ਪਟਿਆਲਾ: ਥੈਲੀਸੀਮਿਆ ਡੇਅ ਮੌਕੇ ਥੈਲੀਸੀਮਿਕ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਨੇ ਖੂਨਦਾਨ ਕੈਂਪ ਲਗਾਇਆ (ਤਸਵੀਰਾਂ)

By  Jashan A May 8th 2019 03:59 PM

ਪਟਿਆਲਾ: ਥੈਲੀਸੀਮਿਆ ਡੇਅ ਮੌਕੇ ਥੈਲੀਸੀਮਿਕ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਨੇ ਖੂਨਦਾਨ ਕੈਂਪ ਲਗਾਇਆ (ਤਸਵੀਰਾਂ),ਪਟਿਆਲਾ: ਅੱਜ ਥੈਲੀਸੀਮਿਆ ਡੇਅ ਦੇ ਮੌਕੇ ਪਟਿਆਲਾ ਥੈਲੀਸੀਮਿਕ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਵਲੋਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐੱਸ ਪੀ ਸਿੰਘ ਓਬਰਾਏ ਨੇ ਕੀਤਾ। ਇਸ ਮੌਕੇ ਬੋਲਦੇ ਹੋਏ ਡਾ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦਾਂ ਦੀ ਮਦਦ ਹਰ ਵੇਲੇ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਹੀ ਹੋਰਨਾਂ ਹਸਪਤਾਲਾਂ ਦੀ ਤਰ੍ਹਾਂ 4 ਡਾਇਲਸਿਸ ਮਸ਼ੀਨਾਂ ਲਾਈਆਂ ਗਈਆਂ ਹਨ।

pti ਪਟਿਆਲਾ: ਥੈਲੀਸੀਮਿਆ ਡੇਅ ਮੌਕੇ ਥੈਲੀਸੀਮਿਕ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਨੇ ਖੂਨਦਾਨ ਕੈਂਪ ਲਗਾਇਆ (ਤਸਵੀਰਾਂ)

ਹੋਰ ਪੜ੍ਹੋ:ਟਾਈਟਲਰ ਨੂੰ ਗ੍ਰਿਫ਼ਤਾਰ ਕਰਨ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ

ਇਸ ਤੋਂ ਇਲਾਵਾ ਡਾ ਹਰਸ਼ਿੰਦਰ ਕੌਰ ਦੀ ਮੰਗ 'ਤੇ ਬੱਚਿਆਂ ਦੇ ਵਾਰਡ ਅਤੇ ਓ ਪੀ ਡੀ ਹੋਰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਓਬਰਾਏ ਨੇ ਇੱਕ ਵਾਰ ਫੇਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਲਿਫਟ ਨੂੰ ਵੀ ਟਰੱਸਟ ਵਲੋਂ ਲਾਉਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ 2 ਸਾਲ ਪਹਿਲਾਂ ਵੀ ਇਹ ਉਪਰਾਲਾ ਸ਼ੁਰੂ ਕੀਤਾ ਸੀ ਅਤੇ ਲਿਫਟ ਲਈ ਅਡਵਾਂਸ ਵੀ ਦੇ ਦਿੱਤਾ ਸੀ ਪਰ ਸਰਕਾਰੀ ਤੰਤਰ ਵਿਚ ਇਹ ਮਾਮਲਾ ਉਲਝ ਕੇ ਰਹਿ ਗਿਆ।

pti ਪਟਿਆਲਾ: ਥੈਲੀਸੀਮਿਆ ਡੇਅ ਮੌਕੇ ਥੈਲੀਸੀਮਿਕ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਨੇ ਖੂਨਦਾਨ ਕੈਂਪ ਲਗਾਇਆ (ਤਸਵੀਰਾਂ)

