ਸਾਡਾ ਕੰਮ ਬੋਲਦਾ ਦੇ ਇਸ਼ਤਿਹਾਰ ਨੂੰ ਲੈ ਕੇ RTI ਚ ਹੋਇਆ ਹੈਰਾਨੀਜਨਕ ਖ਼ੁਲਾਸਾ

By  Pardeep Singh February 22nd 2023 04:48 PM
ਸਾਡਾ ਕੰਮ ਬੋਲਦਾ ਦੇ ਇਸ਼ਤਿਹਾਰ ਨੂੰ ਲੈ ਕੇ RTI ਚ  ਹੋਇਆ ਹੈਰਾਨੀਜਨਕ ਖ਼ੁਲਾਸਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਦਿੱਤੇ ਜਾਂਦੇ ਇਸ਼ਤਿਹਾਰਾਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਰਾਜਨਦੀਪ ਸਿੰਘ ਬਠਿੰਡਾ ਨੇ ਇਕ ਆਰਟੀਆਈ ਪਾਈ ਜਿਸ ਵਿੱਚ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ।

 'ਸਾਡਾ ਕੰਮ ਬੋਲਦਾ' ਇਸ਼ਤਿਹਾਰ ਨੂੰ ਲੈ ਕੇ  ਆਰਟੀਆਈ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੈੱਬਸਾਈਟਾਂ ਨੂੰ 3,74,02,600 ਰੁਪਏ, ਟੀਵੀ ਨੂੰ 14,30,12,590 ਅਤੇ ਰੇਡਿਓ ਚੈਨਲਾਂ ਨੂੰ 1,03,38,986 ਰੁਪਏ  ਰਿਲੀਜ਼ ਕੀਤੇ  ਹਨ। ਸਰਕਾਰੀ ਵੇਰਵਿਆਂ ਤੋਂ ਪਤਾ ਲਗਦਾ ਹੈ ਕਿ ਇਕ  ਇਸ਼ਤਿਹਾਰ ਉੱਤੇ ਪੰਜਾਬ ਦੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਦੇ ਕਰੋੜਾ ਰੁਪਏ ਕਿਵੇਂ ਇਸ਼ਤਿਹਾਰਬਾਜ਼ੀ ਵਿੱਚ ਉਡਾ ਦਿੱਤੇ ਜਾਂਦੇ ਹਨ।

Related Post