PM Modi Israel Visit Updates : ਇਜ਼ਰਾਈਲ ’ਚ PM ਮੋਦੀ ਦਾ ਸ਼ਾਨਦਾਰ ਸਵਾਗਤ; ਨੇਤਨਯਾਹੂ ਦੀ ਪਤਨੀ ਤੇ PM ਦੇ ਪਹਿਰਾਵੇ ਦਾ ਖ਼ਾਸ ਕੁਨੈਕਸ਼ਨ, ਦੇਖੋ ਵੀਡੀਓ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜ਼ਰਾਈਲ ਦੇ ਦੋ ਦਿਨਾਂ ਦੌਰੇ 'ਤੇ ਹਨ, ਜਿੱਥੇ ਉਹ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਵਿਗਿਆਨ, ਤਕਨਾਲੋਜੀ, ਖੇਤੀਬਾੜੀ ਅਤੇ ਨਵੀਨਤਾ 'ਤੇ ਚਰਚਾ ਕਰਨਗੇ। ਆਪਣੀ ਫੇਰੀ ਦੌਰਾਨ, ਉਨ੍ਹਾਂ ਨੂੰ ਇਜ਼ਰਾਈਲੀ ਸੰਸਦ, ਨੇਸੈੱਟ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣਨ ਦਾ ਮਾਣ ਵੀ ਪ੍ਰਾਪਤ ਹੋਵੇਗਾ।

By  Aarti February 25th 2026 07:19 PM

PM Modi Israel Visit Updates :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਤੋਂ ਇਜ਼ਰਾਈਲ ਦੇ ਦੋ ਦਿਨਾਂ ਦੌਰੇ 'ਤੇ ਹਨ। ਆਪਣੀ ਫੇਰੀ ਦੌਰਾਨ, ਉਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕਰਨਗੇ ਅਤੇ ਇਜ਼ਰਾਈਲੀ ਸੰਸਦ, ਨੇਸੈੱਟ ਨੂੰ ਸੰਬੋਧਨ ਕਰਨਗੇ। ਉਹ ਭਾਰਤੀ ਪ੍ਰਵਾਸੀਆਂ ਨਾਲ ਵੀ ਗੱਲਬਾਤ ਕਰਨਗੇ। 

ਮੀਟਿੰਗ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਆਪਣੇ "ਪਿਆਰੇ ਦੋਸਤ, ਪ੍ਰਧਾਨ ਮੰਤਰੀ ਨੇਤਨਯਾਹੂ" ਦੇ ਸੱਦੇ 'ਤੇ ਇਜ਼ਰਾਈਲ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵਿਗਿਆਨ ਅਤੇ ਤਕਨਾਲੋਜੀ, ਨਵੀਨਤਾ ਅਤੇ ਖੇਤੀਬਾੜੀ ਸਮੇਤ ਕਈ ਮੁੱਦਿਆਂ 'ਤੇ ਨੇਤਨਯਾਹੂ ਨਾਲ ਚਰਚਾ ਕਰਨ ਦੀ ਉਮੀਦ ਕਰਦੇ ਹਨ।

ਦੱਸ ਦਈਏ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਨੇ ਤੇਲ ਅਵੀਵ ਦੇ ਬੇਨ ਗੁਰੀਅਨ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਇਹ ਪ੍ਰਧਾਨ ਮੰਤਰੀ ਮੋਦੀ ਦਾ ਨੌਂ ਸਾਲਾਂ ਵਿੱਚ ਇਜ਼ਰਾਈਲ ਦਾ ਦੂਜਾ ਦੌਰਾ ਹੈ। ਜੁਲਾਈ 2017 ਵਿੱਚ ਦੇਸ਼ ਦੀ ਆਪਣੀ ਪਹਿਲੀ ਫੇਰੀ ਦੌਰਾਨ, ਭਾਰਤ-ਇਜ਼ਰਾਈਲ ਸਬੰਧਾਂ ਨੂੰ ਰਣਨੀਤਕ ਭਾਈਚਾਰੇ ਦੇ ਪੱਧਰ ਤੱਕ ਉੱਚਾ ਪਹੁੰਚਾਇਆ ਗਿਆ ਸੀ। 

