ਪਾਕਿ ਤਸਕਰਾਂ ਨੇ ਡਰੋਨ ਨਾਲ ਸੁੱਟੀ ਢਾਈ ਕਿੱਲੋ ਹੈਰੋਇਨ , BSF ਦੇ ਜਵਾਨਾਂ ਕੀਤੀ ਬਰਾਮਦ

Punjab News: ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੁਸੈਨੀਵਾਲਾ ਸਰਹੱਦ ਨਾਲ ਲੱਗਦੇ ਪਿੰਡ ਗੱਟੀ ਰਾਜੋਕੇ ਦੇ ਖੇਤਾਂ ਵਿੱਚੋਂ ਹੈਰੋਇਨ ਦਾ ਇੱਕ ਪੈਕਟ ਮਿਲਿਆ ਹੈ।

By  Amritpal Singh September 17th 2023 02:44 PM
ਪਾਕਿ ਤਸਕਰਾਂ ਨੇ ਡਰੋਨ ਨਾਲ ਸੁੱਟੀ ਢਾਈ ਕਿੱਲੋ ਹੈਰੋਇਨ , BSF ਦੇ ਜਵਾਨਾਂ ਕੀਤੀ ਬਰਾਮਦ

Punjab News: ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੁਸੈਨੀਵਾਲਾ ਸਰਹੱਦ ਨਾਲ ਲੱਗਦੇ ਪਿੰਡ ਗੱਟੀ ਰਾਜੋਕੇ ਦੇ ਖੇਤਾਂ ਵਿੱਚੋਂ ਹੈਰੋਇਨ ਦਾ ਇੱਕ ਪੈਕਟ ਮਿਲਿਆ ਹੈ। ਹੈਰੋਇਨ ਦਾ ਇਹ ਪੈਕੇਟ ਪਾਕਿਸਤਾਨੀ ਡਰੋਨ ਰਾਹੀਂ ਸੁੱਟਿਆ ਗਿਆ ਸੀ। ਦੂਜੇ ਪਾਸੇ ਪਾਕਿਸਤਾਨੀ ਡਰੋਨ ਦੀ ਹਰਕਤ ਨੂੰ ਦੇਖਦਿਆਂ ਸੀਮਾ ਸੁਰੱਖਿਆ ਬਲ (ਬੀਐਸਐਫ) ਦੀ ਬਟਾਲੀਅਨ-136 ਨੇ ਗੋਲੀਬਾਰੀ ਕੀਤੀ। ਡਰੋਨ ਸੁਰੱਖਿਅਤ ਪਾਕਿਸਤਾਨ ਵਾਪਸ ਪਰਤਣ ਵਿੱਚ ਕਾਮਯਾਬ ਹੋ ਗਿਆ। 


ਇਸ ਤੋਂ ਬਾਅਦ ਬੀਐਸਐਫ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਸਾਂਝਾ ਸਰਚ ਅਭਿਆਨ ਚਲਾਇਆ। ਐਤਵਾਰ ਸਵੇਰੇ ਸਰਚ ਆਪਰੇਸ਼ਨ ਦੌਰਾਨ ਸੁਰੱਖਿਆ ਏਜੰਸੀਆਂ ਨੂੰ ਹੈਰੋਇਨ ਦਾ ਵੱਡਾ ਪੈਕੇਟ ਮਿਲਿਆ, ਖੋਲ੍ਹਣ 'ਤੇ ਉਸ 'ਚੋਂ ਢਾਈ ਕਿੱਲੋ ਹੈਰੋਇਨ ਬਰਾਮਦ ਹੋਈ। ਡਰੋਨ ਸਵੇਰੇ 4:10 'ਤੇ ਭਾਰਤੀ ਸਰਹੱਦ 'ਚ ਦਾਖਲ ਹੋਇਆ ਸੀ ਅਤੇ ਹੈਰੋਇਨ ਦੇ ਪੈਕਟ ਸੁੱਟ ਕੇ ਵਾਪਸ ਆ ਰਿਹਾ ਸੀ। ਫਿਰ ਆਵਾਜ਼ ਸੁਣ ਕੇ ਬੀਐਸਐਫ ਦੇ ਜਵਾਨਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਪਰ ਉਹ ਵਾਪਸ ਜਾਣ ਵਿਚ ਕਾਮਯਾਬ ਹੋ ਗਿਆ।

Related Post