Cabinet Minister Hardeep Singh Mundian : ਪੰਜਾਬ 'ਚ ED ਦੀ ਵੱਡੀ ਕਾਰਵਾਈ, ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਦੇ ਭਾਣਜੇ ਦੇ ਘਰ ਰੇਡ
Cabinet Minister Hardeep Singh Mundian : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਪੰਜਾਬ 'ਚ ਬੀਤੇ ਕੁੱਝ ਦਿਨਾਂ ਤੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲੇ ਵਿੱਚ ਈਡੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਰਿਸ਼ਤੇਦਾਰਾਂ ਦੇ ਘਰ ਦਸਤਕ ਦਿੱਤੀ ਹੈ। ਏਜੰਸੀ ਵੱਲੋਂ ਮੰਤਰੀ ਦੇ ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ (Gurpreet Singh Prince) ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦਸਤਾਵੇਜ਼ ਖੰਗਾਲੇ ਜਾ ਰਹੇ ਹਨ।
ਦੱਸ ਦਈਏ ਕਿ ਈਡੀ ਵੱਲੋਂ ਬੀਤੇ ਦਿਨ ਮੁਹਾਲੀ 'ਚ ਗਮਾਡਾ ਦਫਤਰ (GMADA) ਵਿੱਚ ਵੀ 150 ਕਰੋੜ ਰੁਪਏ ਦੀਆਂ ਕਥਿਤ ਸੀਐਲਯੂ ਬੇਨਿਯਮੀਆਂ (CLU Scam) ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਸੀ, ਜੋ ਕਿ ਅੱਜ ਬਾਅਦ ਦੁਪਹਿਰ ਤੱਕ ਵੀ ਜਾਰੀ ਰਹੀ। ਇਸ ਦੌਰਾਨ ਈਡੀ ਵੱਲੋਂ ਕਈ ਦਸਤਾਵੇਜ਼ ਵੀ ਆਪਣੇ ਕਬਜ਼ੇ 'ਚ ਲਏ ਗਏ ਹਨ।
ਇਹ ਵੀ ਪੜ੍ਹੋ...ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ, DA ਨੂੰ ਲੈ ਕੇ ਚਿੱਠੀ ਜਾਰੀ, ਬਕਾਇਆਂ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ
ਨਿਊ ਚੰਡੀਗੜ੍ਹ ਸਮੇਤ ਕਈ ਪ੍ਰਾਜੈਕਟ ਜਾਂਚ ਅਧੀਨ
ਅਧਿਕਾਰੀਆਂ ਨੇ ਕਿਹਾ ਸੀ ਕਿ ਈਡੀ ਕਈ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਜ਼ਮੀਨ ਪ੍ਰਾਪਤੀ, ਜ਼ਮੀਨ ਵਰਤੋਂ ਵਿੱਚ ਤਬਦੀਲੀ ਦੇ ਮਾਮਲੇ, ਨਿੱਜੀ ਬਿਲਡਰਾਂ ਨੂੰ ਦਿੱਤੇ ਗਏ ਕਥਿਤ ਲਾਭ ਅਤੇ ਜਾਇਦਾਦਾਂ ਦੀ ਨਿਲਾਮੀ ਸ਼ਾਮਲ ਹੈ। ਨਿਊ ਚੰਡੀਗੜ੍ਹ ਵਿੱਚ ਸਨਟੇਕ ਸਿਟੀ ਸਮੇਤ ਕਈ ਪ੍ਰੋਜੈਕਟ ਕਥਿਤ ਤੌਰ 'ਤੇ ਜਾਂਚ ਅਧੀਨ ਹਨ। ਈਡੀ ਨੇ ਪਹਿਲਾਂ ਇਨ੍ਹਾਂ ਪ੍ਰੋਜੈਕਟਾਂ ਦੇ ਸਬੰਧ ਵਿੱਚ ਦੋ ਬਿਲਡਰਾਂ ਦੇ ਦਫਤਰਾਂ ਦੀ ਤਲਾਸ਼ੀ ਲਈ ਸੀ। ਮੰਨਿਆ ਜਾ ਰਿਹਾ ਹੈ ਕਿ ਤਾਜ਼ਾ ਕਾਰਵਾਈ ਉਸੇ ਮਾਮਲੇ ਨਾਲ ਜੁੜੀ ਹੋਈ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਈਡੀ ਦੀ ਰੇਡ 'ਤੇ ਘੇਰੀ 'ਆਪ' ਸਰਕਾਰ
ਈਡੀ ਦੀ ਰੇਡ ਨੂੰ ਲੈ ਕੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਕਿਹਾ ਕਿ ਈਡੀ ਦੀ ਰੇਡ ਹੁਣ ਆਪ ਦੇ ਮੰਤਰੀ ਦੇ ਰਿਸ਼ਤੇਦਾਰ ਦੇ ਘਰ ਤੱਕ ਪਹੁੰਚ ਗਈ ਹੈ। ਜਾਂਚ ਏਜੰਸੀ ਵੱਲੋਂ ਪੰਜਾਬ ਦੇ Urban Housing ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਭਤੀਜੇ ਅਨਮੋਲ ਦੇ ਘਰ 'ਚ ED ਦੀ ਜ਼ੋਰਦਾਰ ਛਾਪੇਮਾਰੀ ਜਾਰੀ ਹੈ
ਉਨ੍ਹਾਂ ਕਿਹਾ ਕਿ IAS ਅਧਿਕਾਰੀਆਂ ਰਾਜੀਵ ਗੁਪਤਾ ਤੇ ਵਿਕਾਸ ਗਰਗ ਤੋਂ ਬਾਅਦ ਹੁਣ ED ਦੀ ਪੈੜ ਮੰਤਰੀ ਦੇ ਪਰਿਵਾਰ ਤੱਕ ਪਹੁੰਚ ਗਈ ਹੈ ਅਤੇ ਪੂਰਾ GMADA ਘਪਲੇ ਦਾ ਨੈਕਸਸ ਬੇਨਕਾਬ ਹੋਣਾ ਸ਼ੁਰੂ ਹੋ ਗਿਆ ਹੈ।
ਅਕਾਲੀ ਆਗੂ ਨੇ ਇਹ ਵੀ ਦਾਅਵਾ ਕੀਤਾ ਕਿ ED ਵੱਲੋਂ ਇੱਕ ਸੀਨੀਅਰ IAS ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਖਬਰ ਅਪਡੇਟ ਜਾਰੀ...
ਇਹ ਵੀ ਪੜ੍ਹੋ... ਪੰਜਾਬ 'ਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਵੱਧ, ਹਰਿਆਣਾ ਤੇ ਹਿਮਾਚਲ ਤੋਂ ਦੂਜੇ ਤੇ ਤੀਜੇ ਸਥਾਨ 'ਤੇ; ਵੇਖੋ ਰਿਪੋਰਟ
- PTC NEWS