ਕੋਟਕਪੂਰਾ ਗੋਲੀਕਾਂਡ ਮਾਮਲੇ ਚ ਪੇਸ਼ ਚਲਾਨ ਤੇ ਸੁਖਬੀਰ ਸਿੰਘ ਬਾਦਲ ਦਾ ਬਿਆਨ

By  Pardeep Singh February 24th 2023 08:53 PM -- Updated: February 24th 2023 09:26 PM
ਕੋਟਕਪੂਰਾ ਗੋਲੀਕਾਂਡ ਮਾਮਲੇ ਚ ਪੇਸ਼ ਚਲਾਨ ਤੇ ਸੁਖਬੀਰ ਸਿੰਘ ਬਾਦਲ ਦਾ ਬਿਆਨ

ਚੰਡੀਗੜ੍ਹ:  ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਪੇਸ਼ ਚਲਾਨ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਝੂਠ ਝੂਠ ਹੀ ਰਹਿੰਦਾ ਹੈ ਸਾਨੂੰ ਕਿਸੇ ਚਲਾਨ ਦੀ ਪ੍ਰਵਾਹ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਸੱਤ ਸਾਲਾਂ ਤੋਂ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।   


ਆਮ ਆਦਮੀ ਪਾਰਟੀ ਸਿਰਫ਼ ਕਰ ਰਹੀ ਸਿਆਸਤ 

ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾ ਵਿਜੈ ਕੁੰਵਰ ਪ੍ਰਤਾਪ ਨੇ ਰਿਪੋਰਟ ਪੇਸ਼ ਕੀਤੀ ਸੀ ਜੋ ਹਾਈਕੋਰਟ ਨੇ ਰੱਦ ਕਰ ਦਿੱਤੀ ਸੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਧਰਨੇ ਵਿੱਚ ਜਾ ਕੇ ਵਾਅਦਾ ਕੀਤਾ ਸੀ ਕਿ ਮੇਰਾ ਨਾਮ ਪਾਇਆ ਜਾਵੇਗਾ। ਪਾਰਟੀ ਪ੍ਰਧਾਨ ਨੇ ਕਿਹਾ ਹੈ ਕਿ ਜਦੋਂ ਇਹ ਕਾਂਡ ਹੋਇਆ ਉਦੋਂ ਮੈਂ ਇੱਥੇ ਹੀ ਨਹੀਂ ਸੀ। ਉਨ੍ਹਾਂ ਨੇ ਕਿਹਾ ਹੈ ਕਿ ਮਾਮਲਾ ਸਿਰਫ ਸਿਆਸਤ ਤੋਂ ਪ੍ਰੇਰਿਤ ਹੈ। 

ਮੇਰੀ ਕਿਸੇ ਅਫ਼ਸਰ ਨਾਲ ਗੱਲਬਾਤ ਹੋਈ ਹੋਵੇ ਸਾਬਿਤ ਕਰੋ

ਪਾਰਟੀ ਪ੍ਰਧਾਨ ਨੇ ਕਿਹਾ ਹੈ ਕਿ ਮੇਰੀ ਕਿਸੇ ਅਫ਼ਸਰ ਨਾਲ ਫੋਨ ਉੱਤੇ ਕੋਈ ਗੱਲਬਾਤ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਮੇਰੇ ਖਿਲਾਫ਼ ਸਬੂਤ ਹੈ ਤਾਂ ਸਾਬਿਤ ਕਰੋ। ਉਨ੍ਹਾਂ ਨੇ ਕਿਹਾ  ਹੈ ਕਿ ਝੂਠ ਝੂਠ ਹੀ ਰਹਿੰਦਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਹਾਈ ਕੋਰਟ ਉੱਤੇ ਪੂਰਾ ਵਿਸ਼ਵਾਸ ਹੈ।

Related Post