ਰਿਸ਼ਤੇਦਾਰਾਂ ਨੇ ਪ੍ਰੇਮੀ ਜੋੜੇ ਦੇ ਨਿਗਲੇ 24 ਲੱਖ; ਦੋਵਾਂ ਨੇ ਜੀਵਨ ਲੀਲਾ ਕੀਤੀ ਸਮਾਪਤ
ਗੁਰਦਾਸਪੁਰ: ਮੁਹੱਲਾ ਸ਼ਹਿਜ਼ਾਦਾ ਨੰਗਲ ਵਿੱਚ ਇੱਕ ਨੌਜਵਾਨ ਵਿਕਰਾਂਤ ਮਸੀਹ ਅਤੇ ਉਸਦੀ ਪ੍ਰੇਮੀਕਾ ਨੇਹਾ ਵਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਸਲ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਵਿਕਰਾਂਤ ਮਸੀਹ ਨੇ ਆਪਣੇ ਰਿਸ਼ਤੇਦਾਰਾਂ ਨੂੰ ਉਸਨੂੰ ਜਰਮਨ ਭੇਜਣ ਲਈ 24 ਲੱਖ ਰੁਪਏ ਦਿੱਤੇ ਸੀ। ਪਰ ਉਸਦੇ ਇਸ਼ਤੇਦਾਰਾਂ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਜਿਸ ਕਰਕੇ ਨੌਜਵਾਨ ਕਾਫੀ ਪ੍ਰੇਸ਼ਾਨ ਸੀ।
ਪ੍ਰੇਮੀ ਨੇ ਇਸ ਮਗਰੋਂ ਆਪਣੀ ਪ੍ਰੇਮਿਕਾ ਨੇਹਾ ਨੂੰ ਵੀ ਇਹ ਗੱਲ ਦੱਸ ਦਿੱਤੀ ਕਿ ਉਸਨੇ ਜਿਹਰੀਲੀ ਵਸਤੂ ਨਿਗਲ ਲਈ ਹੈ। ਜਿਸਤੋਂ ਬਾਅਦ ਉਸਦੀ ਪ੍ਰੇਮੀਕਾ ਨੇਹਾ ਨੇ ਵੀ ਜਹਿਰੀਲੀ ਵਸਤੂ ਨਿਗਲ ਲਈ। ਜਿਸ ਤੋਂ ਬਾਅਦ ਦੋਨਾਂ ਦੀ ਮੌਤ ਹੋ ਗਈ। ਪੁਲਿਸ ਨੇ ਦੋਨਾਂ ਦੀ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ 4 ਰਿਸ਼ਤੇਦਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।_580a20362189494b9b2bb745bdf9dc95_1280X720.webp)
ਮ੍ਰਿਤਕ ਦਾ ਭਰਾ ਰੋਹਿਤ ਮਸੀਹ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਭਰਾ ਰੋਹਿਤ ਮਸੀਹ ਨੇ ਦਸਿਆ ਕਿ ਉਸ ਦੇ ਭਰਾ ਨੇ ਜਰਮਨ ਜਾਣ ਦੇ ਲਈ ਰਿਸ਼ਤੇਦਾਰਾਂ ਨੂੰ 24 ਲੱਖ ਰੁਪਏ ਦਿੱਤੇ ਹੋਏ ਸਨ। ਪਰ ਉਹਨਾਂ ਦੇ ਰਿਸ਼ਤੇਦਾਰਾਂ ਨੇ ਨਾਂ ਤਾਂ ਉਸਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਜਿਸ ਕਰ ਕੇ ਉਹ ਕਾਫੀ ਪਰੇਸ਼ਾਨ ਸੀ।
ਭਰਾ ਨੇ ਦੱਸਿਆ ਕਿ ਉਸਦੀ ਪ੍ਰੇਮਿਕਾ ਨੇਹਾ ਵੀ ਉਸਦੇ ਨਾਲ ਵਿਦੇਸ਼ ਜਾਣਾ ਚਾਹੁੰਦੀ ਸੀ ਪਰ ਰਿਸ਼ਤੇਦਾਰਾਂ ਵੱਲੋਂ ਕੀਤੇ ਗਏ ਧੋਖੇ ਕਾਰਨ ਉਹ ਦੋਨੋਂ ਵਿਦੇਸ਼ ਨਹੀ ਜਾ ਸਕੇ। ਉਹਨਾਂ ਨੇ ਪ੍ਰੇਸ਼ਾਨ ਹੋਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹੜੇ ਰਿਸ਼ਤੇਦਾਰਾਂ ਨੇ ਉਨ੍ਹਾਂ ਨਾਲ ਠੱਗੀ ਕੀਤੀ ਹੈ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਦੇ ਰਿਸ਼ਤੇਦਰਾਂ ਕਰਕੇ ਦੋ ਜਾਨਾਂ ਗਈਆਂ ਹਨ।
ਜਾਂਚ ਅਧਿਕਾਰੀ ਦਵਿੰਦਰ ਸਿੰਘ
ਸਿਵਿਲ ਹੱਸਪਤਾਲ ਵਿੱਖੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਪਹੁੰਚੇ ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਮਰਨ ਵਾਲੇ ਲੜਕਾ-ਲੜਕੀ ਦੇ ਆਪਸ ਵਿੱਚ ਪ੍ਰੇਮ ਸੰਬੰਧ ਸਨ ਅਤੇ ਨੌਜਵਾਨ ਨਾਲ ਉਸਦੇ ਰਿਸ਼ਤੇਦਾਰਾਂ ਨੇ ਵਿਦੇਸ਼ ਭੇਜਣ ਦੇ ਨਾਮ ਤੇ 24 ਲੱਖ ਰੁਪਏ ਦੀ ਠੱਗੀ ਮਾਰੀ ਸੀ। ਜਿਸ ਕਰਕੇ ਪ੍ਰੇਸ਼ਾਨ ਹੋਕੇ ਇਹਨਾਂ ਨੇ ਆਤਮਹੱਤਿਆ ਕਰ ਲਈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਮ੍ਰਿਤਕ ਨੌਜਵਾਨ ਦੇ ਚਾਰ ਰਿਸ਼ਤੇਦਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੂਰੀ ਖ਼ਬਰ ਪੜ੍ਹੋ:
- ਨੀਰਜ ਚੋਪੜਾ ਨੇ ਫਿਰ ਜਿੱਤਿਆ ਦੁਨੀਆ ਦਾ ਦਿਲ, ਇੱਥੇ ਪੜ੍ਹੋ ਨੰਬਰ 1 ਬਣਨ ਦਾ ਪੂਰਾ ਸਫ਼ਰ
- 'RRR'ਫਿਲਮ ਦੇ ਇਸ ਮਸ਼ਹੂਰ ਅਦਾਕਾਰ ਦਾ ਦੇਹਾਂਤ, 3 ਦਿਨ ਬਾਅਦ ਮਨਾਉਣਾ ਸੀ ਜਨਮਦਿਨ