Thu, May 2, 2024
Whatsapp

ਟਾਈਟਲਰ ਨੂੰ ਗ੍ਰਿਫ਼ਤਾਰ ਕਰਨ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ

Written by  Jashan A -- December 07th 2018 05:32 PM
ਟਾਈਟਲਰ ਨੂੰ ਗ੍ਰਿਫ਼ਤਾਰ ਕਰਨ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ

ਟਾਈਟਲਰ ਨੂੰ ਗ੍ਰਿਫ਼ਤਾਰ ਕਰਨ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ

ਟਾਈਟਲਰ ਨੂੰ ਗ੍ਰਿਫ਼ਤਾਰ ਕਰਨ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ,ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੀ.ਬੀ.ਆਈ. ਤੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਟਾਈਟਲਰ ਦੇ ਖਾਸ ਰਾਜਦਾਰ ਅਭਿਸ਼ੇਕ ਵਰਮਾ ਦੇ ਕੱਲ ਹੋਏ ਲਾਈ ਡਿਟੈਕਟਰ ਟੈਸਟ ਦੌਰਾਨ ਵਰਮਾ ਨੇ ਟਾਈਟਲਰ ਵੱਲੋਂ 1984 ਸਿੱਖ ਕਤਲੇਆਮ ਦੇ ਗਵਾਹਾਂ ਨੂੰ ਖਰੀਦਣ ਦੀ ਪੁਸ਼ਟੀ ਕਰ ਦਿੱਤੀ ਹੈ। ਵਰਮਾ ਤੋਂ ਟਾਈਟਲਰ ਨਾਲ ਸੰਬੰਧਿਤ ਕੁਲ 20 ਸਵਾਲ ਪੁੱਛੇ ਗਏ ਸਨ। ਜਿਸ ’ਚ ਵਰਮਾ ਨੇ ਆਪਣੇ ਪਾਸੋਂ ਜੋ ਵੀ ਜਾਣਕਾਰੀ ਉਸ ਨੂੰ ਪਤਾ ਸੀ, ਉਹ ਰਿਕਾਰਡ ਕਰਵਾ ਦਿੱਤੀ ਹੈ। ਕੁਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਟਾਈਟਲਰ ਦੇ ਗੁਨਾਹਾਂ ਤੋਂ ਵਰਮਾ ਨੇ ਪਰਦਾ ਹਟਾ ਦਿੱਤਾ ਹੈ। ਜੀ.ਕੇ. ਨੇ ਕਿਹਾ ਕਿ ਟਾਈਟਲਰ ਨੇ ਕਥਿਤ ਤੌਰ ’ਤੇ ਨਾ ਕੇਵਲ ਸਿੱਖਾਂ ਨੂੰ ਮਰਵਾਇਆ ਸਗੋਂ ਗਵਾਹਾਂ ਨੂੰ ਖਰੀਦਣ ’ਚ ਵੀ ਅਹਿਮ ਭੂਮਿਕਾ ਨਿਭਾਈ ਸੀ। ਇਹੋ ਕਾਰਨ ਸੀ ਕਿ ਸੀ.ਬੀ.ਆਈ. ਵੱਲੋਂ ਟਾਈਟਲਰ ਨੂੰ ਕਲੀਨ ਚਿੱਟ ਦੇਣ ਦੇ ਬਾਵਜੂਦ ਦਿੱਲੀ ਕਮੇਟੀ ਦੇ ਕਾਨੂੰਨੀ ਵਿਭਾਗ ਨੇ ਹਾਰ ਨਹੀਂ ਮੰਨੀ। ਸਗੋਂ ਪੁਲ ਬੰਗਸ਼ ਕੇਸ ਨਾਲ ਸੰਬੰਧਤ 2 ਨਵੇਂ ਅਹਿਮ ਗਵਾਹ ਵੀ ਕੋਰਟ ਦੇ ਸਾਹਮਣੇ ਹਾਜਰ ਕਰਵਾਏ। ਜੀ.