Zila Parishad And Panchayat Samiti Result Live Updates : AAP ਵਿਧਾਇਕਾ ਨਰਿੰਦਰ ਕੌਰ ਭਰਾਜ ਆਪਣੇ ਹੀ ਪਿੰਡ ਚੋਂ ਹਾਰੀ ਚੋਣਾਂ, ਡੇਰਾ ਬੱਸੀ ’ਚ ਵੋਟਾਂ ਦੀ ਗਿਣਤੀ ’ਚ ਧਾਂਦਲੀ ਦੇ ਇਲਜ਼ਾਮ
ਪੰਜਾਬ ਦੀਆਂ 23 ਜ਼ਿਲ੍ਹਾ ਪ੍ਰੀਸ਼ਦਾਂ ਅਤੇ 123 ਬਲਾਕ ਕਮੇਟੀਆਂ ਦੀਆਂ ਚੋਣਾਂ 14 ਦਸੰਬਰ ਨੂੰ ਹੋਈਆਂ। ਇਸ ਤੋਂ ਇਲਾਵਾ 16 ਦਸੰਬਰ ਨੂੰ ਪੰਜ ਹੋਰ ਜ਼ਿਲ੍ਹਿਆਂ ’ਚ ਵੀ ਵੋਟਿੰਗ ਹੋਈ। ਅੱਜ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀ ਦੇ ਚੋਣ ਨਤੀਜੇ ਐਲਾਨੇ ਜਾਣਗੇ।
Dec 17, 2025 02:59 PM
ਪਠਾਨਕੋਟ ’ਚ ਸ਼੍ਰੋਮਣੀ ਅਕਾਲੀ ਦਲ ਨੇ ਲਗਾਏ ਇਲਜ਼ਾਮ
ਪਠਾਨਕੋਟ ਦੇ ਏਬੀ ਕਾਲਜ ’ਚ ਹੋ ਰਹੀ ਗਿਣਤੀ ’ਚ 2 ਵਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਾਰ ਨੂੰ ਗਿਣਤੀ ’ਚ ਸ਼ਾਮਲ ਨਹੀਂ ਕੀਤਾ ਗਿਆ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਦਾਨ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਰੋਸ ਜਤਾਇਆ
Dec 17, 2025 02:46 PM
ਬਠਿੰਡਾ ਬਲਾਕ ਸੰਮਤੀ ਦੇ ਨਤੀਜੇ
- ਦਿਉਣ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ 768 ਵੋਟ ਮਿਲੇ ਆ, ਦੂਜੇ ਨੰਬਰ ਤੇ ਆਮ ਪਾਰਟੀ ਨੂੰ 654 ਵੋਟ ਮਿਲੇ
- ਬਲਾਡੇ ਵਾਲਾ ਤੋ ਸ਼੍ਰੋਮਣੀ ਅਕਾਲੀ ਦਲ ਜੇਤੂ 1039 ਵੋਟ ਮਿਲੇ, ਦੂਜੇ ਨੰਬਰ ਤੇ ਕਾਂਗਰਸ ਨੂੰ 468 ਵੋਟ ਮਿਲਿਆ
- ਬੁਰਜ ਮਹਿਮਾ ਤੋਂ ਆਮ ਪਾਰਟੀ ਜੇਤੂ ਆ 1073 ਵੋਟ ਮਿਲੇ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ 878 ਵੋਟ ਮਿਲੇ
- ਚੁੱਘੇ ਕਲਾ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ ਆ 879 ਵੋਟ ਮਿਲੇ ਆ ਦੂਜੇ ਨੰਬਰ ਤੇ ਆਮ ਪਾਰਟੀ ਨੂੰ 788 ਵੋਟ ਮਿਲੇਗਾ,
- ਬੀੜ ਬਹਿਮਨ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ ਆ 834 ਵੋਟ ਮਿਲੇ ਆ ਦੂਜੇ ਨੰਬਰ ਤੇ ਕਾਂਗਰਸ ਨੂੰ 683 ਵੋਟ ਮਿਲੇ
- ਬੱਲੂਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ ਆ 1582 ਵੋਟ ਮਿਲੇ ਦੂਜੇ ਨੰਬਰ ਤੇ ਆਮ ਪਾਰਟੀ ਨੂੰ 967 ਵੋਟ ਮਿਲੇ
- ਵਿਰਕ ਕਲਾ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ 1915 ਵੋਟ ਮਿਲੇ ਆ ਦੂਜੇ ਨੰਬਰ ਤੇ ਕਾਂਗਰਸ 815 ਵੋਟ ਮਿਲਿਆ
Dec 17, 2025 02:42 PM
ਬਰਨਾਲਾ ਤੋਂ ਚੋਣਾਂ ਨਾਲ ਜੁੜੀ ਵੱਡੀ ਖ਼ਬਰ
- AAP ਸਾਂਸਦ ਮੀਤ ਹੇਅਰ ਦੇ ਪਿੰਡ ਕੁਰੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜੇਤੂ
- ਅਕਾਲੀ ਦਲ ਦੀ ਉਮੀਦਵਾਰ ਜਸਵਿੰਦਰ ਕੌਰ ਨੇ AAP ਉਮੀਦਵਾਰ ਸਰਬਜੀਤ ਕੌਰ ਨੂੰ ਹਰਾਇਆ
Dec 17, 2025 02:37 PM
ਫਰੀਦਕੋਟ ਵਿਧਾਨ ਸਭਾ ਹਲਕੇ ’ਚ ਵੀ ਬੀਜੇਪੀ ਨੇ ਖੋਲ੍ਹਿਆ ਖਾਤਾ
ਬਲਾਕ ਸੰਮਤੀ ਜ਼ੋਨ ਅਰਾਈਆਂ ਵਾਲਾ ਕਲਾਂ ਤੋਂ ਬੀਜੇਪੀ ਦੀ ਉਮੀਦਵਾਰ ਜਸਵੀਰ ਕੌਰ ਰਹੀ ਜੇਤੂ

Dec 17, 2025 02:34 PM
ਡੇਰਾ ਬੱਸੀ ’ਚ ਵੋਟਾਂ ਦੀ ਗਿਣਤੀ ’ਚ ਧਾਂਦਲੀ ਦੇ ਇਲਜ਼ਾਮ
- ਅਕਾਲੀ ਆਗੂ ਐਨ.ਕੇ ਸ਼ਰਮਾ ਨੇ ਲਾਇਆ ਧਰਨਾ
- ਕਈ ਪਿੰਡਾਂ ਦੇ ਵੋਟ ਬਕਸਿਆਂ ਦੀਆਂ ਸੀਲਾਂ ਤੋੜੀਆਂ ਗਈਆਂ- ਐਨ.ਕੇ ਸ਼ਰਮਾ
Dec 17, 2025 02:24 PM
Zila Parishad And Panchayat Samiti Result Live Updates : ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਆਪਣੇ ਹੀ ਪਿੰਡ ਤੋਂ ਹਾਰੇ ਚੋਣਾਂ
ਭਵਾਨੀਗੜ ਬਲਾਕ ਵਿੱਚ ਪੈਂਦੇ ਪਿੰਡ ਭਰਾਜ ਤੋਂ 27 ਵੋਟਾਂ 'ਤੇ ਹਾਰੀ ਆਮ ਆਦਮੀ ਪਾਰਟੀ
ਕਾਂਗਰਸ ਪਾਰਟੀ ਦੀ ਉਮੀਦਵਾਰ ਰਜਿੰਦਰ ਕੌਰ ਨੂੰ ਪਈਆਂ 267 ਵੋਟਾਂ
ਆਮ ਆਦਮੀ ਪਾਰਟੀ ਦੀ ਉਮੀਦਵਾਰ ਰਜਿੰਦਰ ਕੌਰ ਨੂੰ ਪਈਆਂ 240 ਵੋਟਾਂ
5 ਵੋਟਾਂ ਨੋਟਾ ਅਤੇ 20 ਵੋਟਾਂ ਹੋਈਆਂ ਕੈਂਸਲ
Dec 17, 2025 02:22 PM
ਅਟਾਰੀ ਹਲਕੇ ਦੇ ਜੋਨ ਬਾਸਰਕੇ ਗਿੱਲਾਂ ਤੋਂ ਬਲਾਕ ਸੰਮਤੀ ਲਈ ਅਕਾਲੀ ਉਮੀਦਵਾਰ ਸਵਿੰਦਰ ਸਿੰਘ ਜਿੱਤੇ
ਅਟਾਰੀ ਹਲਕੇ ਦੇ ਜੋਨ ਬਾਸਰਕੇ ਗਿੱਲਾਂ ਤੋਂ ਬਲਾਕ ਸੰਮਤੀ ਲਈ ਅਕਾਲੀ ਉਮੀਦਵਾਰ ਸਵਿੰਦਰ ਸਿੰਘ ਜਿੱਤੇ
1700 ਵੋਟਾਂ ਦੇ ਵੱਡੇ ਫਰਕ ਨਾਲ ਆਪ ਉਮੀਦਵਾਰ ਨੂੰ ਦਿੱਤੀ ਮਾਤ
Dec 17, 2025 02:20 PM
Panchayat Samiti Elections : ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਡੇਰਾਬੱਸੀ 'ਚ ਮਾਹੌਲ ਹੋਇਆ ਗਰਮ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਐਨ.ਕੇ. ਸ਼ਰਮਾ ਵੱਲੋਂ ਜਾਲੀ ਵੋਟਾਂ ਦੇ ਵਿਰੋਧ 'ਚ ਲਗਾਇਆ ਗਿਆ ਧਰਨਾ
ਕਈ ਪਿੰਡਾਂ ਦੇ ਬਕਸੇ ਤੋੜ ਪਾਈਆਂ ਗਈਆਂ ਜਾਲੀ ਵੋਟਾਂ
ਐਨ ਕੇ ਸ਼ਰਮਾ ਨੇ ਬਕਸੇ ਦੀਆਂ ਸੀਲਾਂ ਤੋੜਾਂ ਦਾ ਜਤਾਇਆ ਖਦਸ਼ਾ
ਗਿਣਤੀ 'ਚ ਹੋ ਰਹੇ ਘਪਲੇ ਦੇ ਮੱਦੇਨਜ਼ਰ ਅਕਾਲੀ ਦਲ ਵੱਲੋਂ ਜਤਾਇਆ ਜਾ ਰਿਹਾ ਰੋਸ
Dec 17, 2025 02:17 PM
