Wrestler Sakshi Malik: ਏਸ਼ੀਅਨ ਖੇਡਾਂ ਦਾ ਬਾਈਕਾਟ ਕਰਨ ਦੀ ਤਿਆਰੀ ‘ਚ ਪ੍ਰਦਰਸ਼ਨਕਾਰੀ ਭਲਵਾਨ !
ਭਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਜਦੋਂ ਇਹ ਸਾਰਾ ਮਾਮਲਾ ਸੁਲਝ ਜਾਵੇਗਾ ਤਾਂ ਹੀ ਉਨ੍ਹਾਂ ਵੱਲੋਂ ਏਸ਼ੀਆਈ ਖੇਡਾਂ ਖੇਡੀਆਂ ਜਾਣਗੀਆਂ। ਭਲਵਾਨਾਂ ਨੇ ਬ੍ਰਿਜ ਭੂਸ਼ਣ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ ਅਤੇ ਉਸ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।

Wrestler Sakshi Malik: ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਖਿਲਾਫ ਭਲਵਾਨਾਂ ਦਾ ਰੋਸ ਪ੍ਰਦਰਸ਼ਨ ਪਿਛਲੇ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਕਰ ਰਹੇ ਭਲਵਾਨਾਂ ਦੇ ਨਾਲ ਕਿਸਾਨ ਵੀ ਜੁੜ ਗਏ ਹਨ। ਜਿਸ ਦੇ ਚੱਲਦੇ 10 ਜੂਨ ਯਾਨੀ ਸ਼ਨੀਵਾਰ ਨੂੰ ਹਰਿਆਣਾ ਦੇ ਸੋਨੀਪਤ 'ਚ ਭਲਵਾਨਾਂ ਦੇ ਸਮਰਥਨ 'ਚ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ 'ਚ ਭਲਵਾਨਾਂ ਵੱਲੋਂ ਸਰਕਾਰ ਨੂੰ ਖੇਡਾਂ ਨੂੰ ਲੈ ਕੇ ਅਲਟੀਮੇਟਮ ਦਿੱਤਾ ਗਿਆ।
ਸਾਕਸ਼ੀ ਮਲਿਕ ਦਾ ਅਲਟੀਮੇਟਮ
ਦੱਸ ਦਈਏ ਕਿ ਭਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਜਦੋਂ ਇਹ ਸਾਰਾ ਮਾਮਲਾ ਸੁਲਝ ਜਾਵੇਗਾ ਤਾਂ ਹੀ ਉਨ੍ਹਾਂ ਵੱਲੋਂ ਏਸ਼ੀਆਈ ਖੇਡਾਂ ਖੇਡੀਆਂ ਜਾਣਗੀਆਂ। ਭਲਵਾਨਾਂ ਨੇ ਬ੍ਰਿਜ ਭੂਸ਼ਣ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ ਅਤੇ ਉਸ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।
ਬਜਰੰਗ ਪੁਨੀਆ ਨੇ ਕੀਤਾ ਐਲਾਨ
ਇਸ ਤੋਂ ਇਲਾਵਾ ਇਸ ਮਹਾਪੰਚਾਇਤ 'ਚ ਭਲਵਾਨ ਬਜਰੰਗ ਪੁਨੀਆ ਨੇ ਐਲਾਨ ਕੀਤਾ ਹੈ ਕਿ ਜੇਕਰ 15 ਜੂਨ ਤੱਕ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ 16 ਅਤੇ 17 ਜੂਨ ਨੂੰ ਦੁਬਾਰਾ ਬੁਲਾ ਕੇ ਥਾਂ ਤੈਅ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਅੰਦੋਲਨ ਦੀ ਰਣਨੀਤੀ ਬਣਾਈ ਜਾਵੇਗੀ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨਾਲ ਹੋ ਚੁੱਕੀ ਹੈ ਮੁਲਾਕਾਤ
ਦੱਸ ਦਈਏ ਕਿ ਖੇਡ ਮੰਤਰੀ ਅਨੁਰਾਗ ਠਾਕੁਰ ਨੇ 7 ਜੂਨ ਨੂੰ ਭਲਵਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਮੁਤਾਬਕ ਦਿੱਲੀ ਪੁਲਿਸ ਨੂੰ 15 ਜੂਨ ਤੱਕ ਚਾਰਜਸ਼ੀਟ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਖਿਡਾਰੀਆਂ ਵਿਰੁੱਧ ਜੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਉਹ ਵਾਪਸ ਲੈ ਲਈਆਂ ਜਾਣਗੀਆਂ।
ਬ੍ਰਿਜ ਭੂਸ਼ਣ ‘ਤੇ ਲੱਗੇ ਹਨ ਇਹ ਇਲਜ਼ਾਮ
ਕਾਬਿਲੇਗੌਰ ਹੈ ਕਿ ਭਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਬਹੁਤ ਗੰਭੀਰ ਇਲਜ਼ਾਮ ਗਏ ਲਗਾਏ ਹਨ। ਜਿਨਸੀ ਸ਼ੋਸ਼ਣ ਤੋਂ ਇਲਾਵਾ ਭਲਵਾਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਤਾਨਾਸ਼ਾਹੀ ਅਤੇ ਮਨਮਾਨੀ ਦੇ ਦੋਸ਼ ਵੀ ਲਾਏ ਹਨ। ਜੰਤਰ-ਮੰਤਰ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪਹਿਲਵਾਨਾਂ ਨੇ ਕਿਹਾ ਕਿ ਉਹ ਮਾਨਸਿਕ ਤਸ਼ੱਦਦ ਝੱਲ ਰਹੇ ਹਨ।
ਇਹ ਵੀ ਪੜ੍ਹੋ: ਲੁਧਿਆਣਾ 'ਚ ਵੱਡੀ ਲੁੱਟ; ਕਰੀਬ 7 ਕਰੋੜ ਲੈ ਫ਼ਰਾਰ ਹੋਏ ਮੁਲਜ਼ਮ