Thu, Mar 12, 2026
Whatsapp

ਸਲਮਾਨ ਖਾਨ ਤੇ ਅਬਦੂ ਰੋਜ਼ਿਕ ਦਾ ਡਾਂਸ ਵੀਡੀਓ ਵਾਇਰਲ, ਫੈਨਜ਼ ਨੇ ਲੁਟਾਇਆ ਪਿਆਰ

ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਖਾਨ ਅਤੇ ਅਬਦੂ ਰੋਜ਼ਿਕ ਨੂੰ ਡਾਂਸ਼ ਅਤੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

Reported by:  PTC News Desk  Edited by:  Aarti -- February 16th 2023 03:37 PM
ਸਲਮਾਨ ਖਾਨ ਤੇ ਅਬਦੂ ਰੋਜ਼ਿਕ ਦਾ ਡਾਂਸ ਵੀਡੀਓ ਵਾਇਰਲ, ਫੈਨਜ਼ ਨੇ ਲੁਟਾਇਆ ਪਿਆਰ

ਸਲਮਾਨ ਖਾਨ ਤੇ ਅਬਦੂ ਰੋਜ਼ਿਕ ਦਾ ਡਾਂਸ ਵੀਡੀਓ ਵਾਇਰਲ, ਫੈਨਜ਼ ਨੇ ਲੁਟਾਇਆ ਪਿਆਰ

Salman khan Abdu Rozik: ਬਿੱਗ ਬੌਸ 16 ਦਾ ਤਾਜ਼ ਬੇਸ਼ੱਕ ਐਮਸੀ ਸਟੈਨ ਦੇ ਸਿਰ ’ਤੇ ਸਜਿਆ। ਪਰ ਬਿੱਗ ਬੌਸ 16 ਦੇ ਸਾਰੇ ਕੰਟੈਸਟੈਂਟ ਲਾਈਮਲਾਈਟ 'ਚ ਆ ਗਏ ਹਨ। ਇਸ ਸ਼ੋਅ ’ਚ ਜਿਸ ਨੂੰ ਸਭ ਤੋਂ ਪਿਆਰ ਮਿਲਿਆ ਉਹ ਅਬਦੂ ਰੋਜ਼ਿਕ ਹਨ। ਲੋਕਾਂ ਤੋਂ ਇਲਾਵਾ ਬਾਲੀਵੁੱਡ ਦੇ ਦਬੰਗ ਖਾਨ ਵੀ ਅਬਦੂ ਰੋਜ਼ਿਕ ਦੇ ਵੱਡੇ ਪ੍ਰਸ਼ੰਸਕ ਹਨ। ਹੁਣ ਸੋਸ਼ਲ ਮੀਡੀਆ ’ਤੇ ਦੋਹਾਂ ਦਾ ਇੱਕ ਡਾਂਸ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

View this post on Instagram

A post shared by Abduroziq Official (@abdu_rozik)


ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਖਾਨ ਅਤੇ ਅਬਦੂ ਰੋਜ਼ਿਕ ਨੂੰ ਡਾਂਸ਼ ਅਤੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਚ ਸਲਮਾਨ ਖਾਨ ਦਾ ਗੀਤ ਓ ਓ ਜਾਨੇ ਜਾਨਾ' ਸੁਣਾਈ ਦੇ ਰਿਹਾ ਹੈ ਜਿਸ ਨੂੰ ਦੋਵੇ ਗਾ ਵੀ ਰਹੇ ਹਨ ਅਤੇ ਡਾਂਸ ਵੀ ਕਰ ਰਹੇ ਹਨ।  

ਦੱਸ ਦਈਏ ਕਿ ਸਲਮਾਨ ਖਾਨ ਅਤੇ ਅਬਦੂ ਰੋਜ਼ਿਕ ਦੇ ਇਸ ਡਾਂਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਹੁਣ ਤਕ ਇਸ ਵੀਡੀਓ ਨੂੰ ਕਈ ਵਾਰ ਦੇਖਿਆ ਜਾ ਚੁੱਕਾ ਹੈ।

- PTC NEWS

Top News view more...

Latest News view more...

PTC NETWORK
PTC NETWORK