Zila Parishad And Panchayat Samiti Result Live Updates : ਹਲਕਾ ਮਜੀਠਾ ਦੇ ਕਈ ਜੋਨਾਂ ਤੋਂ ਜੇਤੂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ
ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਦੌਰਾਨ ਹਲਕਾ ਮਜੀਠਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਖਾਤਾ ਖੋਲ੍ਹ ਲਿਆ ਹੈ। ਹਲਕੇ ਦੇ ਵੱਖ-ਵੱਖ ਜੋਨਾਂ ਤੋਂ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਦਰਜ ਕਰਕੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ। ਚੋਣ ਨਤੀਜੇ ਆਉਣ ਮਗਰੋਂ ਜੇਤੂ ਉਮੀਦਵਾਰਾਂ ਵੱਲੋਂ ਸਮਰਥਕਾਂ ਨਾਲ ਮਿਲ ਕੇ ਜਸ਼ਨ ਮਨਾਇਆ ਗਿਆ ਅਤੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਜੇਤੂ ਅਕਾਲੀ ਦਲ ਦੇ ਪੰਚਾਇਤ ਸੰਮਤੀ ਮੈਂਬਰਾਂ ਨੇ ਕਿਹਾ ਕਿ ਇਹ ਜਿੱਤ ਸਿੱਧੇ ਤੌਰ ‘ਤੇ ਬਿਕਰਮ ਸਿੰਘ ਮਜੀਠੀਆ ਦੀ ਲੋਕਪ੍ਰਿਯਤਾ ਦਾ ਨਤੀਜਾ ਹੈ। ਉਹਨਾਂ ਦਾਅਵਾ ਕੀਤਾ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਮੈਦਾਨ ਵਿੱਚ ਖੁੱਲ੍ਹੇ ਤੌਰ ‘ਤੇ ਮੌਜੂਦ ਹੁੰਦੇ ਤਾਂ ਹਲਕਾ ਮਜੀਠਾ ਵਿੱਚ ਚੋਣੀ ਨਤੀਜੇ ਇਕਤਰਫਾ ਅਕਾਲੀ ਦਲ ਦੇ ਹੱਕ ਵਿੱਚ ਹੁੰਦੇ ਅਤੇ ਜ਼ਿਆਦਾਤਰ ਸੀਟਾਂ ‘ਤੇ ਅਕਾਲੀ ਉਮੀਦਵਾਰ ਹੀ ਜਿੱਤਦੇ।
ਜੇਤੂ ਉਮੀਦਵਾਰਾਂ ਨੇ ਕਿਹਾ ਕਿ ਲੋਕ ਅਜੇ ਵੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪਿਛਲੇ ਵਿਕਾਸ ਕਾਰਜਾਂ ‘ਤੇ ਭਰੋਸਾ ਕਰਦੇ ਹਨ। ਉਹਨਾਂ ਭਰੋਸਾ ਜਤਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਮੁੜ ਸੱਤਾ ਸੌਂਪਣਗੇ ਅਤੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ।
Dec 17, 2025 02:00 PM
ਫਰੀਦਕੋਟ ’ਚ ਪੰਚਾਇਤ ਸੰਮਤੀ ਜੈਤੋ ਦੀਆਂ 6 ਸੀਟਾਂ ਤੋਂ ਆਏ ਨਤੀਜੇ
3 ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ, 2 ਸੀਟਾਂ ’ਤੇ ਆਮ ਆਦਮੀ ਪਾਰਟੀ ਤੇ 1 ਸੀਟ ’ਤੇ ਭਾਜਪਾ ਨੇ ਕੀਤੀ ਜਿੱਤ ਹਾਸਿਲ
Dec 17, 2025 01:50 PM
ਸ੍ਰੀ ਅਨੰਦਪੁਰ ਸਾਹਿਬ ਦੀਆਂ 15 ਚੋਂ 8 ਬਲਾਕ ਸੰਮਤੀਆਂ ਦੇ ਨਤੀਜਿਆਂ ਦਾ ਐਲਾਨ
- 6 ਸੀਟਾਂ ਤੇ AAP, 2 ਸੀਟਾਂ ’ਤੇ ਜਿੱਤੇ ਕਾਂਗਰਸੀ ਉਮੀਦਵਾਰ
- ਬਾਕੀ 7 ਜ਼ੋਨਾਂ ਲਈ ਗਿਣਤੀ ਲੰਚ ਟਾਈਮ ਤੋਂ ਬਾਅਦ ਹੋਵੇਗੀ
Dec 17, 2025 01:40 PM
ਰਾਜਪੁਰਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੰਦੂ ਮਾਜਰਾ ਤੋਂ ਜਿੱਤ ਗਏ ਹਨ
- ਰਾਜਪੁਰਾ ਬਲਾਕ ਸੰਮਤੀ ਦੀ ਚੋਣ ਜਲਾਲਪੁਰ ਤੋਂ ਕਾਂਗਰਸ ਪਾਰਟੀ ਨੇ ਜਿੱਤੀ ਹੈ
- ਰਾਜਪੁਰਾ ਬਸੰਤਪੁਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਪ੍ਰਾਪਤ ਕੀਤੀ ਹੈ
- ਰਾਜਪੁਰਾ ਪਿੰਡ ਜਲਾਲਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਨੇ ਬਲਾਕ ਸੰਮਤੀ ਦੀ ਚੋਣ ਤੇ ਜਿੱਤ ਪ੍ਰਾਪਤ ਕੀਤੀ ਹੈ
Dec 17, 2025 01:34 PM
ਮਲੇਰਕੋਟਲੇ ਤੋਂ ਨਤੀਜਾ
- ਸੁਖਪਾਲ ਕੌਰ ਪਿੰਡ ਹਥਨ ਉਮੀਦਵਾਰ ਕਾਂਗਰਸ ਜੇਤੂ
- ਦੂਸਰੇ ਤੇ ਆਪ ਤੀਸਰੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ
Dec 17, 2025 01:33 PM
Ludhiana 'ਚ Congress ਨੇ ਕੀਤਾ ਹੰਗਾਮਾ, Congress ਨੇ AAP 'ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ
Dec 17, 2025 01:32 PM
ਵਿਧਾਨ ਸਭਾ ਹਲਕਾ ਨਾਭਾ ਦੀਆਂ ਸੀਟਾਂ ਦੀ ਜਾਣਕਾਰੀ
ਵਿਧਾਨ ਸਭਾ ਹਲਕਾ ਨਾਭਾ ਲੱਧਾ ਹੇੜੀ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਚਰਨ ਸਿੰਘ ਨੇ 303 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਜਿਨਾਂ ਦਾ ਸਖਤ ਮੁਕਾਬਲਾ ਵੱਲੋਂ ਅਕਾਲੀ ਦਲ ਨਾਲ ਹੋਇਆ
ਹੁਣ ਤੱਕ ਕੁੱਲ ਛੇ ਬਲਾਕ ਸੰਮਤੀ ਨਤੀਜੇ ਸਾਹਮਣੇ ਆ ਗਏ ਹਨ ਜਿਸ ਵਿੱਚ ਤਿੰਨ ਆਮ ਆਦਮੀ ਪਾਰਟੀ ਦੋ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ
Dec 17, 2025 01:32 PM
ਬਠਿੰਡਾ ’ਚ ਚਾਰ ਸੀਟਾਂ ਦੇ ਨਤੀਜੇ
ਬਠਿੰਡਾ ’ਚ ਬਲਾਕ ਰਾਮਪੁਰਾ ’ਚ 2 ਸੀਟਾਂ ਗਿੱਲ ਕਲਾਂ ਤੇ ਦੌਲਤਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ
ਬਲਾਕ ਰਾਮਪੁਰਾ ਚ ਬਲਾਕ ਸੰਮਤੀ ਲਈ 2 ਸੀਟਾਂ (ਜਿਉਂਦ ਤੇ ਕਰਾੜਵਾਲਾ) ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ
Dec 17, 2025 01:08 PM
ਮਾਨਸਾ ਦੇ ਤਾਮਕੋਟ ਬਲਾਕ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਗਮੇਲ ਕੌਰ 79 ਵੋਟਾਂ ਨਾਲ ਜੇਤੂ ਰਹੀ
Dec 17, 2025 01:04 PM
ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਤੋਂ ਬਾਅਦ ਲੋਕਾਂ 'ਚ ਭਾਰੀ ਉਤਸ਼ਾਹ ਖਰੜ 'ਚ ਜਿੱਤ ਤੋਂ ਬਾਅਦ ਮਨਾਇਆ ਜਸ਼ਨ
Dec 17, 2025 01:01 PM
