ਪੁੱਲ ਨਾ ਹੋਣ ਕਰਕੇ ਗਰਭਵਤੀ ਮਹਿਲਾ ਨੂੰ ਮੰਜੇ ਰਾਹੀਂ ਕਰਵਾਈ ਨਦੀ ਪਾਰ , ਬੱਚੀ ਦੀ ਮੌਤ

By  Shanker Badra July 29th 2021 02:32 PM -- Updated: July 29th 2021 02:33 PM

ਭੋਪਾਲ : ਮੱਧ ਪ੍ਰਦੇਸ਼ ਵਿਚ ਪੁੱਲ ਨਾ ਹੋਣ ਕਰਕੇ ਇੱਕ ਗਰਭਵਤੀ ਔਰਤ ਨੂੰ ਮੰਜੇ 'ਤੇ ਨਦੀ ਪਾਰ ਕਰਕੇ ਹਸਪਤਾਲ ਲਿਜਾਣਾ ਪਿਆ, ਪਰ ਸਹੂਲਤਾਂ ਦੀ ਘਾਟ ਕਾਰਨ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਬੁੱਧਵਾਰ ਨੂੰ ਸਥਾਨਕ ਵਸਨੀਕ ਨੇ ਕਿਹਾ ਕਿ ਗਰਭਵਤੀ ਔਰਤ ਨੂੰ ਛਿੰਦਵਾੜਾ ਜ਼ਿਲੇ ਵਿਚ ਇਕ ਨਦੀ ਦੇ ਵਿੱਚ ਦੀ ਇੱਕ ਮੰਜੇ 'ਤੇ ਹਸਪਤਾਲ ਲਿਜਾਣਾ ਪਿਆ ਅਤੇ ਸਹੂਲਤਾਂ ਦੀ ਘਾਟ ਕਾਰਨ ਪੈਦਾ ਹੋਏ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ।

ਪੁੱਲ ਨਾ ਹੋਣ ਕਰਕੇ ਗਰਭਵਤੀ ਮਹਿਲਾ ਨੂੰ ਮੰਜੇ ਰਾਹੀਂ ਕਰਵਾਈ ਨਦੀ ਪਾਰ , ਬੱਚੀ ਦੀ ਮੌਤ

ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ 'ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ , 3 ਲੜਕੀਆਂ ਸਮੇਤ ਗਾਹਕ ਤੇ ਦਲਾਲ ਗ੍ਰਿਫ਼ਤਾਰ

ਇਹ ਘਟਨਾ ਮੰਗਲਵਾਰ ਨੂੰ ਦਮੂਆ ਬਲਾਕ ਦੇ ਪਿੰਡ ਟੇਕਧਨਾ ਨੇੜੇ ਵਾਪਰੀ। ਇਹ ਖੇਤਰ ਛੀਂਦਵਾੜਾ ਲੋਕ ਸਭਾ ਦੇ ਅਧੀਨ ਆਉਂਦਾ ਹੈ, ਜਿਸਦੀ ਨੁਮਾਇੰਦਗੀ ਪਹਿਲਾਂ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਕਮਲ ਨਾਥ ਕਰਦੇ ਸੀ। ਦੂਜੇ ਪਾਸੇ ਪਿੰਡ ਦੇ ਸਾਬਕਾ ਸਰਪੰਚ ਦਲੀਪ ਬਾਟਕੇ ਨੇ ਕਿਹਾ ਕਿ ਸਥਾਨਕ ਲੋਕ ਲੰਬੇ ਸਮੇਂ ਤੋਂ ਭੰਡਵਾ ਨਦੀ ’ਤੇ ਪੁਲ ਦੀ ਮੰਗ ਕਰ ਰਹੇ ਹਨ ਪਰ ਮੰਗ ਅਜੇ ਤੱਕ ਪੂਰੀ ਨਹੀਂ ਹੋ ਸਕੀ, ਜਿਸ ਕਾਰਨ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੁੱਲ ਨਾ ਹੋਣ ਕਰਕੇ ਗਰਭਵਤੀ ਮਹਿਲਾ ਨੂੰ ਮੰਜੇ ਰਾਹੀਂ ਕਰਵਾਈ ਨਦੀ ਪਾਰ , ਬੱਚੀ ਦੀ ਮੌਤ

ਮੰਗਲਵਾਰ ਨੂੰ ਪਿੰਡ ਦੀ 24 ਸਾਲਾਂ ਪਿੰਕੀ ਨੂੰ ਡਿਲਿਵਰੀ ਪੀੜਾਂ ਹੋ ਰਹੀ ਸੀ ਅਤੇ ਮੀਂਹ ਕਾਰਨ ਨਦੀ ਹੜਕੰਪ ਮਚਾ ਰਹੀ ਸੀ, ਇਸ ਲਈ ਕੁਝ ਪਿੰਡ ਵਾਸੀਆਂ ਨੇ ਉਸਨੂੰ ਮੰਜੇ 'ਤੇ ਬਿਠਾ ਕੇ ਉਸ ਨੂੰ ਨਦੀ ਦੇ ਪਾਰ ਸਥਿਤ ਹਸਪਤਾਲ ਲਿਜਾਣ ਦਾ ਫੈਸਲਾ ਕੀਤਾ।ਉਨ੍ਹਾਂ ਨੇ ਆਪਣੇ ਮੋਢਿਆਂ 'ਤੇ ਮੰਜਾ ਰੱਖ ਕੇ ਨਦੀ ਨੂੰ ਪਾਰ ਕੀਤਾ, ਜਿਸ ਨਾਲ ਨਾ ਸਿਰਫ ਔਰਤ ਬਲਕਿ ਪਿੰਡ ਵਾਸੀਆਂ ਨੂੰ ਵੀ ਖ਼ਤਰਾ ਹੋ ਸਕਦਾ ਹੈ।

ਪੁੱਲ ਨਾ ਹੋਣ ਕਰਕੇ ਗਰਭਵਤੀ ਮਹਿਲਾ ਨੂੰ ਮੰਜੇ ਰਾਹੀਂ ਕਰਵਾਈ ਨਦੀ ਪਾਰ , ਬੱਚੀ ਦੀ ਮੌਤ

ਪੜ੍ਹੋ ਹੋਰ ਖ਼ਬਰਾਂ : ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀਆਂ ਨੂੰ ਅਦਾਲਤ ਨੇ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

ਅਜਿਹੀ ਸਥਿਤੀ ਵਿੱਚ ਪਿੰਡ ਦੇ ਲੋਕ ਕਿਸੇ ਤਰ੍ਹਾਂ ਔਰਤ ਨੂੰ ਰਾਮਪੁਰ ਕਮਿਊਨਿਟੀ ਸਿਹਤ ਕੇਂਦਰ ਅਤੇ ਬਾਅਦ ਵਿੱਚ ਦਮੋਹ ਦੇ ਸਰਕਾਰੀ ਹਸਪਤਾਲ ਲੈ ਗਏ ,ਜਿੱਥੇ ਡਾਕਟਰ ਸੰਜੇ ਭੱਟਕਰ ਨੇ ਉਸਦਾ ਇਲਾਜ ਕੀਤਾ। ਬਾਅਦ ਵਿੱਚ ਡਾਕਟਰ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਔਰਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ।

-PTCNews

Related Post