔਰਤ ਦਾ ਵਿਆਹ 2011 ਵਿੱਚ ਸ਼ੇਰ ਸਿੰਘ ਨਾਲ ਹੋਇਆ ਸੀ। ਫਿਲਹਾਲ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹੋਰ ਜਾਂਚ ਜਾਰੀ ਹੈ।
- PTC NEWS