ਪੋਸਟ ਆਫਿਸ ਦੀ ਇਸ ਸਕੀਮ ਦੇ ਹੋ ਜਾਵੋਗੇ ਫੈਨ, 10 ਹਜ਼ਾਰ ਦੇ ਨਿਵੇਸ਼ 'ਚ ਜੋੜੋ 16 ਲੱਖ ਰੁੱਪਏ

By  Jasmeet Singh December 8th 2022 03:40 PM

Post Office Recurring Deposit Scheme: ਜੇਕਰ ਤੁਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇੱਕ ਚੰਗੀ ਨਿਵੇਸ਼ ਯੋਜਨਾ (small saving scheme) ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਹ ਇੱਕ ਅਜਿਹੀ ਸਕੀਮ ਹੈ ਜਿਸ ਵਿੱਚ ਤੁਹਾਨੂੰ ਆਪਣੇ ਨਿਵੇਸ਼ ਗੁਆਉਣ ਦੇ ਚਿੰਤਾ ਨਹੀਂ ਕਰਨੀ ਹੋਵੇਗਾ। ਦੱਸ ਦੇਈਏ ਕਿ ਪੋਸਟ ਆਫਿਸ ਰਿਕਰਿੰਗ ਡਿਪਾਜ਼ਿਟ ਸਕੀਮ ਇੱਕ ਵਧੀਆ ਬਚਤ ਯੋਜਨਾ ਹੈ। ਇਸ ਰਾਹੀਂ ਬਿਨਾਂ ਚਿੰਤਾ ਜਮ੍ਹਾ ਕੀਤੇ ਪੈਸੇ ਉੱਤੇ 5.8 ਪ੍ਰਤੀਸ਼ਤ ਦਾ ਸਾਲਾਨਾ ਰਿਟਰਨ ਮਿਲਦਾ ਹੈ।

ਲੋਕ ਡਾਕਘਰ ਦੀਆਂ ਬਚਤ ਸਕੀਮਾਂ ਨੂੰ ਬਹੁਤ ਪਸੰਦ ਕਰਦੇ ਹਨ। ਤੁਸੀਂ ਇਸ ਸਕੀਮ ਵਿੱਚ 10,000 ਰੁਪਏ ਦਾ ਨਿਵੇਸ਼ ਕਰਕੇ 16 ਲੱਖ ਰੁਪਏ ਦੀ ਰਕਮ ਕਿਵੇਂ ਜੋੜ ਸਕਦੇ ਹੋ ਆਓ ਜਾਣੀਏ। ਆਪਣੇ ਖ਼ਾਤੇ 'ਚ 16 ਲੱਖ ਰੁਪਏ ਦਾ ਫੰਡ ਇਕੱਠਾ ਕਰਨ ਲਈ ਪੋਸਟ ਆਫਿਸ ਦੀ ਆਵਰਤੀ ਜਮ੍ਹਾਂ ਯੋਜਨਾ ਵਿੱਚ 10 ਸਾਲਾਂ ਲਈ ਹਰ ਮਹੀਨੇ 10,000 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਫਿਲਹਾਲ ਇਸ ਸਕੀਮ 'ਤੇ ਡਾਕਘਰ ਨੂੰ 5.8 ਫੀਸਦੀ ਸਾਲਾਨਾ ਰਿਟਰਨ ਮਿਲ ਰਿਹਾ ਹੈ। ਇਸ ਦੇ ਕਾਰਨ ਮਿਆਦ ਪੂਰੀ ਹੋਣ ਦੇ ਸਮੇਂ 10 ਸਾਲਾਂ ਬਾਅਦ ਤੁਹਾਡਾ ਕੁੱਲ ਫ਼ੰਡ 16 ਲੱਖ 28 ਹਜ਼ਾਰ ਰੁਪਏ ਬਣ ਜਾਵੇਗਾ।

ਇਹ ਵੀ ਪੜ੍ਹੋ: ਕੇਂਦਰੀ ਡੈਪੂਟੇਸ਼ਨ ’ਤੇ ਗਏ ਡਾ. ਐਸ ਕੇ ਰਾਜੂ, ਹੁਣ ਇਹ ਹੋਣਗੇ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ

ਪੋਸਟ ਆਫਿਸ ਰਿਕਰਿੰਗ ਡਿਪਾਜ਼ਿਟ ਸਕੀਮ ਵਿੱਚ ਕੋਈ ਨਿਵੇਸ਼ ਸੀਮਾ ਨਹੀਂ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਕਿੰਨੀ ਵੀ ਰਕਮ ਨਿਵੇਸ਼ ਕਰ ਸਕਦੇ ਹੋ। ਦੱਸ ਦੇਈਏ ਕਿ ਇਸ ਸਕੀਮ ਵਿੱਚ ਨਿਯਮਿਤ ਰੂਪ ਵਿੱਚ ਪੈਸੇ ਜਮ੍ਹਾ ਕਰਵਾਉਣੇ ਪੈਂਦੇ ਹਨ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਕਿਸ਼ਤਾਂ ਦਾ ਭੁਗਤਾਨ ਨਹੀਂ ਕਰਦੇ ਹੋ ਤਾਂ ਤੁਹਾਨੂੰ ਇੱਕ ਫੀਸਦੀ ਜੁਰਮਾਨਾ ਭਰਨਾ ਪਵੇਗਾ। ਜਦੋਂ ਕਿ ਜੇਕਰ ਤੁਸੀਂ 4 ਕਿਸ਼ਤਾਂ ਦਾ ਭੁਗਤਾਨ ਨਹੀਂ ਕਰਦੇ ਤਾਂ ਅਜਿਹੀ ਸਥਿਤੀ ਵਿੱਚ ਤੁਹਾਡਾ ਖਾਤਾ ਬੰਦ ਕਰ ਦਿੱਤਾ ਜਾਵੇਗਾ।

Related Post