ਰਾਜਪੁਰਾ: ਪੁਲਿਸ ਨੇ ਸਕੂਲਾਂ ਦੇ ਬਾਹਰ ਗੇੜੀ ਮਾਰਨ ਵਾਲੇ ਨੌਜਵਾਨਾਂ 'ਤੇ ਕਸਿਆ ਸ਼ਿਕੰਜਾ, ਕੱਟੇ ਕਈ ਚਲਾਨ

By  Jashan A July 20th 2019 08:01 PM

ਰਾਜਪੁਰਾ: ਪੁਲਿਸ ਨੇ ਸਕੂਲਾਂ ਦੇ ਬਾਹਰ ਗੇੜੀ ਮਾਰਨ ਵਾਲੇ ਨੌਜਵਾਨਾਂ 'ਤੇ ਕਸਿਆ ਸ਼ਿਕੰਜਾ, ਕੱਟੇ ਕਈ ਚਲਾਨ,ਰਾਜਪੁਰਾ: ਰਾਜਪੁਰਾ ਦੇ ਡੀ.ਐਸ.ਪੀ. ਏ ਐੱਸ ਔਲਖ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਆਵਾਜਾਈ ਨਿਯਮਾਂ ਦੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਅਰੰਭ ਕਰਦੇ ਹੋਏ ਪੁਲਿਸ ਦੇ ਟੀਮ ਨੇ ਸ਼ਹਿਰ ਦੇ ਕਈ ਚੋਂਕਾਂ 'ਚ ਨਾਕੇਬੰਦੀ ਕਰਕੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ ਪਹੀਆਂ ਵਾਹਨਾਂ ਦੇ 5 ਦਰਜਨ ਦੇ ਕਰੀਬ ਚਲਾਨ ਕੱਟੇ। ਇਸ ਦੌਰਾਨ ਉਹਨਾਂ ਨੇ ਸਕੂਲਾਂ ਦੇ ਬਾਹਰ ਗੇੜੀ ਮਾਰਨ ਵਾਲੇ ਨੌਜਵਾਨਾਂ 'ਤੇ ਵੀ ਸ਼ਿਕੰਜਾ ਕਸਿਆ।

ਇਸ ਮੌਕੇ 'ਤੇ ਸਿਫਾਰਿਸ਼ ਕਰਵਾਉਣ ਵਾਲਿਆਂ ਦੇ ਵਾਹਨ ਵੀ ਬਾਂਉਂਡ ਕਰ ਦਿੱਤੇ ਗਏ।ਇਸ ਦੌਰਾਨ ਜ਼ਿਆਦਾ ਚਲਾਨ ਉਹਨਾਂ ਵਾਹਨਾਂ ਦੇ ਕੀਤੇ ਗਏ ਜਿਨ੍ਹਾ ਵਾਹਨਾਂ ਤੇ ਨੰਬਰ ਨਹੀਂ ਲਿਖਿਆ ਹੋਇਆ ਸੀ ਜਾਂ ਵਾਹਨ 'ਤੇ ਤੀਹਰੀ ਸਵਾਰੀ ਕੀਤੀ ਜਾ ਰਹੀ ਸੀ।

ਹੋਰ ਪੜ੍ਹੋ: ਸਾਵਧਾਨ ! ਚੰਡੀਗੜ੍ਹ ਪੁਲਿਸ ਹੋਈ ਸਖਤ ,ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਅੱਜ ਖੈਰ ਨਹੀਂ

ਇਸ ਮੋਕੇ ਡੀ.ਐਸ.ਪੀ. ਔਲਖ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੋਣ ਕਾਰਨ ਹੀ ਸੜਕ ਹਾਦਸੇ ਵਾਪਰਦੇ ਹਨ ਤੇ ਕਈਆਂ ਦੀ ਮੋਤ ਵੀ ਹੋ ਜਾਂਦੀ ਹੈ।ਇਸ ਲਈ ਆਵਾਜਾਈ ਦੇ ਨਿਯਮਾਂ ਦੀ ਉਲਘਣਾ ਕਰਨ ਵਾਲਿਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ ਤੇ ਇਹ ਚੈਕਿੰਗ ਰੋਜ਼ਾਨਾ ਜਾਰੀ ਰਹੇਗੀ।

-PTC News

Related Post