ਓਬਰਾਏ ਨੇ ਦੱਸਿਆ ਕਿ ਪਟਿਆਲਾ ਥੈਲੀਸੀਮਿਕ ਐਸੋਸੀਏਸ਼ਨ ਨੂੰ ਵੀ ਹਰ ਵੇਲੇ ਮੱਦਦ ਕੀਤੀ ਜਾਂਦੀ ਹੈ ਅਤੇ ਅੱਜ ਵੀ ਇੱਕ ਲੱਖ ਦਾ ਚੈੱਕ ਵੀ ਪਟਿਆਲਾ ਥੈਲੀਸੀਮਿਕ ਐਸੋਸਿਸ਼ਨ ਦੀ ਚੇਅਰਪਰਸਨ ਅਤੇ ਹੋਰਨਾਂ ਅਹੁਦੇਦਾਰਾਂ ਨੂੰ ਸੌਂਪਿਆ।ਇਸ ਤੋਂ ਇਲਾਵਾ ਬਲੱਡ ਡੋਨੇਟ ਕਰਨ ਵਾਲੇ ਸੱਜਣਾਂ ਦਾ ਵੀ ਬਿੱਲਾ ਲਾ ਕੇ ਸਨਮਾਨ ਕੀਤਾ ਗਿਆ।

pti ਪਟਿਆਲਾ: ਥੈਲੀਸੀਮਿਆ ਡੇਅ ਮੌਕੇ ਥੈਲੀਸੀਮਿਕ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਨੇ ਖੂਨਦਾਨ ਕੈਂਪ ਲਗਾਇਆ (ਤਸਵੀਰਾਂ)

ਇਸ ਮੌਕੇ ਤੇ ਪਟਿਆਲਾ ਥੈਲੀਸੀਮਿਕ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਦੀ ਚੇਅਰ ਪਰਸਨ ਮੈਡਮ ਸਤਿੰਦਰ ਵਾਲੀਆ ਨੇ ਕਿਹਾ ਪੰਜਾਬ ਸਰਕਾਰ ਤੇ ਇਲਜ਼ਾਮ ਲਾਇਆ ਕਿ ਉਹ ਥੈਲੀਸੀਮਿਆ ਦੇ ਮਰੀਜ਼ਾਂ ਦੀ ਬਾਂਹ ਨਹੀਂ ਫੜ ਰਹੀ ।ਉਨ੍ਹਾਂ ਅਨੁਸਾਰ ਪੰਜਾਬ ਵਿੱਚ 2000 ਦੇ ਕਰੀਬ ਥੈਲੀਸੀਮਿਆ ਨਾਲ ਪੀੜਤ ਹਨ।

ਹੋਰ ਪੜ੍ਹੋ:ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋਈ ਪੰਜਾਬਣ ਕੁੜੀ ਪੁੱਜੀ ਅੰਮ੍ਰਿਤਸਰ ,ਮਾਂ ਦੇ ਗਲੇ ਲੱਗ ਕੇ ਰੋਈ

pti ਪਟਿਆਲਾ: ਥੈਲੀਸੀਮਿਆ ਡੇਅ ਮੌਕੇ ਥੈਲੀਸੀਮਿਕ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਨੇ ਖੂਨਦਾਨ ਕੈਂਪ ਲਗਾਇਆ (ਤਸਵੀਰਾਂ)

ਉਨ੍ਹਾਂ ਦੱਸਿਆ ਕਿ ਉੱਤਰੀ ਭਾਰਤ ਦੇ ਸਾਰੇ ਰਾਜਾਂ ਵਿਚ ਇਹ ਇਲਾਜ ਮੁਫ਼ਤ ਹੈ ਪਰ ਪੰਜਾਬ ਵਿਚ ਅਜਿਹਾ ਅੱਜੇ ਤਕ ਨਹੀਂ ਹੋ ਰਿਹਾ।ਦੱਸ ਦੇਈਏ ਕਿ ਹਰ ਪੀੜਤ ਤੇ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਖਰਚਾ ਆਉਂਦਾ ਹੈ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪਟਿਆਲਾ ਥੈਲੀਸੀਮਿਕ ਐਸੋਸਿਸ਼ਨ ਦੀ ਚੇਅਰਪਰਸਨ ਸਤਿੰਦਰ ਕੌਰ ਵਾਲੀਆ, ਸ ਦੇਵਿੰਦਰ ਮਹਿਤਾ, ਰਾਜੀਵ ਅਰੋੜਾ, ਵਿਜੈ ਪਾਹਵਾ ਅਤੇ ਟਰੱਸਟ ਦੇ ਸਕੱਤਰ ਗਗਨਦੀਪ ਆਹੂਜਾ ਵੀ ਹਾਜ਼ਰ ਸਨ।

-PTC news

Related Post