Mon, Feb 9, 2026
Whatsapp

Tarn Taran ਦੇ ਲਾਅ ਕਾਲਜ 'ਚ ਵਿਦਿਆਰਥੀ ਨੇ ਵਿਦਿਆਰਥਣ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਮਗਰੋਂ ਹਮਲਾਵਰ ਨੇ ਕੀਤੀ ਖ਼ੁਦਕੁਸ਼ੀ

Tarn Taran Murder News : ਤਰਨ ਤਾਰਨ ਦੇ ਪਿੰਡ ਉਸਮਾ ਸਥਿਤ ਇੱਕ ਨਾਮੀ ਲਾਅ ਕਾਲਜ (Law College) ਵਿੱਚ ਅੱਜ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਕਾਲਜ ਕੈਂਪਸ ਦੇ ਅੰਦਰ ਹੀ ਇੱਕ ਵਿਦਿਆਰਥੀ ਨੇ ਇੱਕ ਵਿਦਿਆਰਥਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਹਮਲਾਵਰ ਨੌਜਵਾਨ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਛਾਣ ਸੰਦੀਪ ਕੌਰ (20) ਵਾਸੀ ਨੌਸ਼ਹਿਰਾ ਪੰਨੂਆਂ ਵਜੋਂ ਹੋਈ ਹੈ, ਜਦੋਂ ਕਿ ਲੜਕੇ ਦੀ ਪਛਾਣ ਪ੍ਰਿੰਸਰਾਜ ਸਿੰਘ ਵਾਸੀ ਮੱਲੀਆਂ ਵਜੋਂ ਹੋਈ ਹੈ

Reported by:  PTC News Desk  Edited by:  Shanker Badra -- February 09th 2026 12:26 PM -- Updated: February 09th 2026 12:33 PM
Tarn Taran ਦੇ ਲਾਅ ਕਾਲਜ 'ਚ ਵਿਦਿਆਰਥੀ ਨੇ ਵਿਦਿਆਰਥਣ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਮਗਰੋਂ ਹਮਲਾਵਰ ਨੇ ਕੀਤੀ ਖ਼ੁਦਕੁਸ਼ੀ

Tarn Taran ਦੇ ਲਾਅ ਕਾਲਜ 'ਚ ਵਿਦਿਆਰਥੀ ਨੇ ਵਿਦਿਆਰਥਣ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਮਗਰੋਂ ਹਮਲਾਵਰ ਨੇ ਕੀਤੀ ਖ਼ੁਦਕੁਸ਼ੀ

Tarn Taran Murder News : ਤਰਨ ਤਾਰਨ ਦੇ ਪਿੰਡ ਉਸਮਾ ਸਥਿਤ ਇੱਕ ਨਾਮੀ ਲਾਅ ਕਾਲਜ (Law College) ਵਿੱਚ ਅੱਜ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਕਾਲਜ ਕੈਂਪਸ ਦੇ ਅੰਦਰ ਹੀ ਇੱਕ ਵਿਦਿਆਰਥੀ ਨੇ ਇੱਕ ਵਿਦਿਆਰਥਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਹਮਲਾਵਰ ਨੌਜਵਾਨ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਛਾਣ ਸੰਦੀਪ ਕੌਰ (20) ਵਾਸੀ ਨੌਸ਼ਹਿਰਾ ਪੰਨੂਆਂ ਵਜੋਂ ਹੋਈ ਹੈ, ਜਦੋਂ ਕਿ ਲੜਕੇ ਦੀ ਪਛਾਣ ਪ੍ਰਿੰਸਰਾਜ ਸਿੰਘ ਵਾਸੀ ਮੱਲੀਆਂ ਵਜੋਂ ਹੋਈ ਹੈ। 

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਕਾਲਜ ਦੇ ਅੰਦਰ ਵਾਪਰੀ ਜਿੱਥੇ ਨੌਜਵਾਨ ਨੇ ਅਚਾਨਕ ਲੜਕੀ 'ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਆਂ ਲੱਗਣ ਕਾਰਨ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਲਜ ਵਿੱਚ ਮੌਜੂਦ ਵਿਦਿਆਰਥੀਆਂ ਅਤੇ ਸਟਾਫ਼ ਵਿੱਚ ਇਸ ਹਮਲੇ ਤੋਂ ਬਾਅਦ ਭਗਦੜ ਮਚ ਗਈ। ਲੜਕੀ ਨੂੰ ਮਾਰਨ ਤੋਂ ਬਾਅਦ ਹਮਲਾਵਰ ਨੇ ਖ਼ੁਦਕੁਸ਼ੀ ਵੀ ਕਰ ਲਈ।


ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਭਾਰੀ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੌਕੇ ਤੋਂ ਗੋਲੀਆਂ ਦੇ ਖੋਲ ਅਤੇ ਹਥਿਆਰ ਬਰਾਮਦ ਕਰ ਲਏ ਗਏ ਹਨ ਅਤੇ ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲਿਸ ਨੇ ਪੂਰੇ ਕਾਲਜ ਨੂੰ ਸੀਲ ਕਰ ਦਿੱਤਾ ਹੈ। 

ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਮਾਪਿਆਂ ਨੇ ਕਿਹਾ ਕਿ ਬੱਚਿਆਂ ਦੀ ਕੋਈ ਸੁਰੱਖਿਆ ਨਹੀਂ ਹੈ। ਕਿਸੇ ਨੇ ਵੀ ਚੈੱਕ ਨਹੀਂ ਕੀਤਾ ਕਿ ਵਿਦਿਆਰਥੀ ਪਿਸਤੌਲ ਲੈ ਕੇ ਅੰਦਰ ਆ ਰਿਹਾ ਹੈ। ਫਿਰ ਮਾਂ ਨੂੰ ਘਰ ਫ਼ੋਨ ਕਰਕੇ ਦੱਸਿਆ ਗਿਆ ਕਿ ਉਸਦੀ ਧੀ ਦਾ ਇੱਕ ਛੋਟਾ ਜਿਹਾ ਝਗੜਾ ਹੋ ਗਿਆ। ਲੜਾਈ ਵਿੱਚ ਉਸਦਾ ਸਿਰ ਫਟ ਗਿਆ। ਜਦੋਂ ਪੰਚਾਇਤ ਆ ਕੇ ਚੈੱਕ ਕਰਦੀ ਹੈ ਤਾਂ ਲੜਕੀ ਨੂੰ ਗੋਲੀ ਲੱਗੀ ਹੋਈ ਸੀ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਕਾਲਜ ਪ੍ਰਬੰਧਨ ਵਿਰੁੱਧ ਕਾਰਵਾਈ ਕੀਤੀ ਜਾਵੇ। ਮ੍ਰਿਤਕ ਵਿਦਿਆਰਥਣ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਉਸ ਦੀਆਂ ਛੇ ਭੈਣਾਂ ਅਤੇ ਇੱਕ ਛੋਟਾ ਭਰਾ ਹੈ।

ਲੜਕੀ ਦੀ ਮਾਂ ਹਰਜਿੰਦਰ ਕੌਰ ਨੇ ਕਿਹਾ, "ਸਾਨੂੰ ਕਿਸੇ ਗੱਲ ਦਾ ਪਤਾ ਨਹੀਂ। ਉਹ ਅੱਜ ਘਰੋਂ ਤਿਆਰ ਹੋ ਕੇ ਆਈ ਸੀ। ਸਾਨੂੰ ਨਹੀਂ ਪਤਾ ਸੀ ਕਿ ਉਸਦੀ ਧੀ ਸੰਦੀਪ ਕੌਰ ਕਿਸੇ ਨਾਲ ਕਿਸੇ ਝਗੜੇ ਵਿੱਚ ਸ਼ਾਮਲ ਸੀ ਜਾਂ ਨਹੀਂ। ਅਧਿਆਪਕ ਨੇ ਫ਼ੋਨ ਕਰਕੇ ਕਿਹਾ, 'ਤੁਹਾਡੀ ਧੀ ਗੰਭੀਰ ਜ਼ਖਮੀ ਹੈ, ਕਿਰਪਾ ਕਰਕੇ ਜਲਦੀ ਆਓ।' ਜਦੋਂ ਮੈਂ ਸਕੂਲ ਆਈ ਤਾਂ ਮੈਂ ਦੇਖਿਆ ਕਿ ਮੇਰੀ ਧੀ ਮਰ ਚੁੱਕੀ ਸੀ। ਸਾਨੂੰ ਪਤਾ ਲੱਗਾ ਕਿ ਤਰਨਤਾਰਨ ਦੇ ਇੱਕ ਮੁੰਡੇ ਨੇ ਗੋਲੀ ਚਲਾਈ ਸੀ। ਅੰਦਰ ਇੱਕ ਪਿਸਤੌਲ ਵੀ ਮਿਲਿਆ ਸੀ।"

- PTC NEWS

Top News view more...

Latest News view more...

PTC NETWORK
PTC NETWORK