ਬਲਾਕ ਸੰਮਤੀ ਚੋਣਾਂ 'ਚ Mohali ਜ਼ਿਲ੍ਹੇ 'ਚ Shiromani Akali Dal ਨੇ ਖੋਲਿਆ ਖਾਤਾ
Dec 17, 2025 01:01 PM
ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਨਤੀਜੇ
ਸ੍ਰੀ ਅਨੰਦਪੁਰ ਸਾਹਿਬ ਦੇ ਗਰਾ ਜੌਨ ਤੋਂ ਕਾਂਗਰਸ ਪਾਰਟੀ ਦੇ ਡਾਕਟਰ ਅੰਮ੍ਰਿਤ ਪਾਲ ਸਿੰਘ ਰਹੇ ਜੇਤੂ
ਇਸੇ ਤਰ੍ਹਾਂ ਢੇਰ ਜੋਨ ਤੋਂ ਕਾਂਗਰਸ ਪਾਰਟੀ ਦੀ ਜੇਤੂ ਕੁਲਦੀਪ ਕੌਰ ਨੇ ਕੀਤੀ ਵੱਡੀ ਜਿੱਤ ਦਰਜ
Dec 17, 2025 01:01 PM
ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਪਹਿਲੇ ਰਾਊਂਡ ਤੋਂ ਬਾਅਦ ਨਤੀਜੇ
ਜਿਲ੍ਹੇ 'ਚ ਸ੍ਰੋਮਣੀ ਅਕਾਲੀ ਦਲ - 14
ਆਪ - 11
ਕਾਂਗਰਸ - 3 ਤੇ ਜੇਤੂ
ਬਲਾਕ ਸੰਮਤੀ ਮੁਕਤਸਰ ਦਿਹਾਤੀ - ਸ਼੍ਰੋਮਣੀ ਅਕਾਲੀ ਦਲ
ਗੋਨਿਆਣਾ - ਸ਼ਰੋਮਣੀ ਅਕਾਲੀ ਦਲ
ਹਲਕਾ ਮਲੋਟ
ਬਲਾਕ ਸੰਮਤੀ ਸੰਮੇਵਾਲੀ - ਆਪ
ਲੱਖੇਵਾਲੀ- ਸ਼੍ਰੋਮਣੀ ਅਕਾਲੀ ਦਲ
ਮੌੜ - ਸ਼੍ਰੋਮਣੀ ਅਕਾਲੀ ਦਲ
ਭਾਗਸਰ - ਸ਼੍ਰੋਮਣੀ ਅਕਾਲੀ ਦਲ
ਚੱਕ ਚਿਬੜਾਵਾਲੀ - ਆਪ
ਗੰਧੜ - ਕਾਂਗਰਸ
ਮਹਾਂਬਧਰ-ਸ਼੍ਰੋਮਣੀ ਅਕਾਲੀ ਦਲ
ਭੰਗਚੜੀ - ਸ਼੍ਰੋਮਣੀ ਅਕਾਲੀ ਦਲ
ਰੁਪਾਣਾ - ਸ਼੍ਰੋਮਣੀ ਅਕਾਲੀ ਦਲ
ਧਿਗਾਣਾ - ਸ਼੍ਰੋਮਣੀ ਅਕਾਲੀ ਦਲ
ਫੂਲੇਵਾਲਾ - ਆਪ
ਲੱਕੜਵਾਲਾ - ਸ਼੍ਰੋਮਣੀ ਅਕਾਲੀ ਦਲ
ਖੁੰਨਣ ਕਲਾਂ - ਆਪ
ਗਿਦੜਬਾਹਾ ਹਲਕਾ ਬਲਾਕ ਸੰਮਤੀ
ਹਰੀਕੇ ਕਲਾਂ - ਆਪ
ਭੁੱਟੀਵਾਲਾ - ਆਪ
ਆਸਾ ਬੁੱਟਰ- ਆਪ
ਮੱਲਣ - ਸ਼੍ਰੋਮਣੀ ਅਕਾਲੀ ਦਲ
ਦੋਦਾ - ਆਪ
ਕੋਟਲੀ ਅਬਲੂ - ਆਪ
ਭਲਾਈਆਣਾ - ਸ਼੍ਰੋਮਣੀ ਅਕਾਲੀ ਦਲ
ਕੋਟਭਾਈ - ਕਾਂਗਰਸ
ਸੁਖਨਾ - ਸ਼੍ਰੋਮਣੀ ਅਕਾਲੀ ਦਲ
ਪਿਉਰੀ - ਸ਼੍ਰੋਮਣੀ ਅਕਾਲੀ ਦਲ
ਛੱਤੇਆਣਾ - ਆਪ
ਭੂੰਦੜ - ਆਪ
ਭਾਰੂ - ਕਾਂਗਰਸ
Dec 17, 2025 01:00 PM
ਨਾਭਾ ਦੇ ਗੁਣੀਕੇ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਲਾਡੀ ਜਿੱਤੇ
'ਆਪ' ਉਮੀਦਵਾਰ ਨੂੰ 266 ਵੋਟਾਂ ਨਾਲ ਹਰਾਇਆ
Dec 17, 2025 12:56 PM
ਬਾਬਾ ਬਕਾਲਾ ਸਾਹਿਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ
- ਬਲਾਕ ਸੰਮਤੀ ਦੇ ਤਿੰਨੇ ਜੋਨਾਂ ਤੋਂ ਅਕਾਲੀ ਉਮੀਦਵਾਰ ਰਹੇ ਜੇਤੂ
- ਕਸਬਾ ਬੁਤਾਲਾ ਤੋਂ ਹਰਪ੍ਰੀਤ ਕੌਰ
- ਕਸਬਾ ਸਠਿਆਲਾ ਤੋਂ ਰਣਜੀਤ ਕੌਰ
- ਪਿੰਡ ਦੌਲੋਨੰਗਲ ਤੋਂ ਅਮਨਦੀਪ ਕੌਰ
Dec 17, 2025 12:51 PM
ਮਾਨਸਾ ਜ਼ਿਲ੍ਹੇ ਦੇ ਬਲਾਕ ਸੰਮਤੀ ਬੁਰਜ ਰਾਠੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ
ਅਕਾਲੀ ਦਲ ਦੇ ਉਮੀਦਵਾਰ ਸੁਖਜੀਤ ਸਿੰਘ ਰਹੇ ਜੇਤੂ
Dec 17, 2025 12:45 PM
ਨਾਭਾ ’ਚ ਅਕਾਲੀ ਦਲ ਨੇ ਹਲਕੇ ਵਿੱਚ ਪਹਿਲੀ ਜਿੱਤ ਪ੍ਰਾਪਤ ਕੀਤੀ
ਵਿਧਾਨ ਸਭਾ ਹਲਕਾ ਨਾਭਾ ਤੋਂ ਬੋੜਾ ਕਲਾ ਬਲਾਕ ਸੰਮਤੀ
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬਲਵਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਮੇਸ਼ ਕੌਰ ਨੂੰ 148 ਵੋਟਾਂ ਨਾਲ ਹਰਾਇਆ
Dec 17, 2025 12:15 PM
ਬਲਾਕ ਸੰਮਤੀ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਖਾਤਾ ਖੋਲ੍ਹਿਆ
ਸ੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਭੋਮਾ ਜੋਨ -3 ਤੋਂ ਸੁੱਖਪਾਲ ਕੌਰ ਪਤਰੀ ਗੁਰਿੰਦਰ ਸਿੰਘ ਨੇ 23 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।
Dec 17, 2025 12:12 PM
ਬਲਾਕ ਸੰਮਤੀ ਮੈਂਬਰ ਕਾਂਗਰਸ ਪਾਰਟੀ ਦੇ ਉਮੀਦਵਾਰ ਲਵਪ੍ਰੀਤ ਕੌਰ 655 ਵੋਟਾਂ ਨਾਲ ਜੇਤੂ ਕਰਾਰ
ਵਿਧਾਨ ਸਭਾ ਹਲਕਾ ਜੀਰਾ ਤੋਂ ਲੋਹਕੇ ਕਲਾਂ ਦੇ ਬਲਾਕ ਸੰਮਤੀ ਮੈਂਬਰ ਕਾਂਗਰਸ ਪਾਰਟੀ ਦੇ ਉਮੀਦਵਾਰ ਲਵਪ੍ਰੀਤ ਕੌਰ 655 ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ
ਪੰਚਾਇਤ ਸਮਤੀ ਜੀਰਾ ਦੇ ਜੋਨ ਨੰਬਰ ਪੰਜ ਲਾਉਂਕੇ ਕਲਾ ਤੋ ਕੁਲ 2287 ਵੋਟਾਂ ਪੋਲ ਹੋਈਆਂ ਜਿਸ ਵਿੱਚੋ ਕਾਂਗਰਸ ਦੀ ਉਮੀਦਵਾਰ ਲੋਵਪ੍ਰੀਤ ਕੌਰ 1351ਵੋਟਾਂ ਲੈਕੇ ਆਮ ਆਦਮੀ ਪਾਰਟੀ ਦੀ ਦੀ ਸੁਖਪ੍ਰੀਤ ਕੌਰ ਤੋ 655 ਵੋਟਾਂ ਨਾਲ ਜੇਤੂ ਰਹੀ ਜਦ ਕੀ 150 ਵੋਟਾਂ ਖ਼ਾਰਜ ਵੀ ਹੋਇਆ ਹਨ
Dec 17, 2025 12:06 PM
ਬਲਾਕ ਸੰਮਤੀ ਬਹਿਮਣ ਦੀਵਾਨਾ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਜੇਤੂ
ਬਲਾਕ ਬਠਿੰਡਾ 'ਚ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਮਹਿਮਾ ਸਰਜਾ ਤੋਂ ਆਮ ਆਦਮੀ ਪਾਰਟੀ, ਬਲਾਕ ਸੰਮਤੀ ਬਹਿਮਣ ਦੀਵਾਨਾ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਜੇਤੂ
Dec 17, 2025 12:00 PM
ਬਲਾਕ ਸੰਮਤੀ ਛਾਜਲੀ ਰਾਊਂਡ 1 ਅਪਡੇਟ
ਜ਼ੋਨ ਕਣਕਵਾਲ ਭੰਗੂਆਂ, ਧਰਮਗੜ੍ਹ, ਜਖੇਪਲਵਾਸ, ਹੰਬਲਵਾਸ, ਡਸਕਾ ਤੇ ਗਿਦੜਿਆਣੀ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਅੱਗੇ। ਜ਼ੋਨ ਫਤਿਹਗੜ੍ਹ ਤੋਂ ਕਾਂਗਰਸ ਉਮੀਦਵਾਰ ਅੱਗੇ।
Dec 17, 2025 11:58 AM
