Sangrur : ਯੂਕੇ ਤੋਂ ਮੰਦਭਾਗੀ ਖ਼ਬਰ, ਪਿੰਡ ਦਿਆਲਗੜ੍ਹ ਜੇਜੀਆ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Punjabi Youth died in UK : UK ਤੋਂ ਪੰਜਾਬ ਲਈ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸੰਗਰੂਰ (Sangrur) ਦੇ ਦਿੜ੍ਹਬਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ (Heart Attack) ਪੈਣ ਕਾਰਨ ਮੌਤ ਹੋਣ ਦਾ ਪਤਾ ਲੱਗਿਆ ਹੈ। ਨੌਜਵਾਨ ਬਰਮਿੰਘਮ 'ਚ ਰਹਿ ਰਿਹਾ ਸੀ, ਜਿਸ ਦੀ ਪਛਾਣ ਸਿਮਰਨਜੀਤ ਸਿੰਘ ਵਜੋਂ ਹੋਈ ਹੈ। ਉਹ ਇੱਕ ਮਹੀਨਾ ਪਹਿਲਾਂ ਹੀ ਪੰਜਾਬ ਤੋਂ ਛੁੱਟੀ ਕੱਟ ਕੇ ਇੰਗਲੈਂਡ ਗਿਆ ਸੀ।
ਜਾਣਕਾਰੀ ਅਨੁਸਾਰ, ਸਿਮਰਨਜੀਤ ਸਿੰਘ, ਮਾਪਿਆਂ ਦਾ ਇਕਲੌਤਾ ਪੁੱਤਰ ਸਿੰਘ , ਜੋ ਕਿ ਦਿੜ੍ਹਬਾ ਦੇ ਪਿੰਡ ਦਿਆਲਗੜ੍ਹ ਜੇਜੀਆ ਦਾ ਰਹਿਣ ਵਾਲਾ ਸੀ। ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਨਾਲ ਹੀ ਦਿੜ੍ਹਬਾ ਇਲਾਕੇ ਅੰਦਰ ਸੋਗ ਦੀ ਲਹਿਰ ਹੈ।
ਮਹੀਨਾ ਪਹਿਲਾਂ ਹੀ ਪੰਜਾਬ ਤੋਂ ਛੁੱਟੀ ਕੱਟ ਕੇ ਗਿਆ ਸੀ ਇੰਗਲੈਂਡ
ਪਿੰਡ ਦੇ ਰਹਿਣ ਵਾਲੇ ਸਤਬੀਰ ਸਿੰਘ ਜੇਜੀ ਨੇ ਜਾਣਕਾਰੀ ਦਿੱਤੀ ਕਿ ਸਿਮਰਨਜੀਤ ਸਿੰਘ ਦੇ ਦਿਹਾਂਤ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਉਸ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਲਈ ਸਰਕਾਰ ਅੱਗੇ ਗੁਹਾਰ ਲਗਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਜੇਜੀ ਪਿਛਲੇ 10 ਸਾਲ ਪਹਿਲਾਂ ਦਿੜ੍ਹਬਾ ਤੋਂ ਯੂਕੇ ਦੇ ਬਰਮਿੰਘਮ ਵਿੱਚ ਰਹਿ ਰਿਹਾ ਸੀ। ਉਹ ਹੁਣ ਪਿਛਲੀ 12 ਜਨਵਰੀ ਨੂੰ ਛੁੱਟੀ ਕੱਟ ਕੇ ਵਾਪਸ ਯੂਕੇ ਪਰਤਿਆ ਸੀ।
ਮਾਪਿਆਂ ਨੂੰ ਅਗਲੀ ਵਾਰ ਭਾਰਤ ਆਉਣ 'ਤੇ ਵਿਆਹ ਕਰਵਾਉਣ ਦੀ ਕਹੀ ਸੀ ਗੱਲ
ਪਰਿਵਾਰਿਕ ਮੈਂਬਰਾਂ ਨੂੰ ਨਹੀਂ ਪਤਾ ਸੀ ਕਿ ਨੌਜਵਾਨ ਪੁੱਤ ਨਾਲ ਉਨ੍ਹਾਂ ਦੀ ਇਹ ਆਖਰੀ ਮੁਲਾਕਾਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਨਾਲ ਉਸ ਦੇ ਵਿਆਹ ਬਾਰੇ ਵੀ ਇਸ ਵਾਰ ਗੱਲਬਾਤ ਹੋਈ ਸੀ ਅਤੇ ਉਸ ਨੇ ਕਿਹਾ ਸੀ ਕਿ ਜਦੋਂ ਉਹ ਦੁਬਾਰਾ ਭਾਰਤ ਆਵੇਗਾ ਤਾਂ ਉਸ ਸਮੇਂ ਵਿਆਹ ਕਰ ਦੇਣਾ ਪ੍ਰੰਤੂ ਪਰਿਵਾਰਕ ਮੈਂਬਰਾਂ ਨੂੰ ਨਹੀਂ ਪਤਾ ਸੀ ਕਿ ਹੁਣ ਉਸ ਦੀ ਮ੍ਰਿਤਕ ਦੇਹ ਹੀ ਪਿੰਡ ਪਹੁੰਚੇਗੀ।
ਪਰਿਵਾਰਕ ਮੈਂਬਰਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਪੁੱਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਗੁਹਾਰ ਲਗਾਈ ਹੈ।
- PTC NEWS