ਕੇ. ਨੇ ਦੱਸਿਆ ਕਿ ਵਰਮਾ ਸੀ.ਬੀ.ਆਈ. ਵੱਲੋਂ ਜਾਂਚ ਕੀਤੇ ਜਾ ਰਹੇ ਪੁਲ ਬੰਗਸ਼ ਕੇਸ ਜਿਸ ’ਚ 3 ਸਿੱਖ ਬਾਦਲ ਸਿੰਘ, ਠਾਕੁਰ ਸਿੰਘ ਅਤੇ ਗੁਰਚਰਨ ਸਿੰਘ ਦਾ ਕਤਲ ਹੋਇਆ ਸੀ, ਦਾ ਅਹਿਮ ਗਵਾਹ ਹੈ। ਜਿਸ ਕਰਕੇ ਕੋਰਟ ਨੇ ਵਰਮਾ ਵੱਲੋਂ ਟੈਸਟ ਕਰਵਾਉਣ ਦੀ ਦਿੱਤੀ ਗਈ ਮਨਜੂਰੀ ’ਤੇ ਗੌਰ ਕਰਕੇ ਕਾਨੂੰਨੀ ਮਾਹਿਰ ਬੀ.ਐਸ.ਜੂਨ ਨੂੰ ਕੋਰਟ ਕਮਿਸ਼ਨਰ ਨਿਯੂਕਤ ਕਰਦੇ ਹੋਏ ਉਨ੍ਹਾਂ ਦੀ ਦੇਖਰੇਖ ’ਚ ਟੈਸਟ ਕਰਵਾਉਣ ਦਾ ਆਦੇਸ਼ ਦਿੱਤਾ ਸੀ। ਜੀ.ਕੇ. ਨੇ ਦੱਸਿਆ ਕਿ ਮੀਡੀਆ ਰਿਪੋਰਟ ਦੇ ਆਧਾਰ ’ਤੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਕੇਸ ਦੇ ਅਹਿਮ ਗਵਾਹ ਗ੍ਰੰਥੀ ਸੁਰਿੰਦਰ ਸਿੰਘ ਦੇ ਪੁੱਤਰ ਨਰਿੰਦਰ ਸਿੰਘ ਨੂੰ ਕੈਨੇਡਾ ਭੇਜਣ ਦਾ ਪੂਰਾ ਖਰਚ ਟਾਈਟਲਰ ਦੇ ਰਾਹੀਂ ਕਰਵਾਉਣ ਦੀ ਗੱਲ ਇਸ ਟੈਸ਼ਟ ਦੇ ਦੌਰਾਨ ਵਰਮਾ ਨੇ ਕਬੂਲ ਲਈ ਹੈ। ਜੀ.ਕੇ. ਨੇ ਵਰਮਾ ਅਤੇ ਉਸ ਦੇ ਪਰਿਵਾਰ ਨੂੰ ਬਾਰ-ਬਾਰ ਧਮਕੀਆਂ ਮਿਲਣ ਦੀ ਜਾਣਕਾਰੀ ਦਿੰਦੇ ਹੋਏ ਦਲੇਰੀ ਨਾਲ ਵਰਮਾ ਵੱਲੋਂ ਦਿੱਤੇ ਗਏ ਸਵਾਲਾਂ ਦੇ ਜਵਾਬ ’ਤੇ ਖੁਸ਼ੀ ਜਾਹਿਰ ਕੀਤੀ। ਜੀ.ਕੇ. ਨੇ ਕਿਹਾ ਕਿ ਸੀ.ਬੀ.ਆਈ. ਕੋਲ ਹੁਣ ਟਾਈਟਲਰ ਨੂੰ ਗ੍ਰਿਫਤਾਰ ਕਰਨ ਦੇ ਇਲਾਵਾ ਕੋਈ ਚਾਰਾ ਨਹੀਂ ਹੈ। ਇਸ ਕਰਕੇ ਟਾਈਟਲਰ ਨੂੰ ਮਨੀ ਲਾਡ੍ਰਿੰਗ ਅਤੇ ਹਵਾਲਾ ਦੇ ਜਰੀਏ ਗਵਾਹ ਨੂੰ ਖਰੀਦਣ ਦੇ ਕਾਰਜ ਦੀ ਸੱਚਾਈ ਨੂੰ ਸਾਹਮਣੇ ਰੱਖਣ ਲਈ ਗ੍ਰਿਫਤਾਰ ਕਰਨਾ ਬਣਦਾ ਹੈ। ਜੀ.ਕੇ. ਨੇ ਪ੍ਰਵਰਤਨ ਨਿਦੇਸ਼ਾਲਾ ਨੂੰ ਟਾਈਟਲਰ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕਰਦੇ ਹੋਏ ਵਰਮਾ ਨੂੰ ਪੁਖਤਾ ਸੁਰੱਖਿਆ ਉਪਲਬਧ ਕਰਾਉਣ ਦੇ ਨਾਲ ਹੀ ਵਰਮਾ ਦੇ 164 ਤਹਿਤ ਬਿਆਨ ਦਰਜ਼ਕਰਵਾਉਣ ਲਈ ਸੀ.ਬੀ.ਆਈ. ਨੂੰ ਅੱਗੇ ਆਉਣ ਨੂੰ ਕਿਹਾ ਹੈ। -PTC News


Top News view more...

Latest News view more...