ਸੁਮੇਧ ਸੈਣੀ ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸਾਰੀਆਂ ਅਰਜ਼ੀਆਂ ਕੀਤੀਆਂ ਰੱਦ

By  Shanker Badra August 31st 2021 01:57 PM

ਚੰਡੀਗੜ੍ਹ : ਸੁਮੇਧ ਸੈਣੀ ਨੂੰ ਹਾਈਕੋਰਟ ਨੇ ਮੰਗਲਵਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਦੀਆਂ ਸਾਰੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। ਸੁਮੇਧ ਸੈਣੀ ਨੇ ਉਨ੍ਹਾਂ ਦੀ ਪਟੀਸ਼ਨ 'ਤੇ 9 ਸਤੰਬਰ ਦੀ ਬਜਾਏ ਅੱਜ ਸੁਣਵਾਈ ਕਰਨ ਅਤੇ ਇਕ ਪੈਨ ਡਰਾਈਵ ਸੌਂਪ ਵਿਜੀਲੈਂਸ ਅਧਿਕਾਰੀ ਅਤੇ ਹੋਰ 'ਤੇ ਉਲੰਘਣਾ ਦੀ ਜੋ ਮੰਗ ਕੀਤੀ ਸੀ, ਉਹ ਸਾਰੇ ਅਰਜ਼ੀਆਂ ਹਾਈਕੋਰਟ ਨੇ ਰੱਦ ਕਰ ਦਿੱਤੀ ਹੈ।

ਸੁਮੇਧ ਸੈਣੀ ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸਾਰੀਆਂ ਅਰਜ਼ੀਆਂ ਕੀਤੀਆਂ ਰੱਦ

ਹਾਈਕੋਰਟ ਨੇ ਪਟੀਸ਼ਨ 'ਤੇ 9 ਸਤੰਬਰ ਨੂੰ ਤੈਅ ਤਰੀਕ 'ਤੇ ਹੀ ਸੁਣਵਾਈ ਦੀ ਲੋੜ ਨਹੀਂ ਹੈ। ਉਥੇ ਹੀ ਵਿਜੀਲੈਂਸ ਨੇ ਸੈਣੀ ਨੂੰ ਦਿੱਤੀ ਗਈ ਰਿਹਾਈ ਖਿਲਾਫ਼ ਜੋ ਅਰਜ਼ੀ ਦਾਇਰ ਕੀਤੀ ਸੀ, ਉਸ 'ਤੇ ਸੁਣਵਾਈ ਨਹੀਂ ਹੋ ਸਕੀ ਹੈ। ਦੱਸਣਯੋਗ ਹੈ ਕਿ ਗੋਲੀਕਾਂਡ ਮਾਮਲੇ ਵਿਚ ਸੁਮੈਧ ਸੈਣੀ ਨੂੰ ਨੋਟਿਸ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਸੁਮੇਧ ਸੈਣੀ ਨੇ ਹਾਈਕੋਰਟ ਦਾ ਰੁਖ ਕੀਤਾ ਸੀ।

ਸੁਮੇਧ ਸੈਣੀ ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸਾਰੀਆਂ ਅਰਜ਼ੀਆਂ ਕੀਤੀਆਂ ਰੱਦ

ਮਿਲੀ ਜਾਣਕਾਰੀ ਮੁਤਾਬਕ ਸੁਮੇਧ ਸੈਣੀ ਨੂੰ ਕੋਟਕਪੁਰਾ ਗੋਲੀਕਾਂਡ ਮਾਮਲੇ ਵਿਚ ਸਿੱਟ ਵਲੋਂ ਨੋਟਿਸ ਭੇਜਿਆ ਗਿਆ ਸੀ। ਇਸ ਨੋਟਿਸ ਵਿਚ ਸੈਣੀ ਨੂੰ 6 ਸਤੰਬਰ ਨੂੰ ਦਿੱਲੀ ਦੀ ਸੀ.ਐੱਫ.ਐੱਲ. ਲੈਬ ਵਿਚ ਬੁਲਾਇਆ ਗਿਆ। ਇਸ ਨੋਟਿਸ ਦੇ ਵਿਰੋਧ ਵਿਚ ਸੁਮੇਧ ਸੈਣੀ ਨੇ ਹਾਈਕੋਰਟ ਦਾ ਰੁਖ ਕੀਤਾ ਸੀ। ਇਸ ਦੌਰਾਨ ਸੁਮੇਧ ਸੈਣੀ ਨੇ ਕਿਸੇ ਹੋਰ ਮਾਮਲੇ ਵਿਚ ਗ੍ਰਿਫਤਾਰੀ ਦਾ ਖਦਸ਼ਾ ਜ਼ਾਹਿਰ ਕੀਤਾ ਸੀ।

-PTCNews

Related Post