Singer Hansraj Hans: ਗਾਇਕ ਹੰਸਰਾਜ ਹੰਸ ਦਾ ਨਵਾਂ ਗੀਤ 'ਏਅਰਪੋਰਟ-ਪੁੱਤ ਪਰਦੇਸੀ' ਹੋਇਆ ਰਿਲੀਜ਼
ਚੰਡੀਗੜ੍ਹ: ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਵਿਦੇਸ਼ ਵੱਲ ਨੂੰ ਜਾ ਰਹੇ ਹਨ ਤੇ ਹਵਾਈ ਅੱਡਾ ਹੀ ਇੱਕੋ ਇੱਕ ਅਜਿਹਾ ਸਾਧਨ ਬਣ ਜਾਂਦਾ ਹੈ, ਜਦੋਂ ਕੋਈ ਪਰਿਵਾਰ ਆਪਣੇ ਕਿਸੇ ਖਾਸ ਨੂੰ ਲੈਣ ਲਈ ਏਅਰਪੋਰਟ ਜਾਂਦੇ ਹਨ ਤਾਂ ਦਿਲ ਬਹੁਤ ਖੁਸ਼ ਹੁੰਦਾ ਹੈ ਪਰ ਜਦੋਂ ਇੱਕ ਮਾਂ ਆਪਣੇ ਬੱਚੇ ਨੂੰ ਏਅਰਪੋਰਟ ’ਤੇ ਛੱਡਣ ਆਉਂਦੀ ਹੈ ਤਾਂ ਮਾਂ ਦਾ ਦਿਲ ਦੁੱਖ ਨਾਲ ਭਰ ਜਾਂਦਾ ਹੈ, ਪਰ ਬੇਟੇ ਦੇ ਭਵਿੱਖ ਨੂੰ ਸੋਚ ਕੇ ਉਹ ਖੁਦ ਨੂੰ ਸੰਭਾਲ ਵੀ ਲੈਂਦੀ ਹੈ।
ਦੱਸ ਦਈਏ ਕਿ ਕੁਝ ਅਜਿਹੇ ਹੀ ਸ਼ਬਦਾਂ ਦੇ ਨਾਲ ਗੀਤ ਏਅਰੋਪਰਟ ਪੁੱਤ ਪਰਦੇਸੀ ਨੂੰ ਪਿਰੋਇਆ ਗਿਆ ਹੈ। ਜਿਸ ਨੂੰ ਪਦਮ ਸ਼੍ਰੀ ਰਾਜ ਗਾਇਕ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਕੰਮਪੋਜ਼ ਕੀਤਾ ਹੈ।
- PTC NEWS