ਅੰਮ੍ਰਿਤਸਰ ਦਿਹਾਤੀ ‘ਚ ਕਾਊਂਟਿੰਗ ਸੁਰੱਖਿਅਤ ਤੇ ਸ਼ਾਂਤੀਪੂਰਕ ਢੰਗ ਨਾਲ ਜਾਰੀ: ਐਸਐਸਪੀ ਸੋਹੇਲ ਮੀਰ
ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਕਾਊਂਟਿੰਗ ਅੰਮ੍ਰਿਤਸਰ ਦਿਹਾਤੀ ਵਿੱਚ ਪੂਰੀ ਤਰ੍ਹਾਂ ਸ਼ਾਂਤੀਪੂਰਕ ਅਤੇ ਸੁਚੱਜੇ ਢੰਗ ਨਾਲ ਚੱਲ ਰਹੀ ਹੈ। ਇਸ ਸਬੰਧੀ ਐਸਐਸਪੀ ਅੰਮ੍ਰਿਤਸਰ ਦਿਹਾਤੀ ਸੋਹੇਲ ਮੀਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਖੁਦ ਵੱਖ-ਵੱਖ ਕਾਊਂਟਿੰਗ ਸੈਂਟਰਾਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਸੁਰੱਖਿਆ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਸਕੇ।
ਐਸਐਸਪੀ ਸੋਹੇਲ ਮੀਰ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਵਿੱਚ ਕੁੱਲ 6 ਕਾਊਂਟਿੰਗ ਸੈਂਟਰ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਮਾਈ ਭਾਗੋ ਕਾਲਜ ਹੈ, ਜਿੱਥੇ ਸਵੇਰ ਤੋਂ ਕਾਊਂਟਿੰਗ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਉਹ ਮੌਕੇ ‘ਤੇ ਮੌਜੂਦ ਅਧਿਕਾਰੀਆਂ ਤੋਂ ਫੀਡਬੈਕ ਲੈ ਚੁੱਕੇ ਹਨ ਅਤੇ ਹੁਣ ਤੱਕ ਹਰ ਥਾਂ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਅਤੇ ਸ਼ਾਂਤੀਪੂਰਕ ਬਣੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਕਾਊਂਟਿੰਗ ਡੇ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਤੋਂ ਹੀ ਅਡਵਾਂਸ ਅਤੇ ਮਲਟੀ-ਟਿਅਰ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਹਰ ਕਾਊਂਟਿੰਗ ਸੈਂਟਰ ‘ਤੇ ਤਿੰਨ ਐਸਪੀ ਰੈਂਕ ਦੇ ਅਧਿਕਾਰੀ ਤੈਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਹਰ ਐਸਪੀ ਦੇ ਅਧੀਨ ਦੋ-दੋ ਕਾਊਂਟਿੰਗ ਸੈਂਟਰ ਰੱਖੇ ਗਏ ਹਨ ਅਤੇ ਹਰ ਕਾਊਂਟਿੰਗ ਸੈਂਟਰ ‘ਤੇ ਦੋ-ਦੋ ਡੀਐਸਪੀ ਵੀ ਡਿਊਟੀ ‘ਤੇ ਮੌਜੂਦ ਹਨ।
ਐਸਐਸਪੀ ਨੇ ਦੱਸਿਆ ਕਿ ਮੈਦਾਨੀ ਪੱਧਰ ‘ਤੇ ਵੀ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਅਤੇ ਕੁੱਲ ਮਿਲਾ ਕੇ ਕਰੀਬ 500 ਤੋਂ ਵੱਧ ਪੁਲਿਸ ਕਰਮਚਾਰੀ ਸੁਰੱਖਿਆ ਡਿਊਟੀ ‘ਤੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਕਾਊਂਟਿੰਗ ਸੈਂਟਰਾਂ ‘ਤੇ ਪੁਲਿਸ ਅਤੇ ਪ੍ਰਸ਼ਾਸਨ ਦੀ ਸਖ਼ਤ ਨਿਗਰਾਨੀ ਹੈ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।
ਅਖੀਰ ‘ਚ ਐਸਐਸਪੀ ਸੋਹੇਲ ਮੀਰ ਨੇ ਕਿਹਾ ਕਿ ਉਮੀਦਵਾਰਾਂ, ਉਨ੍ਹਾਂ ਦੇ ਸਮਰਥਕਾਂ ਅਤੇ ਆਮ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ, ਜਿਸ ਕਾਰਨ ਕਾਊਂਟਿੰਗ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਸ਼ਾਂਤੀ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਜਾਰੀ ਰੱਖਣ।
Dec 17, 2025 11:53 AM
ਮੂਸੇ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੇਤੂ
ਤਰਨਤਾਰਨ ਦੇ ਬਲਾਕ ਸੰਮਤੀ ਦੇ ਜੋਨ ਮੂਸੇ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਦੀਪ ਕੌਰ ਨੇ ਸ਼੍ਰਮੋਣੀ ਅਕਾਲੀ ਦਲ ਦੀ ਉਮੀਦਵਾਰ ਹਰਜੀਤ ਕੌਰ ਨੂੰ 204 ਵੋਟਾਂ ਨਾਲ ਹਰਾਇਆ ਹਰਜੀਤ ਕੋਰ ਨੂੰ ਮਿਲੀਆਂ 520 ਵੋਟਾਂ
ਆਮ ਆਦਮੀ ਪਾਰਟੀ ਦੀ ਸੁਖਦੀਪ ਕੋਰ ਨੂੰ ਮਿਲੀਆਂ 716 ਵੋਟਾਂ
ਇੰਦਰਜੀਤ ਕੌਰ ਭਾਜਪਾ ਨੂੰ 199
ਸੁਖਚੈਨ ਜੀਤ ਕੋਰ ਕਾਂਗਰਸ ਨੂੰ ਮਿਲੀਆਂ 224 ਵੋਟਾਂ
Dec 17, 2025 11:52 AM
ਹਲਕਾ ਮਜੀਠਾ ਤੋਂ ਕਾਂਗਰਸ ਦੇ ਸਿਰਫ਼ ਇੱਕੋ ਉਮੀਦਵਾਰ ਮੈਦਾਨ ਚ ਸੀ ਉਸ ਦੀ ਵੀ ਹੋਈ ਜਿੱਤ
- ਕਾਂਗਰਸ ਨੇ ਇਲਜ਼ਾਮ ਲਗਾਇਆ ਸੀ ਸਾਡੇ ਕਾਂਗਜ਼ ਨਹੀਂ ਭਰੇ ਗਏ ਧੱਕਾ ਹੋਇਆ ਸੀ
- 33 ਸੀਟਾਂ ਤੇ ਕਾਂਗਰਸ ਦੇ ਸਿਰਫ਼ 7 ਦੇ ਕਾਗਜ ਭਰੇ ਗਏ ਸੀ
- ਸੱਤਾਂ ਦੇ ਕਾਂਗਜ਼ ਵਾਪਿਸ ਕੀਤੇ ਜਾਣੇ ਸੀ ਪਰ ਇੱਕ ਉਮੀਦਵਾਰ ਲੇਟ ਹੋ ਗਿਆ
- ਕਾਂਗਰਸ ਵਲੋਂ ਬਾਈਕਾਟ ਕੀਤਾ ਸੀ ਪਰ ਇੱਕ ਉਮੀਦਵਾਰ ਜਿਸਦੇ ਕਾਗਜ਼ ਵਾਪਿਸ ਨਹੀਂ ਹੋਏ ਉਸ ਲਈ ਪ੍ਰਚਾਰ ਕੀਤਾ ਸੀ
- ਮਨਪ੍ਰੀਤ ਕੌਰ ਸੋਹੀਆਂ ਕਲਾਂ ਦੀ ਜਿੱਤ ਹੋਈ ਹੈ ਬਲਾਕ ਸੰਮਤੀ ਮੇਂਬਰ ਬਣੇ ਹਨ
- ਮਨਪ੍ਰੀਤ ਕੌਰ ਬਲਾਕ ਸੰਮਤੀ ਚੋਣਾਂ ਦੇ ਨਤੀਜੇ 141 ਵੋਟਾਂ ਨਾਲ ਜਿੱਤੇ ਹਨ
Dec 17, 2025 11:50 AM
ਬਲਾਕ ਸੰਮਤੀ ਨੂਰਪੁਰ ਬੇਦੀ ਦੇ ਜੋਨ ਨੰਬਰ ਦੋ ਅਬਿਆਣਾ ਕਲਾਂ ਤੋਂ ਆਪ ਦੀ ਉਮੀਦਵਾਰ ਦੀਪ ਮਝੋਤਰਾ ਜੇਤੂ

Dec 17, 2025 11:39 AM
ਬਲੋਕ ਸਮਤੀ ਜੋਨ ਤਿੰਨ ਨੰਬਰ ਬਜਰੂੜ ਤੋਂ ਅਕਾਲੀ ਦਲ ਜੇਤੂ
Dec 17, 2025 11:38 AM
ਸਮਰਾਲਾ ਬਲਾਕ ਦੇ ਬਲਾਕ ਸੰਮਤੀ ਜੋਨ ਨਾਗਰਾ ਤੋਂ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ 248 ਵੋਟਾਂ ਤੇ ਜੇਤੂ ਰਹੇ
Dec 17, 2025 11:37 AM
ਜਗਰਾਉਂ ’ਚ ਕਾਂਗਰਸ ਦੇ ਹੱਕ ’ਚ ਨਤੀਜਾ
