ਭਾਰਤੀ ਹਾਕੀ ਟੀਮ 'ਚ ਪੰਜਾਬ ਦੇ 12 ਖਿਡਾਰੀ ਖੇਡਣਗੇ

By  Joshi January 11th 2018 05:27 PM

12 punjabi hockey players to play in Indian hockey team: ਪੰਜਾਬ ਦਾ ਹਾਕੀ ਦੇ ਖੇਤਰ ਵਿੱਚ ਅਹਿਮ ਯੋਗਦਾਨ ਰਿਹਾ ਹੈ। ਨਿਊਜ਼ੀਲੈਂਡ ਵਿੱਚ ਹੋਣ ਵਾਲੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੂੰ ਦੇਖ ਕੇ ਇੱਕ ਵਾਰ ਫਿਰ ਸਿੱਧ ਹੋ ਰਿਹਾ ਹੈ ਕਿ ਪੰਜਾਬ ਦੀ ਹਾਕੀ ਨੂੰ ਕਿੰਨੀ ਵੱਡੀ ਦੇਣ ਹੈ। ਹਾਕੀ ਇੰਡੀਆ ਨੇ ਇਸ ਸਾਲ ਦੇ ਪਹਿਲੇ ਟੂਰਨਾਮੈਂਟ ਲਈ 20 ਹਾਕੀ ਖਿਡਾਰੀਆਂ ਦੀ ਚੋਣ ਕੀਤੀ ਹੈ।

ਜਿਸ ਵਿੱਚ 12 ਖਿਡਾਰੀ ਪੰਜਾਬ ਨਾਲ ਸਬੰਧ ਰੱਖਦੇ ਹਨ। ਇਹ ਟੂਰਨਾਮੈਂਟ 17 ਜਨਵਰੀ ਨੂੰ ਸ਼ੁਰੂ ਹੋਵੇਗਾ। ਭਾਰਤੀ ਹਾਕੀ ਟੀਮ ਦਾ ਸਾਹਮਣਾ ਓਲੰਪਿਕ ਉਪ-ਵਿਜੇਤਾ ਬੈਲਜੀਅਮ, ਜਾਪਾਨ ਅਤੇ ਮੇਜ਼ਬਾਨ ਨਿਊਜ਼ੀਲੈਂਡ ਨਾਲ ਹੋਵੇਗਾ। ਇਸ ਤੋਂ ਪਹਿਲਾ ਹੋਏ ਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਹਾਕੀ ਟੀਮ ਵਿੱਚ 10 ਖਿਡਾਰੀ ਪੰਜਾਬ ਦੇ ਹੀ ਸਨ। ਉਹਨਾਂ ਨੇ ਭਾਰਤ ਨੂੰ ਵਿਸ਼ਵ ਕੱਪ ਜਿਤਾਇਆ ਸੀ।

12 punjabi hockey players to play in Indian hockey team12 punjabi hockey players to play in Indian hockey team: ਇਨ੍ਹਾਂ ਸਾਰੇ ਖਿਡਾਰੀਆਂ ਨੇ ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਤੋਂ ਟ੍ਰੇਨਿੰਗ ਲਈ ਹੈ। ਪੰਜਾਬ ਦੇ ਖਿਡਾਰੀਆਂ ਵਿਚ ਕਪਤਾਨ ਮਨਪ੍ਰੀਤ ਸਿੰਘ ਪਵਾਰ ਦੇ ਇਲਾਵਾ ਰੁਪਿੰਦਰ ਪਾਲ ਸਿੰਘ, ਸਤਬੀਰ ਸਿੰਘ, ਕ੍ਰਿਸ਼ਣਾ ਪਾਠਕ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਗੁਰਿੰਦਰ ਸਿੰਘ, ਹਰਜੀਤ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਰਮਨਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ ਸ਼ਾਮਲ ਹਨ।

ਭਾਰਤੀ ਮਹਿਲਾ ਹਾਕੀ ਟੀਮ ਦੀ ਕੋਚ ਹਰਿੰਦਰ ਸਿੰਘ ਨੇ ਕਿਹਾ, ਪੰਜਾਬ ਹਮੇਸ਼ਾ ਭਾਰਤੀ ਹਾਕੀ ਵਿਚ ਸਭ ਤੋਂ ਅੱਗੇ ਰਿਹਾ ਹੈ, ਪਰ ਇਸ ਵਾਰ ਇਹ ਗਿਣਤੀ ਜ਼ਿਆਦਾ ਹੈ। ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਜੂਨੀਅਰ ਹਾਕੀ ਟੀਮ ਨਾਲ ਮੇਰੇ ਕਾਰਜਕਾਲ ਦੌਰਾਨ ਮੇਰੇ ਅੰਡਰ ਖੇਡਿਆ ਸੀ। ਬਹਤ ਸਮੇਂ ਬਾਅਦ ਮੈਂ ਇੰਨੀ ਫਿੱਟ ਟੀਮ ਵੇਖੀ ਹੈ।  ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਗੱਭਰੂ ਇਸ ਵਾਰ ਭਾਰਤ ਦੀ ਝੋਲੀ ਵਿੱਚ ਇਹ ਟੂਰਨਾਮੈਂਟ ਜਰੂਰ ਪਾਉਣਗੇ।

—PTC News

Related Post