ਦੱਸ ਦਈਏ ਕਿ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਦੌਰਾਨ ਇੱਕ ਦਿਲਚਸਪ ਅਤੇ ਯਾਦਗਾਰ ਪਲ ਦੇਖਣ ਨੂੰ ਮਿਲਿਆ। ਦਰਅਸਲ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਮੋਦੀ ਦੇ ਪਾਕੇਟ ਸਕਵਾਇਰ ਅਤੇ ਸਾਰਾ ਨੇਤਨਯਾਹੂ ਦੇ ਪਹਿਰਾਵੇ ਦੇ ਮੇਲ ਖਾਂਦੇ ਨਾਰੰਗੀ-ਭਗਵਾ ਰੰਗ ਵੱਲ ਧਿਆਨ ਖਿੱਚਿਆ। ਨੇਤਨਯਾਹੂ ਨੇ ਮੁਸਕਰਾਉਂਦੇ ਹੋਏ ਇਸ ਇਤਫ਼ਾਕ ਵੱਲ ਇਸ਼ਾਰਾ ਕੀਤਾ, ਜਿਸ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਤੁਰੰਤ ਜਵਾਬ ਦਿੱਤਾ, "ਭਗਵਾ"। ਇਹ ਪਲ ਦੋਵਾਂ ਨੇਤਾਵਾਂ ਅਤੇ ਸਾਰਾ ਨੇਤਨਯਾਹੂ ਵਿਚਕਾਰ ਹਾਸੇ ਅਤੇ ਮਸਤੀ ਨਾਲ ਭਰਿਆ ਹੋਇਆ ਸੀ।

ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸੱਦੇ 'ਤੇ, ਪ੍ਰਧਾਨ ਮੰਤਰੀ ਮੋਦੀ 25-26 ਫਰਵਰੀ, 2026 ਤੱਕ ਇਜ਼ਰਾਈਲ ਦੇ ਦੌਰੇ 'ਤੇ ਹਨ। ਪ੍ਰਧਾਨ ਮੰਤਰੀ ਮੋਦੀ ਅੱਜ ਇਜ਼ਰਾਈਲ ਦੀ ਸੰਸਦ ਨੂੰ ਸੰਬੋਧਨ ਕਰਨਗੇ ਅਤੇ ਫਿਰ ਨੇਤਨਯਾਹੂ ਨਾਲ ਗੱਲਬਾਤ ਕਰਨਗੇ। ਦੋਵੇਂ ਨੇਤਾ ਵੀਰਵਾਰ ਨੂੰ ਕਈ ਮੁੱਦਿਆਂ 'ਤੇ ਚਰਚਾ ਕਰਨਗੇ।

ਰੱਖਿਆ ਸਹਿਯੋਗ ਦੋਨੋਂ ਦੇਸ਼ਾਂ ਦੇ ਰਿਸ਼ਤਿਆਂ ਦਾ ਅਹਿਮ ਸਤੰਭ ਹੈ। ਇਜ਼ਰਾਈਲ ਭਾਰਤ ਨੂੰ ਅਧੁਨਿਕ ਸੈਨਿਕ ਪ੍ਰਣਾਲੀਆਂ ਪ੍ਰਦਾਨ ਕਰਦਾ ਰਿਹਾ ਹੈ। ਭਾਰਤੀ ਅਧਿਕਾਰੀ ਇਜ਼ਰਾਈਲ ਦੀ ‘ਆਇਰਨ ਡੋਮ’ ਪ੍ਰਣਾਲੀ ਦੇ ਤਜਰਬੇ ਦਾ ਅਧਿਐਨ ਕਰ ਰਹੇ ਹਨ, ਜਦਕਿ ਦੇਸੀ ਹਵਾਈ ਰੱਖਿਆ ਪ੍ਰਣਾਲੀ ‘ਸੁਦਰਸ਼ਨ ਚਕਰ’ ’ਤੇ ਵੀ ਕੰਮ ਜਾਰੀ ਹੈ।

ਇਹ ਵੀ ਪੜ੍ਹੋ  : New UK Visa Rule : ਯੂਕੇ ਵੀਜ਼ਾ ਨਿਯਮਾਂ ’ਚ ਵੱਡਾ ਬਦਲਾਅ ! ਭਾਰਤੀ ਯਾਤਰੀਆਂ ਲਈ ਵੀਜ਼ਾ ਸਟਿਕਰ ਖਤਮ

Related Post