ਜਗਰਾਉਂ ’ਚ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਪਹਿਲਾ ਰਿਜ਼ਲਟ ਕਾਂਗਰਸ ਦੇ ਹੱਕ ਵਿੱਚ ਆਇਆ। ਜਗਰਾਉਂ ਬਲਾਕ ਸੰਮਤੀ ਦੇ ਜ਼ੋਨ ਨੰਬਰ 24 ਅੱਬੂਪੁਰਾ ਤੋਂ ਕਾਂਗਰਸ ਪਾਰਟੀ ਦੀ ਪਰਮਜੀਤ ਕੌਰ ਨੇ 61 ਵੋਟਾਂ ਤੇ ਜਿੱਤ ਹਾਸਿਲ ਕੀਤੀ। ਬਲਾਕ ਸੰਮਤੀ ਚੋਣਾਂ ਦੇ ਪਹਿਲੇ ਰਿਜ਼ਲਟ ਵਿੱਚ ਕਾਂਗਰਸ ਦੀ ਜਿੱਤ ਨਾਲ ਕਾਂਗਰਸ ਨੇ ਜਸ਼ਨ ਮਨਾਇਆ
Dec 17, 2025 11:35 AM
ਰਾਜਪੁਰਾ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਜਾਰੀ ਹੈ ਜਿਸ ਦੀ ਦੂਜੀ ਲਿਸਟ ਜਾਰੀ ਕੀਤੀ ਗਈ ਹੈ
ਰਾਜਪੁਰਾ ਦੇ ਮਿਨੀ ਸੈਕਟਰੀਏਟ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਜਿਸਦੇ ਦੂਜੇ ਰੋਣ ਦੀ ਲਿਸਟ ਜਾਰੀ ਕੀਤੀ ਗਈ ਹੈ।
Dec 17, 2025 11:34 AM
ਕਾਂਗਰਸੀ ਉਮੀਦਵਾਰ ਗੁਰਵਿੰਦਰ ਕਕਰਾਲੀ ਅੱਗੇ
ਮੋਰਿੰਡਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਦੂਜੇ ਰਾਉਂਡ ਦੀ ਗਿਣਤੀ ਤੋਂ ਬਾਅਦ ਕਾਂਗਰਸੀ ਉਮੀਦਵਾਰ ਗੁਰਵਿੰਦਰ ਕਕਰਾਲੀ ਅੱਗੇ
ਕਾਂਗਰਸ 3041
ਆਪ 2034
ਬਸਪਾ 112
ਅਕਾਲੀ ਦਲ 273 ਵੋਟਾਂ
ਨੋਟਾਂ 20
ਰੱਦ 199
Dec 17, 2025 11:33 AM
ਅਜਨਾਲਾ ’ਚ ਜ਼ਿਲ੍ਹਾ ਪ੍ਰੀਸ਼ਦ ਜਗਦੇਵ ਕਲਾਂ ਤੋਂ ਅਕਾਲੀ ਉਮੀਦਵਾਰ ਸਰਬਜੀਤ ਕੌਰ 250 ਵੋਟਾਂ ਨਾਲ ਜਿੱਤੇ
- AAP ਦੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਜੱਦੀ ਪਿੰਡ ਹੈ ਜਗਦੇਵ ਕਲਾਂ
Dec 17, 2025 11:21 AM
ਮੁਹਾਲੀ ’ਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਖੁੱਲ੍ਹਿਆ ਖਾਤਾ
- ਬਲਾਕ ਮਾਜਰੀ ਦੇ ਖੀਜਰਾਵਾਦ ਜੋਨ ਤੋਂ ਅਕਾਲੀ ਦਲ ਨੇ ਕੀਤੀ ਜਿੱਤ ਪ੍ਰਾਪਤ
- ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਗੁਰਿੰਦਰ ਕੌਰ ਨੂੰ 889 ਵੋਟਾਂ ਹੋਈਆਂ ਹਾਸਲ
- AAP ਉਮੀਦਵਾਰ ਨੂੰ 132 ਵੋਟਾਂ ਹੋਈਆਂ ਹਾਸਲ, ਜਦਕਿ ਕਾਂਗਰਸ ਨੇ 779 ਵੋਟਾਂ ਕੀਤੀਆਂ ਹਾਸਲ
Dec 17, 2025 11:21 AM
ਸੰਗਰੂਰ ਜ਼ਿਲ੍ਹੇ ਦੀਆਂ ਪੰਚਾਇਤ ਸੰਮਤੀ ਚੋਣਾਂ ’ਚ 20 ਜ਼ੋਨਾਂ ਦੇ ਉਮੀਦਵਾਰ ਰਹੇ ਬਿਨਾਂ ਮੁਕਾਬਲਾ ਜੇਤੂ
ਸੰਗਰੂਰ ਜ਼ਿਲ੍ਹੇ ਦੀਆਂ ਪੰਚਾਇਤ ਸੰਮਤੀ ਚੋਣਾਂ ਦੀਆਂ 162 ਜ਼ੋਨਾਂ ਵਿਚੋਂ 20 ਜ਼ੋਨਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਪੰਚਾਇਤ ਸੰਮਤੀ ਚੋਣਾਂ ਵਿੱਚ ਸੰਗਰੂਰ ਜ਼ਿਲ੍ਹੇ ਦੇ 162 ਜ਼ੋਨ ਹਨ, ਜਿਨ੍ਹਾਂ ਵਿਚੋਂ 20 ਜ਼ੋਨ ਅਜਿਹੇ ਹਨ, ਜਿਥੇ ਇਕ ਉਮੀਦਵਾਰ ਹੀ ਚੋਣ ਮੈਦਾਨ ਹੋਣ ਕਰਕੇ ਉਹ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ ਪੰਚਾਇਤ ਸੰਮਤੀ ਅੰਨਦਾਣਾ ਐਟ ਮੂਨਕ ਵਿਖੇ ਗੁਲਾੜ੍ਹੀ ਅਤੇ ਕਰੋਦਾ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।
ਇਸੇ ਤਰ੍ਹਾਂ ਪੰਚਾਇਤ ਸੰਮਤੀ ਭਵਾਨੀਗੜ੍ਹ ਵਿਖੇ ਕਾਲਾਝਾੜ, ਪੰਚਾਇਤ ਸੰਮਤੀ ਛਾਜਲੀ ਦੇ ਜ਼ੋਨ ਹਰਿਆਊ, ਪੰਚਾਇਤ ਸੰਮਤੀ ਧੂਰੀ ਵਿਖੇ ਜ਼ੋਨ ਨੱਤ, ਕੱਕੜਵਾਲ, ਈਸੜਾ, ਧਾਦਰਾ, ਢਢੋਗਲ, ਮੀਮਸਾ ਤੇ ਭੁੱਲਰਹੇੜੀ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਦਿੜ੍ਹਬਾ ਦੇ ਜ਼ੋਨ ਸ਼ਾਦੀਹਰੀ, ਤੂਰਬੰਨਜਾਰਾ ਤੇ ਕਮਾਲਪੁਰ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਪੰਚਾਇਤ ਸੰਮਤੀ ਲਹਿਰਾਗਾਗਾ ਦੇ ਚੂੜਲ ਕਲਾਂ ਤੇ ਰਾਏਧਰਾਣਾ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਰਹੇ। ਇਸੇ ਤਰ੍ਹਾਂ ਪੰਚਾਇਤ ਸੰਮਤੀ ਸ਼ੇਰਪੁਰ ਦੇ ਜ਼ੋਨ ਮਾਹਮਦਪੁਰ ਜੇਤੂ ਰਹੇ ਹਨ। ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ ਦੇ ਕੋਟੜਾ ਅਮਰੂ ਅਤੇ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ-2 ਦੇ ਜ਼ੋਨ ਈਲਵਾਲ ਤੇ ਖੁਰਾਣਾ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।
Dec 17, 2025 11:11 AM
ਫਾਜ਼ਿਲਕਾ ’ਚ ਚੋਣਾਂ ਦੀ ਗਿਣਤੀ ਹੋਣ ਕਾਰਨ ਵਿਦਿਆਰਥੀ ਤੇ ਸਕੂਲ ਸਟਾਫ਼ ਹੋਇਆ ਪ੍ਰੇਸ਼ਾਨ
- ਅਧਿਕਾਰੀਆਂ ਨੇ ਸਕੂਲ ਅੰਦਰ ਜਾਣ ਤੋਂ ਰੋਕਿਆ, ਘਰਾਂ ਨੂੰ ਮੋੜੇ
- ਧੁੰਦ 'ਚ ਕਈ ਕਿਲੋਮੀਟਰ ਸਫ਼ਰ ਕਰਕੇ ਸਕੂਲ ਪਹੁੰਚੇ ਸਨ ਵਿਦਿਆਰਥੀ
- ਸਕੂਲ ਨੂੰ ਗਿਣਤੀ ਕੇਂਦਰ ਬਣਾਉਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਨਹੀਂ ਐਲਾਨੀ ਸੀ ਛੁੱਟੀ
Dec 17, 2025 11:08 AM
ਚੋਣਾਂ ਦਾ ਪਹਿਲਾ ਰਿਜ਼ਲਟ ਕਾਂਗਰਸ ਦੇ ਹੱਕ ’ਚ
ਜਗਰਾਉਂ ਚ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਪਹਿਲਾ ਰਿਜ਼ਲਟ ਕਾਂਗਰਸ ਦੇ ਹੱਕ ਵਿੱਚ ਆਇਆ। ਜਗਰਾਉਂ ਬਲਾਕ ਸੰਮਤੀ ਦੇ ਜ਼ੋਨ ਨੰਬਰ 24 ਅੱਬੂਪੁਰਾ ਤੋਂ ਕਾਂਗਰਸ ਪਾਰਟੀ ਦੀ ਪਰਮਜੀਤ ਕੌਰ ਨੇ 61 ਵੋਟਾਂ ਤੇ ਜਿੱਤ ਹਾਸਿਲ ਕੀਤੀ। ਬਲਾਕ ਸੰਮਤੀ ਚੋਣਾਂ ਦੇ ਪਹਿਲੇ ਰਿਜ਼ਲਟ ਵਿੱਚ ਕਾਂਗਰਸ ਦੀ ਜਿੱਤ ਨਾਲ ਕਾਂਗਰਸ ਨੇ ਜਸ਼ਨ ਮਨਾਇਆ
Dec 17, 2025 11:08 AM
ਹਲਕਾ ਅਜਨਾਲਾ ਦੇ ਬਲਾਕ ਸੰਮਤੀ ਜੋਨ ਮਹਿਮਦ ਮੰਦਰਾਂਵਾਲਾ ਤੋਂ AAP ਦੀ ਉਮੀਦਵਾਰ ਜਗਦੀਸ਼ ਦਵਿੰਦਰ ਕੌਰ ਜੇਤੂ
ਹਲਕਾ ਅਜਨਾਲਾ ਅਧੀਨ ਆਉਂਦੀ ਬਲਾਕ ਸੰਮਤੀ ਰਮਦਾਸ ਦੇ ਜ਼ੋਨ ਮਹਿਮਦ ਮੰਦਰਾਂਵਾਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਜਗਦੀਸ਼ ਦਵਿੰਦਰ ਕੌਰ ਆਪਣੇ ਵਿਰੋਧੀ ਅਕਾਲੀ ਉਮੀਦਵਾਰ ਅਮਨਦੀਪ ਕੌਰ ਨੂੰ 165 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਹਨ।
Dec 17, 2025 10:54 AM
ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਸਬੀਰ ਕੌਰ ਦੀ ਹੋਈ ਜਿੱਤ
ਹਲਕਾ ਅਟਾਰੀ ਦੇ ਬਲਾਕ ਵੇਰਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਸਬੀਰ ਕੌਰ ਬਲਾਕ ਸੰਮਤੀ ਜੇਠੂਵਾਲ ਤੋਂ 84 ਵੋਟਾਂ ਨਾਲ ਜੇਤੂ ਕਰਾਰ ਦਿੱਤੀ ਗਈ
Dec 17, 2025 10:50 AM
ਤਰਨਤਾਰਨ ਦੇ ਨੂਰਦੀ ਜੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਵੰਤ ਕੌਰ ਨੂੰ ਮਿਲੀਆਂ 779 ਵੋਟਾਂ
- ਚਰਨਜੀਤ ਕੌਰ ਨੂੰ ਮਿਲੀਆਂ 570 ਵੋਟਾਂ
- ਚਰਨਜੀਤ ਕੌਰ ਨੂੰ ਮਿਲੀਆ 270 ਵੋਟਾਂ
- ਆਜਾਦ ਉਮੀਦਵਾਰ ਸੁਖਰਾਜ ਕੌਰ 16
- ਕਾਂਗਰਸ ਦੀ ਉਮੀਦਵਾਰ ਨੂੰ 76 ਵੋਟਾਂ ਪਈਆਂ
Dec 17, 2025 10:47 AM
ਪਟਿਆਲਾ ਹਲਕਾ ਘਨੌਰ ਵਿੱਚ ਵੀ ਹੋਇਆ ਹੰਗਾਮਾ
- ਯੂਨੀਵਰਸਿਟੀ ਕਾਲਜ ਘਨੌਰ ’ਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਲਗਾਏ ਧੱਕਾਸ਼ਾਹੀ ਦੇ ਇਲਜ਼ਾਮ
- ਝਿੰਜਰ ਨੇ ਮੌਜੂਦਾ ਵਿਧਾਇਕ ਗੁਰਲਾਲ ਘਨੌਰ ’ਤੇ ਲਗਾਏ ਇਲਜ਼ਾਮ
- ਕਿਹਾ- ਸਾਡੇ ਏਜੰਟ ਦਾ ਕਾਰਡ ਬਣਨ ਤੋਂ ਬਾਅਦ ਵੀ ਸਾਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ
- ਪੁਲਿਸ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Dec 17, 2025 10:36 AM
ਬਲਾਕ ਸੰਮਤੀ ਜ਼ੋਨ ਘਨੌਲਾ ਤੋਂ ਕਾਂਗਰਸ ਦਾ ਉਮੀਦਵਾਰ ਅਮਨਦੀਪ ਸਿੰਘ ਜੈਤੂ
Dec 17, 2025 10:36 AM
ਫਰੀਦਕੋਟ ਜਿਲ੍ਹੇ ਦੇ ਜਿਲ੍ਹਾ ਪ੍ਰੀਸ਼ਦ ਸਰਕਲ ਗੋਲੇਵਾਲਾ ’ਚ ਅਕਾਲੀ ਦਲ ਦੀ ਜਿੱਤ
ਫਰੀਦਕੋਟ ’ਚ 189 ਵੋਟਾਂ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਜਸਕਰਨਪ੍ਰੀਤ ਪਹਿਲੇ, 122 ਵੋਟਾਂ ਨਾਲ ਕਾਂਗਰਸ ਦਾ ਬਲਵੀਰ ਸਿੰਘ ਦੂਜੇ, 80 ਵੋਟਾਂ ਨਾਲ ਆਪ ਦਾ ਅਮਰਜੀਤ ਸਿੰਘ ਤੀਜੇ ਅਤੇ 24 ਵੋਟਾਂ ਨਾਲ ਬੀਜੇਪੀ ਦਾ ਅਮਰ ਸਿੰਘ ਚੌਥੇ ਸਥਾਨ ’ਤੇ
Dec 17, 2025 10:29 AM
ਆਜ਼ਾਦ ਉਮੀਦਵਾਰ ਗੁਰਿੰਦਰ ਪਾਲ ਸਿੰਘ ਨੇ ਬਲਾਕ ਸੰਮਤੀ ਅਟਾਰੀ ਤੋਂ ਜਿੱਤ ਕੀਤੀ ਹਾਸਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਿੰਦਰ ਪਾਲ ਸਿੰਘ ਦੀ ਕੀਤੀ ਗਈ ਸੀ ਹਮਾਇਤ
Dec 17, 2025 10:29 AM
ਪਿੰਡ ਘਰਾਚੋ ਵਿੱਚ ਬਲਾਕ ਸੰਮਤੀ ਤੋਂ ਰਜਿੰਦਰ ਸਿੰਘ ਰਾਜੀ ਜੇਤੂ
ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦੀ ਪਿੰਡਾਂ ਦੀ ਰਾਜਧਾਨੀ ਅਖਵਾਉਣ ਵਾਲੇ ਪਿੰਡ ਘਰਾਚੋ ਵਿੱਚ ਬਲਾਕ ਸੰਮਤੀ ਤੋਂ ਰਜਿੰਦਰ ਸਿੰਘ ਰਾਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹੋਈ ਜਿੱਤ
Dec 17, 2025 10:16 AM
ਹਲਕਾ ਅਟਾਰੀ ਦੇ ਜੋਨ ਮੋਦੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ
ਹਲਕਾ ਅਟਾਰੀ ਦੇ ਜੋਨ ਮੋਦੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਨਵਜੋਤ ਕੌਰ 89 ਵੋਟਾਂ ਨਾਲ ਬਲਾਕ ਸੰਮਤੀ ਦੀ ਚੋਣ ਜਿੱਤੀ
Dec 17, 2025 10:02 AM
ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ’ਚ ਮਿਲੀ ਜਿੱਤ
- ਬਲੋਕ ਰੋਟੀ ਚੰਨਾ ਦੇ ਬਲਾਕ ਸੰਮਤੀ ਦੇ ਉਮੀਦਵਾਰ ਹਰਵਿੰਦਰ ਸਿੰਘ ਜੇਤੂ
- 300 ਤੋਂ ਵੱਧ ਵੋਟਾਂ ਨਾਲ ਜੇਤੂ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਦੇ ਉਮੀਦਵਾਰ
Dec 17, 2025 10:01 AM
ਲੁਧਿਆਣਾ ਪਹਿਲੇ ਰਾਊਂਡ ਦੀ ਗਿਣਤੀ ਖਤਮ
ਬਾਜੜਾ ਕਲੋਨੀ ਤੋਂ ਕਾਂਗਰਸੀ ਉਮੀਦਵਾਰ ਰਾਜਕੁਮਾਰ ਰਾਜੂ ਬਲਾਕ ਸਮਤੀ ਵਿੱਚ ਸੱਤ ਵੋਟਾਂ ਨਾਲ ਜੇਤੂ , ਦੂਜੇ ਨੰਬਰ ਤੇ ਰਹੀ ਆਮ ਆਦਮੀ ਪਾਰਟੀ
Dec 17, 2025 10:01 AM
ਚੋਣਾਂ ਦੀ ਗਿਣਤੀ ਤੋਂ ਪਹਿਲਾ ਅਕਾਲੀ ਦਲ ਦੇ ਡਾ ਦਲਜੀਤ ਸਿੰਘ ਚੀਮਾ ਨੇ ਸਰਕਾਰ ਤੇ ਸਾਧੇ ਨਿਸ਼ਾਨੇ
ਬਾਜੜਾ ਕਲੋਨੀ ਤੋਂ ਕਾਂਗਰਸੀ ਉਮੀਦਵਾਰ ਰਾਜਕੁਮਾਰ ਰਾਜੂ ਬਲਾਕ ਸਮਤੀ ਵਿੱਚ ਸੱਤ ਵੋਟਾਂ ਨਾਲ ਜੇਤੂ , ਦੂਜੇ ਨੰਬਰ ਤੇ ਰਹੀ ਆਮ ਆਦਮੀ ਪਾਰਟੀ
Dec 17, 2025 09:56 AM
ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਜਿੰਦਰ ਕੌਰ ਦੀ ਹੋਈ ਜਿੱਤ
- ਵਿਧਾਨ ਸਭਾ ਗੁਰਦਾਸਪੁਰ ਦੀ ਬਲਾਕ ਸੰਮਤੀ ਭੁੰਬਲੀ ਦੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਜਿੰਦਰ ਕੌਰ ਦੀ ਹੋਈ ਜਿੱਤ
- ਬਲਾਕ ਸੰਮਤੀ ਦੀਆਂ ਬਾਕੀ ਪੰਜ ਸੀਟਾਂ ਤੇ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਤਿੰਨ ਸੀਟਾਂ ’ਤੇ ਵੋਟਾਂ ਦੀ ਗਿਣਤੀ ਜਾਰੀ
Dec 17, 2025 09:43 AM
ਸੰਗਰੂਰ ’ਚ ਜਾਣੋ ਕਿੱਥੇ ਕਿੱਥੇ ਹੋ ਰਹੀ ਵੋਟਾਂ ਦੀ ਗਿਣਤੀ
14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ 18 ਜ਼ੋਨ ਅਤੇ ਪੰਚਾਇਤ ਸੰਮਤੀ ਦੇ 162 ਜ਼ੋਨਾਂ ਲਈ ਵੋਟਿੰਗ
ਜਿਹਨਾਂ ਵਿੱਚ ਬਲਾਕ ਸੰਮਤੀਆਂ ਦੇ 126 ਜੌਨ ਲਈ ਉਮੀਦਵਾਰ 439
ਜਿਲ੍ਹਾ ਪਰਿਸ਼ਦ ਦੇ 18 ਜੋਂਨ ਲਈ 80
ਗਿਣਤੀ ਕੇਂਦਰਾਂ ਦਾ ਵੇਰਵਾ
ਬਲਾਕ ਅਨੰਦਾਨਾ ਐਟ ਮੂਣਕ - ਸਰਕਾਰੀ ਆਈ ਟੀ ਆਈ ਲੜਕੀਆਂ ਮੂਣਕ ਵਿਖੇ,
ਬਲਾਕ ਭਵਾਨੀਗੜ੍ਹ - ਯੋਗਾ ਹਾਲ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ ਵਿਖੇ,
ਬਲਾਕ ਛਾਜਲੀ - ਸਕੂਲ ਆਫ਼ ਐਮੀਨੇਂਸ ਬਾਕਸਿੰਗ ਹਾਲ ਵਿਖੇ,
ਬਲਾਕ ਧੂਰੀ - ਲਾਇਬ੍ਰੇਰੀ ਹਾਲ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ,
ਬਲਾਕ ਦਿੜ੍ਹਬਾ - ਕਾਮਰੇਡ ਭੀਮ ਸਿੰਘ ਸਕੂਲ ਆਫ਼ ਐਮੀਨੇਂਸ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਵਿਖੇ,
ਬਲਾਕ ਲਹਿਰਾਗਾਗਾ - ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ,
ਬਲਾਕ ਸੰਗਰੂਰ - ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ,
ਬਲਾਕ ਸ਼ੇਰਪੁਰ - ਦੇਸ਼ ਭਗਤ ਕਾਲਜ ਬਰੜਵਾਲ ਵਿਖੇ,
ਬਲਾਕ ਸੁਨਾਮ ਊਧਮ ਸਿੰਘ ਵਾਲਾ - ਸ਼ਹੀਦ ਊਧਮ ਸਿੰਘ ਸਰਕਾਰੀ ਆਈ ਟੀ ਆਈ ਸੁਨਾਮ ਊਧਮ ਸਿੰਘ ਵਾਲਾ ਵਿਖੇ,
ਬਲਾਕ ਸੁਨਾਮ ਊਧਮ ਸਿੰਘ ਵਾਲਾ-2 - ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਹੋਵੇਗੀ
Dec 17, 2025 09:32 AM
ਮੋਗਾ ਬਲਾਕ ਸੰਮਤੀ ਦੇ ਜ਼ੋਨ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ
- ਦੌਲਤਪੁਰਾ ਜ਼ੋਨ ਤੋਂ ਗੁਰਦਰਸ਼ਨ ਸਿੰਘ ਢਿੱਲੋਂ ਦੀ 9 ਵੋਟਾਂ ਨਾਲ ਜਿੱਤ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਗਰੇਜ਼ ਸਿੰਘ ਸਮਰਾ ਨੂੰ ਹਰਾਇਆ
Dec 17, 2025 09:28 AM
ਗਿਣਤੀ ਕੇਂਦਰਾਂ ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ, ਅੰਮ੍ਰਿਤਸਰ 'ਚ ਜਲਦ ਆ ਸਕਦੇ ਨੇ ਨਤੀਜੇ
- ਦੌਲਤਪੁਰਾ ਜ਼ੋਨ ਤੋਂ ਗੁਰਦਰਸ਼ਨ ਸਿੰਘ ਢਿੱਲੋਂ ਦੀ 9 ਵੋਟਾਂ ਨਾਲ ਜਿੱਤ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਗਰੇਜ਼ ਸਿੰਘ ਸਮਰਾ ਨੂੰ ਹਰਾਇਆ
Dec 17, 2025 09:25 AM
ਰੋਪੜ ਦੇ ਲੋਦੀਮਾਜਰਾ ਬਲਾਕ ਸੰਮਤੀ ਜੋਨ ਤੋਂ ਆਪ ਦੀ ਉਮੀਦਵਾਰ ਮਨਜੀਤ ਕੋਰ ਜੈਤੂ
Dec 17, 2025 09:25 AM
ਅੰਮ੍ਰਿਤਸਰ ’ਚ ਹੁਣ ਖੋੇਲ੍ਹੇ ਗਏ ਸਟਰਾਂਗ ਰੂਮ
26 ਟੇਬਲਾਂ ’ਤੇ ਹੋਣਗੇ 6 ਰਾਉਂਡ
ਇੱਕ ਘੰਟੇ ’ਚ ਆਵੇਗਾ ਪਹਿਲੇ ਰਾਉਂਡ ਦਾ ਨਤੀਜਾ
Dec 17, 2025 09:23 AM
Patiala 'ਚ ਗਿਣਤੀ ਸ਼ੁਰੂ ਹੋਣ ਤੋਂ ਪਹਿਲਾ ਹੰਗਾਮਾ
Dec 17, 2025 09:20 AM
ਪਠਾਨਕੋਟ ਵਿੱਚ 93 ਬਲਾਕ ਸੰਮਤੀ ਅਤੇ 10 ਜ਼ਿਲ੍ਹਾ ਪ੍ਰੀਸ਼ਦ ਦੀ ਵੋਟਾਂ ਜਾਰੀ
ਪਠਾਨਕੋਟ ਵਿੱਚ 93 ਬਲਾਕ ਸੰਮਤੀ ਅਤੇ 10 ਜ਼ਿਲ੍ਹਾ ਪ੍ਰੀਸ਼ਦ ਦੀ ਵੋਟਾਂ ਦੀ ਗਿਣਤੀ ਹੋ ਰਹੀ, ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਇੰਤਜ਼ਾਮ।
Dec 17, 2025 09:19 AM
ਮਲੋਟ ’ਚ ਚੋਣ ਨਤੀਜਿਆਂ ਨੂੰ ਲੈ ਕੇ ਵੱਡੀ ਖ਼ਬਰ
- ਅਜੇ ਤੱਕ ਨਹੀਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ
- ਮੰਤਰੀ ਬਲਜੀਤ ਕੌਰ ਕਾਊਂਟਿੰਗ ਸੈਂਟਰ ’ਚ ਮੌਜੂਦ
Dec 17, 2025 09:16 AM
ਗੁਰੂਹਰਸਰਹਾਏ ਦੇ ਜ਼ੋਨ ਪਿੰਡੀ ਤੋਂ ਕਾਂਗਰਸੀ ਉਮੀਦਵਾਰ ਅੱਗੇ
Dec 17, 2025 09:13 AM
ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਕੀਤਾ ਗਿਆ ਖੱਜਲ ਖੁਆਰ
ਲੁਧਿਆਣਾ ਦੇ ਰਾਏਕੋਟ ਕਾਉਂਟਿੰਗ ਸੈਂਟਰ ਪ੍ਰਸ਼ਾਸਨ ਵੱਲੋਂ ਐਂਟਰੀ ਕਾਰਡ ਦੇਣ ਦੇ ਬਾਵਜੂਦ ਅੱਜ ਕਾਉਂਟਿੰਗ ਸੈਂਟਰ ਵਿਚ ਦਾਖ਼ਿਲ ਹੋਣ ਸਮੇਂ ਵਿਰੋਧੀ ਪਾਰਟੀਆਂ ਦੇ ਆਗੂਆਂ ਖੱਜਲ ਖੁਆਰ ਕੀਤਾ ਗਿਆ। ਮੀਡੀਆ ਨੂੰ ਵੀ ਕੈਮਰੇ ਬਾਹਰ ਰੱਖਣ ਲਈ ਮਜਬੂਰ ਕੀਤਾ ਗਿਆ।
Dec 17, 2025 09:08 AM
ਤਲਵੰਡੀ ਸਾਬੋ ਵਿਖੇ ਵੋਟਾਂ ਦੀ ਗਿਣਤੀ ਹੋਈ ਸ਼ੁਰੂ
Dec 17, 2025 08:59 AM
ਲੁਧਿਆਣਾ ’ਚ ਹੋਇਆ ਹੰਗਾਮਾ
ਲੁਧਿਆਣਾ ਦੇ ਕੇਵੀਐਮ ਸਕੂਲ ਕਾਊਂਟਿੰਗ ਸੈਂਟਰ ਵਿੱਚੋਂ ਉਮੀਦਵਾਰਾਂ ਨੂੰ ਬਾਹਰ ਕੱਢਿਆ ਜਿਸ ਦੇ ਚੱਲਦੇ ਹੰਗਾਮਾ ਹੋਇਆ।
Dec 17, 2025 08:51 AM
ਮਜੀਠਾ ਤੇ ਜੰਡਿਆਲਾ ਗੁਰੂ ਲਈ ਨਹੀਂ ਸ਼ੁਰੂ ਹੋਈ ਕਾਊਟਿੰਗ
- ਬਲਾਕ ਸੰਮਤੀਆਂ ਲਈ ਕਾਊਂਟਿੰਗ ਸ਼ੁਰੂ ਨਹੀਂ ਹੋਈ
Dec 17, 2025 08:46 AM
ਲੁਧਿਆਣਾ ’ਚ 25 ਜਿਲ੍ਹਾ ਪ੍ਰੀਸ਼ਦ 235 ਬਲਾਕ ਸੰਮਤੀ ਦੀ ਵੋਟਾਂ ਦੀ ਗਿਣਤੀ ਜਾਰੀ
Dec 17, 2025 08:40 AM
ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ
ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਬੈਲਟ ਪੇਪਰ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਚੋਣ ਕਮਿਸ਼ਨ ਨੇ 23 ਜ਼ਿਲ੍ਹਿਆਂ ਵਿੱਚ 151 ਗਿਣਤੀ ਕੇਂਦਰ ਸਥਾਪਤ ਕੀਤੇ ਹਨ। ਇਸ ਪ੍ਰਕਿਰਿਆ ਦੌਰਾਨ 12,814 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਵੇਗਾ।
Dec 17, 2025 08:39 AM
ਸਰਕਾਰੀ ਬਹੁ ਤਕਨੀਕੀ ਕਾਲਜ ਪਟਿਆਲਾ ਵਿਖੇ ਭੁਨਰਹੇੜੀ ਬਲਾਕ ਦੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਵੋਟਾਂ ਦੀ ਗਿਣਤੀ

Dec 17, 2025 08:34 AM
ਗੁਰਦਾਸਪੁਰ ’ਚ 64 ਉੁਮੀਦਵਾਰ ਜੇਤੂ
ਗੁਰਦਾਸਪੁਰ ਜਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 25 ਜ਼ੋਨਾਂ ਵਿਚੋਂ 7 ਉੁਮੀਦਵਾਰ ਅਤੇ 204 ਬਲਾਕ ਸੰਮਤੀਆਂ ਵਿੱਚੋਂ 64 ਉੁਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ। ਸਾਰੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਹਨ।
Dec 17, 2025 08:29 AM
ਪਟਿਆਲਾ ’ਚ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਹੋ ਗਿਆ ਹੰਗਾਮਾ
- BJP ਵਰਕਰਾਂ ਵੱਲੋਂ ਪੁਲਿਸ ’ਤੇ ਗੁੰਡਾਗਰਦੀ ਦਾ ਇਲਜ਼ਾਮ
- 'ਕਿਸੇ ਪਾਰਟੀ ਦੇ ਪੋਲਿੰਗ ਏਜੰਟ ਨੂੰ ਨਹੀਂ ਜਾਣ ਦਿੱਤਾ ਅੰਦਰ'
- ਬਿਨਾਂ ਪੋਲਿੰਗ ਏਜੰਟ ਤੋਂ ਗਿਣਤੀ ਹੋਈ ਸ਼ੁਰੂ- ਬੀਜੇਪੀ
Dec 17, 2025 08:27 AM
ਪੰਜਾਬ ਭਰ ’ਚ 141 ਥਾਵਾਂ ’ਤੇ 154 ਗਿਣਤੀ ਕੇਂਦਰ
- ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ
- 347 ਜ਼ਿਲ੍ਹਾ ਪ੍ਰੀਸ਼ਦ ਤੇ 2838 ਬਲਾਕ ਸੰਮਤੀ ਸੀਟਾਂ ਦੇ ਆਉਣਗੇ ਨਤੀਜੇ
- 141 ਮਾਈਕ੍ਰੋ ਆਬਜ਼ਰਵਰਾਂ ਦੀ ਮੌਜੂਦੀ ’ਚ ਗਿਣਤੀ
- ਵੋਟਾਂ ਦੀ ਗਿਣਤੀ ਲਈ 10,500 ਮੁਲਾਜ਼ਮ ਤੈਨਾਤ
Dec 17, 2025 08:24 AM
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ
Zila Parishad And Block Samiti Result Live Updates : ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਦੱਸ ਦਈਏ ਕਿ 14 ਦਸੰਬਰ ਨੂੰ ਚੋਣਾਂ ਲਈ ਵੋਟਿੰਗ ਹੋਈ ਸੀ ਜਦਕਿ 16 ਦਸੰਬਰ ਨੂੰ ਬਾਕੀ ਪੰਚਾਇਤ ਚੋਣਾਂ ਅੱਜ ਹੋ ਰਹੀਆਂ ਹਨ, ਜਿਸ ਲਈ ਰਾਜਨੀਤਿਕ ਪਾਰਟੀਆਂ ਨੇ ਆਪਣੇ-ਆਪਣੇ ਸਮਰਥਕਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਚੋਣਾਂ ਤੋਂ ਬਾਅਦ ਸਿੱਧੇ ਵਿਧਾਨ ਸਭਾ ਚੋਣਾਂ ਹੋਣਗੀਆਂ, ਜਿਨ੍ਹਾਂ ਨੂੰ 2027 ਲਈ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਭਰੋਸੇਯੋਗਤਾ ਦਾਅ 'ਤੇ ਲੱਗੀ ਹੋਈ ਹੈ।
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਵੋਟਾਂ ਦੀ ਗਿਣਤੀ ਹੋਣ ਜਾ ਰਹੀ ਹੈ ਇਸੇ ਸੰਬੰਧ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਟਰਾਂਗ ਰੂਮ ਤਿਆਰ ਕੀਤੇ ਗਏ, ਜਿੱਥੇ ਕਿ ਵੋਟਾਂ ਵਾਲੇ ਬਕਸੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੇ ਗਏ ਹਨ। ਇਸੇ ਦੇ ਚੱਲਦਿਆਂ ਜ਼ਿਲ੍ਹੇ ਗੁਰਦਾਸਪੁਰ ਅੰਦਰ ਕੁੱਲ 10 ਕਾਊਂਟਿੰਗ ਸੈਂਟਰ ਬਣਾਏ ਗਏ ਹਨ ਹਰ ਇੱਕ ਕਾਊਂਟਿੰਗ ਸੈਂਟਰ ਦੇ ਅੰਦਰ 14 ਟੇਬਲ ਲਗਾਏ ਗਏ ਹਨ ਜਿੱਥੇ ਕਿ ਰਾਊਂਡ ਮੁਤਾਬਿਕ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਸਬੰਧੀ ਸੁਰੱਖਿਆ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਬਿਨਾਂ ਮਨਜ਼ੂਰੀ ਤੋਂ ਕਿਸੇ ਦੀ ਵੀ ਐਂਟਰੀ ਨਹੀਂ ਹੋਣ ਦਿੱਤੀ ਜਾਵੇਗੀ।
ਮੁਹਾਲੀ ਜ਼ਿਲ੍ਹੇ ਵਿੱਚ ਪੰਚਾਇਤ ਸੰਮਤੀ ਚੋਣਾਂ, 2025 ਦੀਆਂ ਵੋਟਾਂ ਦੀ ਗਿਣਤੀ ਕਰਵਾਉਣ ਦੇ ਲਈ ਸਰਕਾਰੀ ਪੋਲੀਟੈਕਨੀਕਲ ਕਾਲਜ, ਖੂਨੀ ਮਾਜਰਾ (ਖਰੜ) ਅਤੇ ਸਰਕਾਰੀ ਕਾਲਜ, ਡੇਰਾਬਸੀ ਨੂੰ ਸਟ੍ਰਾਂਗ ਰੂਮ ਅਤੇ ਗਿਣਤੀ ਕੇਂਦਰ ਬਣਾਇਆ ਗਿਆ ਹੈ।
ਦੱਸ ਦਈਏ ਕਿ ਜ਼ਿਲ੍ਹਾ ਮੈਜਿਸਟ੍ਰੇਟ, ਕੋਮਲ ਮਿੱਤਲ ਵੱਲੋਂ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਕਤ ਦੋਵੇਂ ਗਿਣਤੀ ਕੇਂਦਰਾਂ (ਸਰਕਾਰੀ ਪੋਲੀਟੈਕਨੀਕਲ ਕਾਲਜ, ਖੂਨੀਮਾਜਰਾ ਅਤੇ ਸਰਕਾਰੀ ਕਾਲਜ ਡੇਰਾਬਸੀ ਕਾਲਜ) ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਕੰਮ ਕਰਦੇ ਅਧਿਆਪਕੀ ਅਮਲੇ ਲਈ ਛੁੱਟੀ ਦੀ ਘੋਸ਼ਣਾ ਕੀਤੀ ਗਈ ਹੈ।
ਕਾਬਿਲੇਗੌਰ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਬਲਾਕ ਕਮੇਟੀ ਚੋਣਾਂ ਲਈ ਵੋਟ ਗਿਣਤੀ ਪ੍ਰਕਿਰਿਆ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਨੇ 17 ਦਸੰਬਰ ਨੂੰ ਪੰਜਾਬ ਭਰ ਵਿੱਚ ਹੋਣ ਵਾਲੀ ਪੂਰੀ ਵੋਟ ਗਿਣਤੀ ਪ੍ਰਕਿਰਿਆ ਦੀ ਲਾਜ਼ਮੀ ਵੀਡੀਓਗ੍ਰਾਫੀ ਦੀ ਮੰਗ ਕਰਦੇ ਹੋਏ ਇੱਕ ਜਨਹਿਤ ਪਟੀਸ਼ਨ (ਪੀਆਈਐਲ) ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪੀਆਈਐਲ ਦਾ ਉਦੇਸ਼ "ਪੰਜਾਬ ਰਾਜ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਸ਼ੁੱਧਤਾ, ਪਾਰਦਰਸ਼ਤਾ ਅਤੇ ਭਰੋਸੇਯੋਗਤਾ ਦੀ ਰੱਖਿਆ ਕਰਨਾ" ਹੈ।